ਤੇਲ ਅਵੀਵ: ਅਮਰੀਕਾ ਦੇ ਰਾਸ਼ਟਰਪਤੀ ਜੋਅ ਬਾਈਡਨ ਨੇ ਬੁਧਵਾਰ ਨੂੰ ਕਿਹਾ ਕਿ ਉਨ੍ਹਾਂ ਨੇ ਜੋ ਦੇਖਿਆ, ਉਸ ਦੇ ਆਧਾਰ ‘ਤੇ ਅਜਿਹਾ ਲੱਗਦਾ ਹੈ ਕਿ ਗਾਜ਼ਾ ਦੇ ਇਕ ਹਸਪਤਾਲ ਵਿਚ ਘਾਤਕ ਧਮਾਕਾ ‘ਕਿਸੇ ਹੋਰ ਟੀਮ’ ਨੇ ਕੀਤਾ ਸੀ ਨਾ ਕਿ ਇਜ਼ਰਾਈਲੀ ਫੌਜ ਨੇ। ਉਨ੍ਹਾਂ ਨੇ ਧਮਾਕੇ ਲਈ ਫਲਸਤੀਨੀ ਅਤਿਵਾਦੀ ਸਮੂਹ ‘ਇਸਲਾਮਿਕ ਜੇਹਾਦ’ ਨੂੰ ਜ਼ਿੰਮੇਵਾਰ ਠਹਿਰਾਉਣ ਦੀ ਇਜ਼ਰਾਈਲ ਦੀ ਸਥਿਤੀ ਨੂੰ ਸਵੀਕਾਰ ਕੀਤਾ।
ਬਾਈਡਨ ਨੇ ਤੇਲ ਅਵੀਵ ਪਹੁੰਚਣ ਦੇ ਤੁਰੰਤ ਬਾਅਦ ਇਜ਼ਰਾਈਲ ਦੇ ਪ੍ਰਧਾਨ ਮੰਤਰੀ ਬੈਂਜਾਮਿਨ ਨੇਤਨਯਾਹੂ ਨਾਲ ਮੁਲਾਕਾਤ ਦੌਰਾਨ ਇਹ ਗੱਲ ਕਹੀ। ਉਹ ਹਮਾਸ ਨਾਲ ਚੱਲ ਰਹੇ ਸੰਘਰਸ਼ ਦੌਰਾਨ ਇਕਜੁੱਟਤਾ ਦਿਖਾਉਣ ਲਈ ਇਜ਼ਰਾਈਲ ਪਹੁੰਚੇ ਸਨ। ਉਨ੍ਹਾਂ ਕਿਹਾ, “ਮੈਂ ਗਾਜ਼ਾ ਦੇ ਇਕ ਹਸਪਤਾਲ ਵਿਚ ਕੱਲ੍ਹ ਹੋਏ ਧਮਾਕੇ ਤੋਂ ਦੁਖੀ ਹਾਂ। ਮੈਂ ਜੋ ਦੇਖਿਆ ਹੈ, ਉਸ ਦੇ ਆਧਾਰ ‘ਤੇ ਅਜਿਹਾ ਲੱਗਦਾ ਹੈ ਕਿ ਕਿਸੇ ਹੋਰ ਟੀਮ ਨੇ ਇਹ ਕੀਤਾ ਹੈ, ਤੁਸੀਂ ਨਹੀਂ”।