ਨੀਦਰਲੈਂਡਜ਼ ‘ਚ ਹੁਨਰਮੰਦ ਲੋਕਾਂ ਲਈ ਬੁਰੀ ਖ਼ਬਰ, ਨਹੀਂ ਮਿਲੇਗੀ ਟੈਕਸ ਦੀ ਰਿਆਇਤ, 2.5 ਲੱਖ ਭਾਰਤੀਆਂ ‘ਤੇ ਪਵੇਗਾ ਅਸਰ

ਨੀਦਰਲੈਂਡ ਵਿਚ ਇਸ ਵੇਲੇ 2.40 ਲੱਖ ਭਾਰਤੀ ਹਨ, ਜੋ ਕਿ ਬਰਤਾਨੀਆ ਤੋਂ ਬਾਅਦ ਯੂਰਪ ਵਿਚ ਸਭ ਤੋਂ ਵੱਧ ਹੈ। ਇੱਥੇ ਰਹਿਣ ਵਾਲੇ ਭਾਰਤੀਆਂ ਮੁਤਾਬਕ ਸਭ ਤੋਂ ਵੱਧ ਮਕਾਨ ਕਿਰਾਇਆ ਅਤੇ ਸਭ ਤੋਂ ਵੱਧ ਟੈਕਸ ਵਸੂਲਣ ਵਾਲੇ ਦੇਸ਼ਾਂ ਵਿਚ ਨੀਦਰਲੈਂਡ ਸਭ ਤੋਂ ਉੱਪਰ ਹੈ। ਹੁਨਰਮੰਦ ਵਿਦੇਸ਼ੀ ਪੇਸ਼ੇਵਰਾਂ ਨੂੰ ਦਿੱਤੀ ਜਾਂਦੀ ਟੈਕਸ ਛੋਟ (30 ਪ੍ਰਤੀਸ਼ਤ) ਨੂੰ ਘਟਾਉਣ ਦਾ ਫ਼ੈਸਲਾ ਕੀਤਾ ਹੈ। ਇਸ ਦਾ ਸਿੱਧਾ ਅਸਰ ਇੱਥੇ ਆਉਣ ਵਾਲੇ ਭਾਰਤੀਆਂ ਦੀ ਗਿਣਤੀ ਅਤੇ ਉਨ੍ਹਾਂ ਦੀ ਆਰਥਿਕ ਸਥਿਤੀ ‘ਤੇ ਪਵੇਗਾ।