ਨਸ਼ੇ ਦਾ ਜਵਾਬ

ਇੱਕ ਵਾਰ ਨਸ਼ੇ ਨੇ ਕਿਹਾ,
ਤੂੰ ਕਮਲਿਆ ਸੁਧਰਦਾ ਕਿਉਂ ਨਹੀਂ।
ਜਿੰਦਗੀ ਖਰਾਬ ਪੀ ਡਿੱਗ ਪੈਂਦਾ,
ਘਰ ਕਦੇ ਵੀ ਤੂੰ ਮੁੜਦਾ ਕਿਉਂ ਨਹੀਂ।

ਤੂੰ ਕਿੱਥੋਂ ਸਮਝੇਗਾ ਮਹਾਰਾਜ,
ਦੁੱਖ ਸਾਰਾ ਮੇਰਾ ਤੂੰ ਦੂਰ ਰਿਹਾ ਕਰਦਾ।
ਭਾਵੇਂ ਤੂੰ ਮੰਦਾ ਆਖ ਬੁਲਾ ਮੈਨੂੰ,
ਇਹ ਬੰਦਾ ਅੱਜ ਕਿਸੇ ਤੋਂ ਨਹੀਂ ਡਰਦਾ।

ਮੈ ਮੰਨਦਾ ਮੈ ਬਹੁਤ ਬੁਰਾ ਸਾਥੀ,
ਮੇਰਾ ਨਹੀਂ ਕਸੂਰ ਐ ਦੁਨੀਆ ਚਲਾਕੀ।
ਤੂੰ ਨਸ਼ੇ ਦੇ ਲੜ੍ਹ ਲੱਗ ਰਿਹਾ ਰੁੱਲਦਾ,
ਇੱਕ ਵਾਰ ਫਿਰ ਸੋਚਲੈ ਨਾ ਮਿਲੁ ਆਜਾਦੀ।

ਨਾ ਸਮਝਾ ਯਾਰ ਦਿਲ ਦੁੱਖ ਬੜੇ ਨੇ,
ਦਿਲ ਨੇ ਹੀ ਧੱਕੇ ਖਾਦੇ ਅੱਜ ਰਹਿ ਖੜ੍ਹੇ ਨੇ।
ਨਸ਼ੇ ਨੂੰ ਤਾਂ ਮੈ ਆਪਣਾ ਯਾਰ ਮੰਨਦਾ,
ਜਿੱਥੇ ਆਪਣੇ ਛੱਡ ਜਾਣ ਉੱਥੇ ਸੁੱਖ ਮਰੇ ਨੇ।

ਤੇਰੀ ਤਕਲੀਫ਼ ਵੀ ਮੈ ਸਮਝ ਸਕਦਾ,
ਨਾ ਯਾਰ ਇਨ੍ਹਾਂ ਨਸ਼ਾ ਨਾ ਕਰ ਮਰ ਜਾਏਂਗਾ।
ਘਰ ਪਰਿਵਾਰ ਨੂੰ ਦੇ ਸਮਾਂ ਦੁੱਖ ਵੀ ਦੂਰ,
ਗੌਰਵ ਦੇ ਰੰਗ ਨੂੰ ਨਸ਼ਾ ਵਿਰੋਧ ਮੁਕਤ ਪਾਏਂਗਾ।

ਗੌਰਵ ਧੀਮਾਨ
ਚੰਡੀਗੜ੍ਹ ਜੀਰਕਪੁਰ
ਮੋ: ਨੰ: 7626818016