ਭਾਰਤ ਦੀ ਸਖ਼ਤੀ ਤੋਂ ਬਾਅਦ ਨਰਮ ਪਈ ਕੈਨੇਡੀਅਨ ਸਰਕਾਰ; 5 ਲੱਖ ਲੋਕਾਂ ਨੂੰ ਵੀਜ਼ਾ ਦੇਣ ਦੀ ਤਿਆਰੀ

ਹਰਦੀਪ ਸਿੰਘ ਨਿੱਜਰ ਦੇ ਕਤਲ ਤੋਂ ਬਾਅਦ ਭਾਰਤ ‘ਤੇ ਆਰੋਪ ਲਗਾ ਕੇ ਆਪਣੇ ਹੀ ਦੇਸ਼ ਵਿੱਚ ਘਿਰਨ ਤੋਂ ਬਾਅਦ ਕੈਨੇਡਾ ਦੀ ਸਰਕਾਰ ਨੇ ਭਾਰਤ ਪ੍ਰਤੀ ਨਰਮ ਰੁਖ ਅਪਣਾਇਆ ਹੈ। ਕੈਨੇਡੀਅਨ ਸਰਕਾਰ ਨੇ ਭਾਰਤੀ ਨੌਜਵਾਨਾਂ ਅਤੇ ਪ੍ਰਵਾਸੀਆਂ ਨੂੰ ਕੈਨੇਡਾ ਵਿੱਚ ਐਂਟਰੀ ਦੇਣ ਲਈ ਇੱਕ ਨਵੀਂ ਯੋਜਨਾ ‘ਤੇ ਕੰਮ ਸ਼ੁਰੂ ਕਰ ਦਿੱਤਾ ਹੈ। ਇਸ ਵਿੱਚ ਹਰ ਸਾਲ 5 ਲੱਖ ਭਾਰਤੀ 2026 ਤੱਕ ਕੈਨੇਡਾ ਵਿੱਚ ਦਾਖਲ ਹੋ ਸਕਣਗੇ। ਇਸ ਦਾ ਸਭ ਤੋਂ ਵੱਧ ਫਾਇਦਾ ਪੰਜਾਬ ਨੂੰ ਹੋਣ ਵਾਲਾ ਹੈ।

ਕੈਨੇਡਾ 2024 ਵਿੱਚ 4.85 ਲੱਖ ਨਵੇਂ ਵੀਜ਼ੇ ਦੇਣ ਦੀ ਯੋਜਨਾ ਬਣਾ ਰਿਹਾ ਹੈ। ਪਰ ਹੁਣ ਉਹ ਇਸਦੀ ਸਮਾਂ ਸੀਮਾ ਵਧਾਉਣ ਜਾ ਰਹੇ ਹਨ। ਹੁਣ 2026 ਤੱਕ ਹਰ ਸਾਲ 5 ਲੱਖ ਲੋਕਾਂ ਨੂੰ ਕੈਨੇਡਾ ਵਿੱਚ ਐਂਟਰੀ ਦਿੱਤੀ ਜਾਵੇਗੀ। ਇਮੀਗ੍ਰੇਸ਼ਨ ਸਿਟੀਜ਼ਨਸ਼ਿਪ ਮੰਤਰੀ ਮਾਰਕ ਮਿਲਰ ਨੇ ਨਵੀਂ ਯੋਜਨਾ ਬਾਰੇ ਦੱਸਿਆ ਕਿ 2026 ਤੱਕ ਇਮੀਗ੍ਰੇਸ਼ਨ ਪੱਧਰ ਹਰ ਸਾਲ 5 ਲੱਖ ਤੱਕ ਵਧਾ ਦਿੱਤਾ ਜਾਵੇਗਾ।