ਭਾਰਤੀ ਰਾਜਦੂਤ ਨੇ ਨਿੱਝਰ ਕਤਲਕਾਂਡ ਦੇ ਮੰਗੇ ਸਬੂਤ, ਕਿਹਾ-ਟਰੂਡੋ ਦੇ ਬਿਆਨਾਂ ਨੇ ਜਾਂਚ ਨੂੰ ਪਹੁੰਚਾਇਆ “ਨੁਕਸਾਨ”

ਕੈਨੇਡਾ ਵਿੱਚ ਭਾਰਤ ਦੇ ਹਾਈ ਕਮਿਸ਼ਨਰ ਸੰਜੇ ਕੁਮਾਰ ਵਰਮਾ ਨੇ ਕੈਨੇਡਾ ਨੂੰ ਬ੍ਰਿਟਿਸ਼ ਕੋਲੰਬੀਆ ਵਿੱਚ ਸਿੱਖ ਵੱਖਵਾਦੀ ਹਰਦੀਪ ਸਿੰਘ ਨਿੱਝਰ ਦੇ ਕਤਲ ਨਾਲ ਭਾਰਤ ਸਰਕਾਰ ਨੂੰ ਜੋੜਨ ਦੇ ਦੋਸ਼ਾਂ ਦੇ ਸਮਰਥਨ ਵਿੱਚ ਸਬੂਤ ਪੇਸ਼ ਕਰਨ ਲਈ ਕਿਹਾ ਹੈ। ਕੈਨੇਡਾ ਨੇ ਭਾਰਤ ‘ਤੇ ਸਤੰਬਰ ‘ਚ ਵੈਨਕੂਵਰ ਦੇ ਉਪਨਗਰ ‘ਚ ਕੈਨੇਡੀਅਨ ਨਾਗਰਿਕ ਨਿੱਝਰ, ਜਿਸ ਨੂੰ ਭਾਰਤ ਨੇ ਅੱਤਵਾਦੀ ਕਰਾਰ ਦਿੱਤਾ ਸੀ, ਦੇ ਕਤਲ ਨਾਲ ਸਬੰਧ ਹੋਣ ਦਾ ਦੋਸ਼ ਲਗਾਇਆ ਸੀ। ਨਵੀਂ ਦਿੱਲੀ ਵੱਲੋਂ ਇਸ ਮੁੱਦੇ ‘ਤੇ ਤਣਾਅ ਦੇ ਚੱਲਦਿਆਂ ਕੂਟਨੀਤਕ ਮੌਜੂਦਗੀ ਵਿੱਚ ਸਮਾਨਤਾ ਦਾ ਹਵਾਲਾ ਦਿੰਦੇ ਹੋਏ ਓਟਾਵਾ ਨੂੰ ਆਪਣੇ ਸਟਾਫ ਨੂੰ ਘਟਾਉਣ ਲਈ ਕਹਿਣ ਤੋਂ ਬਾਅਦ ਕੈਨੇਡਾ ਨੇ ਭਾਰਤ ਤੋਂ 41 ਡਿਪਲੋਮੈਟਾਂ ਨੂੰ ਵਾਪਸ ਬੁਲਾ ਲਿਆ।

ਭਾਰਤ ਦੇ ਹਾਈ ਕਮਿਸ਼ਨਰ ਸੰਜੇ ਕੁਮਾਰ ਵਰਮਾ ਨੇ ਕਿਹਾ, ‘ਸਬੂਤ ਕਿੱਥੇ ਹਨ? ਜਾਂਚ ਦਾ ਸਿੱਟਾ ਕਿੱਥੇ ਹੈ? ਮੈਂ ਇੱਕ ਕਦਮ ਹੋਰ ਅੱਗੇ ਜਾ ਕੇ ਕਹਾਂਗਾ ਕਿ ਜਾਂਚ ਪਹਿਲਾਂ ਹੀ ਦਾਗੀ ਹੋ ਚੁੱਕੀ ਹੈ। ਉੱਚ ਪੱਧਰ ‘ਤੇ ਕਿਸੇ ਵੱਲੋਂ ਇਹ ਕਹਿਣ ਲਈ ਹਦਾਇਤ ਕੀਤੀ ਗਈ ਹੈ ਕਿ ਇਸ ਪਿੱਛੇ ਭਾਰਤ ਜਾਂ ਭਾਰਤੀ ਏਜੰਟ ਹਨ।” ਹਾਈ ਕਮਿਸ਼ਨਰ ਨੇ ਦੱਸਿਆ ਕਿ ਕਿਸ ਤਰ੍ਹਾਂ ਉਨ੍ਹਾਂ ਅਤੇ ਦੇਸ਼ ਵਿਚ ਹੋਰ ਭਾਰਤੀ ਡਿਪਲੋਮੈਟਿਕ ਸਟਾਫ ਲਈ ਸੁਰੱਖਿਆ ਖਤਰੇ ਪੈਦਾ ਹੋ ਗਏ ਹਨ। ਉਨ੍ਹਾਂ ਅਤੇ ਵੈਨਕੂਵਰ ਅਤੇ ਟੋਰਾਂਟੋ ਵਿੱਚ ਭਾਰਤੀ ਕੌਂਸਲ ਜਨਰਲ ‘ਤੇ ਹਮਲਾ ਕਰਨ ਵਾਲੇ ਪੋਸਟਰਾਂ ਦੀਆਂ ਤਸਵੀਰਾਂ ਦਾ ਹਵਾਲਾ ਦਿੰਦੇ ਹੋਏ ਵਰਮਾ ਨੇ ਕੈਨੇਡੀਅਨ ਅਖਬਾਰ ਨੂੰ ਕਿਹਾ, ‘ਮੈਨੂੰ ਲੱਗਦਾ ਹੈ ਕਿ ਇਹ ਨਫ਼ਰਤ ਭਰਿਆ ਭਾਸ਼ਣ ਹੈ ਅਤੇ ਹਿੰਸਾ ਨੂੰ ਭੜਕਾਉਂਦਾ ਹੈ। ਮੈਂ ਆਪਣੀ ਸੁਰੱਖਿਆ ਬਾਰੇ ਚਿੰਤਤ ਹਾਂ। ਮੈਂ ਆਪਣੇ ਕੌਂਸਲ ਜਨਰਲਾਂ ਦੀ ਸੁਰੱਖਿਆ ਨੂੰ ਲੈ ਕੇ ਚਿੰਤਤ ਹਾਂ