ਬਰਤਾਨੀਆ ਦੇ ਲੈਸਟਰ ਸ਼ਹਿਰ ਵਿੱਚ ਬੀਤੇ ਸਾਲ ਔਰਤ ਨੂੰ ਆਪਣੀ ਕਾਰ ਵਿੱਚ ਚੜ੍ਹਨ ਲਈ ਮਜਬੂਰ ਕਰਨ ਵਾਲੇ ਭਾਰਤੀ ਮੂਲ ਦੇ ਤਿੰਨ ਵਿਅਕਤੀਆਂ ਨੂੰ 10-10 ਸਾਲ ਦੀ ਜੇਲ੍ਹ ਹੋਈ ਹੈ। ਅਜੈ ਡੋਪਲਾਪੁਡੀ (27), ਵਹਾਰ ਮੰਚਲਾ (24) ਅਤੇ ਰਾਣਾ ਯੇਲੰਬਾਈ (30), ਨੂੰ ਲੈਸਟਰ ਕਰਾਊਨ ਕੋਰਟ ਨੇ ਸਜ਼ਾ ਸੁਣਾਈ ਹੈ। ਇਨ੍ਹਾਂ ਨੂੰ ਔਰਤ ਨੂੰ ਅਗਵਾ ਕਰਨ ਦਾ ਦੋਸ਼ੀ ਕਰਾਰ ਦਿੱਤਾ ਗਿਆ ਸੀ।
ਤਿੰਨਾਂ ਨੇ ਪਿਛਲੇ ਸਾਲ 16 ਜਨਵਰੀ ਪੀੜਤ ਆਪਣੀ ਔਡੀ ਚੜ੍ਹਾ ਲਿਆ ਤੇ ਔਰਤ ਨੇ ਸਮਝਿਆ ਕਿ ਇਹ ਟੈਕਸੀ ਹੈ ਪਰ ਜਦੋਂ ਕਾਰ ਦੱਸੇ ਟਿਕਾਣੇ ਦੀ ਥਾਂ ਓਪਰੇ ਇਲਾਕੇ ਵੱਲ ਜਾਣ ਲੱਗੀ ਤਾਂ ਉਸ ਨੂੰ ਕੁੱਝ ਗੜਬੜ ਹੋਣ ਦਾ ਅਹਿਸਾਸ ਹੋਇਆ। ਇਸ ਤੋਂ ਬਾਅਦ ਉਸ ਨੂੰ 15 ਮੀਲ ਦੀ ਦੂਰ ਇਕਾਂਤ ਥਾਂ ਲਿਜਾਇਆ ਗਿਆ ਤੇ ਕਾਰ ਵਿਚੋਂ ਧੂਹ ਲਿਆ। ਕੁਝ ਦੇਰ ਬਾਅਦ ਪੀੜਤਾ ਭੱਜਣ ਵਿੱਚ ਕਾਮਯਾਬ ਹੋ ਗਈ। ਪੁਲੀਸ ਨੇ ਬਾਅਦ ’ਚ ਜਾਂਚ ਦੌਰਾਨ ਮੁਲਜ਼ਮਾਂ ਦੀ ਪਛਾਣ ਕੀਤੀ ਤੇ ਉਨ੍ਹਾਂ ਨੂੰ ਗ੍ਰਿਫਤਾਰ ਕਰ ਲਿਆ ਗਿਆ।