ਅਮਰੀਕਾ ਦੇ ਹਸਪਤਾਲ ‘ਚ ਗੋਲੀ ਲੱਗਣ ਕਾਰਨ ਸੁਰੱਖਿਆ ਗਾਰਡ ਦੀ ਹੋਈ ਮੌਤ !

ਓਰੇਗਨ ਦੇ ਪੋਰਟਲੈਂਡ ਸਥਿਤ ਇਕ ਹਸਪਤਾਲ ‘ਚ ਗੋਲੀ ਲੱਗਣ ਕਾਰਨ ਇੱਕ ਸੁਰੱਖਿਆ ਗਾਰਡ ਦੀ ਮੌਤ ਹੋ ਗਈ। ਇਸੇ ਦੌਰਾਨ ਹਮਲੇ ਦਾ ਸ਼ੱਕੀ ਵੀ ਪੁਲੀਸ ਦੀ ਕਾਰਵਾਈ ‘ਚ ਮਾਰਿਆ ਗਿਆ। ਪੋਰਟਲੈਂਡ ਪੁਲੀਸ ਬਿਊਰੋ ਨੇ ਬਿਆਨ ਵਿੱਚ ਦੱਸਿਆ ਕਿ ਪੁਲੀਸ ਨੂੰ ਸੂਚਨਾ ਮਿਲੀ ਸੀ ਕਿ ਇੱਕ ਹਥਿਆਰਬੰਦ ਹਮਲਾਵਰ ਨੇ ਪੋਰਟਲੈਂਡ ‘ਚ ‘ਲਿਗੇਸੀ ਗੁਡ ਸੈਮੇਰਿਟਨ ਮੈਡੀਕਲ ਸੈਂਟਰ’ ਵਿੱਚ ਗੋਲੀਬਾਰੀ ਕੀਤੀ ਅਤੇ ਇਸ ਦੌਰਾਨ ਇੱਕ ਸੁਰੱਖਿਆ ਮੁਲਾਜ਼ਮ ਜ਼ਖ਼ਮੀ ਹੋ ਗਿਆ। ਉਸ ਨੂੰ ਹਸਪਤਾਲ ‘ਚ ਦਾਖ਼ਲ ਕਰਵਾਇਆ ਜਿੱਥੇ ਉਸ ਨੇ ਦਮ ਤੋੜ ਦਿੱਤਾ।