Notice: Function _load_textdomain_just_in_time was called incorrectly. Translation loading for the all-in-one-seo-pack domain was triggered too early. This is usually an indicator for some code in the plugin or theme running too early. Translations should be loaded at the init action or later. Please see Debugging in WordPress for more information. (This message was added in version 6.7.0.) in /home/punjabia/public_html/wp-includes/functions.php on line 6121

Notice: Function _load_textdomain_just_in_time was called incorrectly. Translation loading for the fluentform domain was triggered too early. This is usually an indicator for some code in the plugin or theme running too early. Translations should be loaded at the init action or later. Please see Debugging in WordPress for more information. (This message was added in version 6.7.0.) in /home/punjabia/public_html/wp-includes/functions.php on line 6121

Notice: Function _load_textdomain_just_in_time was called incorrectly. Translation loading for the fluentformpro domain was triggered too early. This is usually an indicator for some code in the plugin or theme running too early. Translations should be loaded at the init action or later. Please see Debugging in WordPress for more information. (This message was added in version 6.7.0.) in /home/punjabia/public_html/wp-includes/functions.php on line 6121

Notice: Function _load_textdomain_just_in_time was called incorrectly. Translation loading for the newscard domain was triggered too early. This is usually an indicator for some code in the plugin or theme running too early. Translations should be loaded at the init action or later. Please see Debugging in WordPress for more information. (This message was added in version 6.7.0.) in /home/punjabia/public_html/wp-includes/functions.php on line 6121
ਵੱਡੀ ਦਰਾੜ ਵਿੱਚ ਕਨੇਡਾ ਭਾਰਤ ਦੇ ਰਿਸ਼ਤੇ | Punjabi Akhbar | Punjabi Newspaper Online Australia

ਵੱਡੀ ਦਰਾੜ ਵਿੱਚ ਕਨੇਡਾ ਭਾਰਤ ਦੇ ਰਿਸ਼ਤੇ

ਕਨੈਡਾ ਨੇ ਭਾਰਤ ਨਾਲ ਰਿਸ਼ਤਿਆਂ ਦੀ ਬੁਨਿਆਦ ਵਿੱਚ ਵੱਡੀ ਦਰਾੜ ਪੈਣ ਦੇ ਸਕੇਤ ਦਿੱਤੇ ਹਨ। ਜੋ ਲੰਮੇ ਸਮੇ ਤੋ ਕੁੜੱਤਣ ਵੱਧ ਰਹੀ ਸੀ ਉਸ ਦਾ ਸ਼ੁਰੂਆਤੀ ਅਸਰ ਬਹੁਤ ਹੀ ਗੰਭੀਰ ਰੂਪ ਵਿੱਚ ਸਾਹਮਣੇ ਆਇਆ ਹੈ। ਕਨੇਡਾ ਸਰਕਾਰ ਦੀਆਂ ਖੁਫੀਆ ਰਿਪੋਰਟਾਂ ਨੇ ਪੱਖਤਾ ਸਬੂਤਾਂ ਦੇ ਅਧਾਰ ਤੇ ਭਾਰਤੀ ਏਜੰਸੀਆਂ ਉਪਰ ਕਨੇਡਾ ਦੇ ਅੰਦਰੂਨੀ ਮਾਮਲਿਆ ਵਿੱਚ ਸਿੱਧੇ ਦਖਲ ਦੇਣ ਨੂੰ ਗੰਭੀਰਤਾ ਨਾਲ ਲਿਆ ਹੈ। ਇਸ ਦੇ ਚਲਦੇ ਕਨੇਡਾ ਨੇ ਮੁੱਖ ਰੂਪ ਵਿੱਚ ਭਾਰਤ ਨਾਲ ਪੂਰੀ ਤਰਾਂ ਨਾਲ ਟਰੇਡ ਗੱਲਬਾਤ ਨੂੰ ਬੰਦ ਕਰ ਦਿੱਤਾ। ਅਤੇ ਐਸ ਐਸ ਨੂੰ ਪੂਰੀ ਤਰਾਂ ਨਾਲ ਬੈਨ ਕਰ ਦਿੱਤਾ ਹੈ। ਜੁਸਟਿਨ ਟਰੂਡੋ ਨੇ ਭਾਰਤ ਨੂੰ ਨਿੱਝਰ ਕਤਲ ਕਾਂਡ ਵਿੱਚ ਸਹਿਯੋਗ ਦੇਣ ਲਈ ਕਿਹਾ ਹੈ। ਟਰੂਡੋ ਨੇ ਆਪਣੇ ਬਿਆਨ ਦੇਣ ਤੋ ਪਹਿਲਾ ਆਪਣੇ ਨਾਤੀ ਦੇਸ਼ਾਂ ਦੇ ਮੁੱਖੀਆਂ ਜਿੰਨਾਂ ਵਿੱਚ ਅਮਰੀਕਾ, ਆਸਟਰੈਲੀਆਂ, ਨਿਉਜ਼ੀਲੈਂਡ, ਇੰਗਲੈਂਡ, ਫਰਾਂਸ ਨਾਲ ਗੱਲਬਾਤ ਕਰਕੇ ਇਹ ਸੰਦੇਸ਼ ਦੇ ਦਿਤਾ ਕਿ ਇਸ ਨੂੰ ਥੰਮਨਾ ਜਰੂਰੀ ਹੈ ਨਹੀ ਤਾਂ ਇਜ਼ਰਾਇਲ ਦੀ ਖੁਫਿਆ ਏੰਜੰਸੀ ਮੌਸਾਦ ਵਾਂਗ ਰੋਕਣਾ ਮੁਸ਼ਕਿਲ ਹੀ ਨਹੀ ਸਗੋ ਨਾ ਮੁਮਕਿਨ ਵੀ ਹੋ ਸਕਦਾ ਹੈ। ਜੋ ਹਰ ਦੇਸ਼ ਦੇ ਇਜ਼ਰਾਇਲੀ ਮੂਲ ਬਸ਼ਿੰਦਿਆਂ ਕੋਲੋ ਇਸਰਾਇਲ ਵਿਰੋਧੀ ਲੋਕਾਂ ਦੇ ਕਤਲ ਕਰਨ ਵਿੱਚ ਵਾਲੀ ਇਕ ਖਤਰਨਾਖ ਜਥੈਬੰਦੀ ਹੈ। ਇਸ ਘਟਨਾ ਨਾਲ ਸੰਸਾਰ ਪੱਧਰ ਤੇ ਭਾਰਤ ਵੱਲ ਉਗਲ ਉਠੀ ਹੈ। ਆਪਸੀ ਰਿਸਤਿਆਂ ਦੀ ਗਲੋਬਲਾਈਜ਼ੈਸ਼ਨ ਲਈ ਵੱਡੀ ਰੁਕਾਵਟ ਪੈਦਾ ਹੋਣ ਦੇ ਅਸਾਰ ਵੱਧ ਗਏ ਹਨ।

ਯਾਦ ਰਹੇ ਇਸ ਵਰਤਾਰਾ ਕੁਝ ਮਹਿਨੇ ਪਹਿਲਾਂ ਹਰਦੀਪ ਸਿੰਘ ਨਿੱਝਰ ਦੀ ਗੁਰੂਘਰ ਵਿੱਚ ਗੋਲੀਆਂ ਮਾਰ ਕੇ ਹੱਤਿਆ ਕਰ ਦਿੱਤੀ ਗਈ ਸੀ। ਜਿਸ ਦਾ ਸ਼ੱਕ ਭਾਰਤੀਆਂ ਦੀਆਂ ਖੁਫਿਆ ਏਜੰਸੀਆਂ ਉਪਰ ਲੱਗ ਰਿਹਾ ਹੈ। ਕੁਝ ਸਮਾਂ ਪਹਿਲਾਂ ਹੀ ਅਮਰੀਕਾ ਦੇ ” ਧਾਰਮਿਕ ਅਜ਼ਾਦੀ ਕਾਕਸ” ਦੇ ਸਾਬਕਾ ਚੈਅਰਮੈਨ ਮਿਸਟਰ ” ਟਰੈਂਟ ਫਰੈਂਕ ” ਨੇ ਵੀ ਭਾਰਤ ਨੂੰ ਸਿੱਖਾਂ ਵਿਰੁੱਧ ਹੋ ਰਹੇ ਕਤਲਾਂ ਦੇ ਸਬੰਧ ਵਿੱਚ ਬਹੁਤ ਸਖਤ ਟਿੱਪਣੀ ਦੇ ਰੂਪ ਵਿੱਚ ਵਾਰਨਿਗ ਦਿੱਤੀ ਸੀ। ਕਿ ਅਗਰ ਅਮਰੀਕਾ ਵਿੱਚ ਕਿਸੇ ਸਿੱਖ ਤੇ ਕੋਈ ਹਮਲਾ ਹੋਇਆ ਤਾਂ ਉਸ ਦਾ ਸ਼ਖਤ ਐਕਸ਼ਨ ਲਿਆ ਜਾਵੇਗਾ।
ਇਸ ਸਾਲ ਦੇ ਸ਼ੁਰੂ ਤੋ ਵਿਦੇਸ਼ਾ ਵਿੱਚ ਵੱਸਦੇ ਖਾਲਿਸਤਾਨ ਹਿਮਾਇਤੀਆਂ ਦਾ ਇਕ ਤੋ ਬਾਆਦ ਇਕ ਕਤਲ ਭਾਰਤੀ ਏਜ਼ੰਸੀਆਂ ਨੂੰ ਸ਼ੱਕ ਦੇ ਘੇਰੇ ਵਿੱਚ ਖੜਾ ਕਰ ਰਿਹਾ ਸੀ। ਜਿਥੇ ਜਿਥੇ ਇਹ ਕਤਲ ਹੋਏ ਹਨ ਉਥੇ ਦੀਆਂ ਸਰਕਾਰਾਂ ਲਈ ਹੁਣ ਉਹ ਕੇਸਾਂ ਨੂੰ ਵੀ ਖੋਹਲਣ ਲਈ ਮੰਗ ਜਾਂ ਦਲੀਲਾਂ ਬਣ ਸਕਦੀਆਂ ਹਨ ਜਿਨਾਂ ਨੂੰ ਜਾਂ ਤਾਂ ਸ਼ੱਕੀ ਕਰਕੇ ਬੰਦ ਕਰ ਦਿੱਤਾ ਗਿਆ ਸੀ ਜਾਂ ਆਪਸੀ ਰਿਸਤਿਆਂ ਨੂੰ ਦੁਵੱਲੀ ਡਿਪਲੋਮੇਸੀ ਦੇ ਨਾ ਵਿਗੜਣ ਕਾਰਨ ਕੋਈ ਵੀ ਕਾਰਵਾਈ ਨਹੀ ਕੀਤੀ ਗਈ ਸੀ। ਇਸ ਦਾ ਦਬਾਆ ਬਹੁਤ ਵਧਣ ਦੀ ਸੰਭਾਵਨਾ ਹੈ। ਪਿਛਲੇ ਸਾਲ ਰਿਪਦੁਮਨ ਸਿੰਘ ਮਲਿਕ ਦਾ ਗੋਲੀਆਂ ਮਾਰ ਕੇ ਕਤਲ ਕਰ ਦਿਤਾ ਗਿਆ ਸੀ ਜਿੰਨਾਂ ਉਪਰ ਏਅਰ ਇੰਡੀਆ ਦੇ 1985 ਵਿਚ ਹਾਦਸਾ ਗ੍ਸਤ ਹੋਣ ਨਾਲ ਲੱਗਭੱਗ 300 ਮੌਤਾਂ ਹੋ ਗਈਆਂ ਸਨ। ਇਸ ਤੋ ਪਹਿਲਾ ਬੰਦੀ ਸਿੰਘਾਂ ਦੀ ਰਿਹਾਈ ਲਈ ਮਰਨ ਵਰਤ ਤੇ ਬੈਠੇ ਬਾਪੂ ਸੁਰਤ ਸਿੰਘ ਦੇ ਜਵਾਈ ਸਤਵਿੰਦਰ ਸਿੰਘ ਭੋਲਾ ਨੂੰ ਵੀ ਗੌਲੀਆਂ ਮਾਰ ਕੇ ਮਾਰਿਆ ਗਿਆ। ਇਸ ਸਾਲ ਬਹੁਤ ਪੁਖਤਾ ਜਾਨਕਾਰੀ ਹੇਠ ਪੁਲਿਸ ਨੂੰ ਪੂਰੀ ਇਤਲਾਹ ਸੀ ਕਿ ਕੁਝ ਖਾਲਿਸਤਾਨੀਆਂ ਨੂੰ ਭਾਰਤੀ ਏਜੰਸੀਆ ਵੱਲੋ ਵੱਡਾ ਕਾਂਡ ਕਰਕੇ ਮਾਰਿਆ ਜਾ ਸਕਦਾ ਹੈ ਕਿਤੇ ਨਗਰ ਕੀਰਤਨ, ਗੁਰੂਦੁਆਰਾ ਸਾਹਿਬ ਜਾਂ ਸਿੱਖ ਵੱਸੋ ਵਾਲੇ ਸਮਾਗਮਾਂ ਨੂੰ ਟਾਰਗਿਟ ਕੀਤਾ ਜਾ ਸਕਦਾ ਹੈ। ਇਸ ਦੀ ਪੁਸ਼ਟੀ ਹਰਦੀਪ ਸਿੰਘ ਨਿੱਝਰ ਦੀ ਗੁਰੂਘਰ ਵਿੱਚ ਗੋਲੀਆਂ ਮਾਰ ਕੇ ਮਾਰ ਦੇਣ ਨਾਲ ਹੁੰਦੀ ਹੈ। ਸਰਕਾਰ ਕੋਲ ਪੁਖਤਾ ਸਬੂਤਾਂ ਦੀ ਤਹਿ ਤੱਕ ਘੋਖਾਂ ਕੀਤੀਆ ਗਈਆ ਹਨ। ਕਨੈਡਾ ਦੇ ਇਤਿਹਾਸ ਵਿੱਚ ਪਹਿਲੀ ਵਾਰ ਪਾਰਲੀਮੈਂਟ ਵਿੱਚ ਕਿਸੇ ਦੇਸ਼ ਦੇ ਡਿਪਲੋਮੈਟਸ ਨੂੰ ਦੇਸ ਵਿੱਚੋ ਕੱਢਣ ਲਈ ਪ੍ਧਾਨ ਮੰਤਰੀ ਨੇ ਬਿਆਨ ਦਿੱਤਾ ਹੈ। ਇਹ ਬਿਆਨ ਦੇਣ ਤੋ ਪਹਿਲਾਂ ਹੀ ਕਨੇਡਾ ਦੇ ਪ੍ਧਾਨ ਮੰਤਰੀ ਜੁਸਟਿਨ ਟਰੂਡੋ ਦੀ ਜੀ20 ਲਈ ਭਾਰਤ ਯਾਤਰਾ ਕਰਕੇ ਆਏ ਹਨ। ਇਹ ਗੱਲ ਉਹਨਾਂ ਨੇ ਭਾਰਤੀ ਪ੍ਧਾਨ ਮੰਤਰੀ ਨਰਿੰਦਰ ਮੋਦੀ ਨਾਲ ਸਿੱਧੀ ਗੱਲ ਕੀਤੀ ਸੀ ਸ਼ਾਇਦ ਭਾਰਤ ਵੱਲੋ ਚੰਗਾ ਹੁੰਗਾਰਾ ਨਹੀ ਭਰਿਆ ਗਿਆ। ਇਹ ਗੱਲ ਵੀ ਬਹੁਤ ਅਹਿਮ ਅਤੇ ਕੁੜੱਤਣ ਵਧਾਉਣ ਵਿੱਚ ਭਾਰੀ ਹੋ ਸਕਦੀ ਹੈ ਕਿ ਮਿਸਟਰ ਟਰੂਡੋ ਦੇ ਜਹਾਜ਼ ਦੀ ਤਕਨੀਕੀ ਖਰਾਬੀ ਕਾਰਨ ਦੋ ਦਿਨ ਭਾਰਤ ਵਿੱਚ ਹੀ ਹੋਟਲ ਵਿੱਚ ਰਹਿਣਾ ਪਿਆ ਜਿਸ ਨੂੰ ਭਾਰਤ ਨੇ ਇਕ ਮਹਿਮਾਨ ਦੇ ਤੌਰ ਤੇ ਸੱਦਾ ਦਿੱਤਾ ਸੀ ਪਰ ਇਹਨਾਂ ਦੋ ਦਿਨਾ ਵਿੱਚ ਕੋਈ ਸਰਕਾਰੀ ਮਹਿਮਾਨ ਨਿਵਾਜ਼ੀ ਲਈ ਮਹੱਤਵ ਨਹੀ ਦਿਤਾ ਗਿਆ ਨਾ ਹੀ ਉਹਨਾਂ ਵੱਲੋ ਕੀਤੇ ਰੋਸ ਉਪਰ ਕੋਈ ਐਕਸ਼ਨ ਲਿਆ ਗਿਆ, ਨਾ ਹੀ ਕੋਈ ਜਿੰਮੇਵਾਰਾਨਾ ਸਾਝੇਂ ਬਿਆਨ ਦੀ ਕੋਸ਼ਿਸ ਕੀਤੀ ਗਈ ਤਾਂ ਜੋ ਇਸ ਵਰਤਾਰੇ ਦੀ ਤਪਸ਼ ਨੂੰ ਘਟਾ ਕਰ ਸਕਦੀ ਸੀ। ਕਨੇਡਾ ਵੱਲੋ ਭਾਰਤੀ ਡਿਪਲੋਮੇਟ ਬਾਹਰ ਕੱਢਣੇ ਅਤੇ ਇਸੇ ਦਿਨ ਆਸਟਰੈਲੀਆ ਪੁਲਿਸ ਵੱਲੋ ਮੰਦਰ ਹਮਲੇ ਵਿੱਚ ਮੰਦਰ ਦੇ ਪ੍ਬੰਧਕ ਨੂੰ ਹੀ ਦੋਸ਼ੀ ਕਰਾਰ ਦੇਣਾ ਕਿਤੇ ਨਾ ਕਿਤੇ ਦੇਸ਼ਾਂ ਦੇ ਅੰਦਰੂਨੀ ਮਾਮਲਿਆਂ ਵਿੱਚ ਦਖਲ ਦੇਣ ਬਰਾਬਰ ਮੰਨਿਆ ਜਾ ਰਿਹਾ ਹੈ ਜਿਸ ਨੂੰ ਕੋਈ ਵੀ ਆਪਣੀ ਪ੍ਭੂਸਤਾ ਨਾਲ ਖਿਲਵਾੜ ਕਰਨ ਦੀ ਆਗਿਆ ਨਹੀ ਦੇ ਸਕਦਾ। ਆਸਟਰੈਲੀਆ ਵਿੱਚ ਮੰਦਰ ਉਪਰ ਨਫਰਤੀ ਨਾਹਰਿਆਂ ਅਤੇ ਖਾਲਿਸਤਾਨੀ ਜਾਂ ਸਿੱਖਾਂ ਉਪਰ ਮੜਨ ਦੀ ਕੌਝੀ ਹਰਕਤ ਮੰਨਿਆ ਗਿਆ ਹੈ। ਵੱਡੇ ਮੁਲਕਾਂ ਨੇ ਆਪਣੇ ਦੇਸ਼ਾਂ ਹਰ ਨਾਗਰਿਕ ਨੂੰ ਬੋਲਣ, ਕਹਿਣ, ਸ਼ਾਂਤਮਈ ਮੁਜ਼ਾਹਰਿਆਂ ਦੇ ਮੌਲਿਕ ਅਧਿਕਾਰ ਦਿੱਤੇ ਹਨ। ਜਿਸ ਤਹਿਤ ਕੋਈ ਵਿਆਕਤੀ ਆਪਣਾ ਮੰਗ ਨੂੰ ਸ਼ਾਂਤਮਈ ਢੰਗ ਨਾਲ ਰੱਖ ਸਕਦਾ ਹੈ। ਇਸ ਤਰਾਂ ਦੀਆਂ ਘਟਨਾਵਾਂ ਨਾਲ ਭਾਰਤ ਵੱਲੋ ਦੂਜੇ ਦੇਸ਼ਾਂ ਵਿੱਚ ਅੰਦਰੂਨੀ ਦਖਲ ਅੰਦਾਜ਼ੀ ਨੂੰ ਖਤਰਨਾਕ ਰੁਝਾਣ ਦੇ ਨਜ਼ਰੀਏ ਨਾਲ ਲਿਆ ਗਿਆ ਹੈ। ਇਸ ਨਾਲ ਸਿੱਖਾਂ ਨੂੰ ਬਦਨਾਮ ਕਰਨ ਦੀਆਂ ਕੌਝੀਆਂ ਸ਼ਾਜਿਸ਼ਾ ਦਾ ਚਿਹਰਾ ਨੰਗਾ ਹੋਇਆ ਹੈ। ਵਿਦੇਸ਼ੀ ਸਿੱਖਾਂ ਵੱਲੋ ਨਵਾਬ ਮਲੇਰ ਕੋਟਲੇ ਵਾਂਗ ਜੁਸਟਿਨ ਟਰੂਡੋ ਦਾ ਸਿੱਖਾਂ ਦੇ ਹੱਕ ਵਿੱਚ ਹਾਅ ਦਾ ਨਾਹਰਾ ਮਾਰੇ ਦੇ ਤੁੱਲ ਸਮਝਿਆ ਜਾ ਰਿਹਾ ਹੈ। ਸਿੱਖਾਂ ਦੀ ਇਹ ਮੰਗ ਸੀ ਕਿ ਇੰਨਸਾਫ ਤੱਕ ਪਹੁੰਚਣਾ ਚਾਹਿਦਾ ਹੈ। ਸਿੱਖਾਂ ਲਈ ਕਾਫੀ ਰਾਹਤ ਭਰੀ ਖਬਰ ਦੇ ਤੋਰ ਤੇ ਲਿਆ ਜਾ ਰਿਹਾ ਹੈ।

ਹਰਦੀਪ ਸਿੰਘ ਨਿੱਝਰ ਦੇ ਕਤਲ ਨੂੰ ਖਾਲਿਸਤਾਨ ਦੇ ਹੱਕ ਵਿੱਚ ਕੀਤੇ ਜਾ ਰਹੇ ਰੈਫਰੈਂਡਮ ਅਤੇ ਭਾਰਤ ਵਿਰੋਧੀ ਕਾਰਵਾਈਆਂ ਨੂੰ ਮੰਨਿਆ ਗਿਆ ਹੈ। ਨਿੱਝਰ ਦੇ ਕਤਲ ਤੋ ਕੂਝ ਦਿਨ ਪਹਿਲਾਂ ਹੀ ਪੁਖਤਾ ਰਿਪੋਰਟਾ ਮਿਲਣੀਆ ਸ਼ੂਰੂ ਹੋ ਗਈਆਂ ਸਨ ਜਿਸ ਦਾ ਜ਼ਿਕਰ ਖੁਦ ਹਰਦੀਪ ਸਿੰਘ ਨਿੱਝਰ ਨੇ ਕੀਤਾ ਸੀ ਅਤੇ ਭਾਰਤੀ ਆਈਟੀ ਸੈਲ ਦੀਆਂ ਪੁਖਤਾ ਸ਼ੋਸਲ ਸੀਟਾਂ ਤੇ ਇਸ ਦਾ ਖੁਲਾਸਾ ਹੋ ਗਿਆ ਸੀ। ਭਾਰਤੀ ਖੁਫੀਆ ਏਜੰਸੀ ਦੇ ਮੁੱਖੀ ਅਜੀਤ ਡੋਵਾਲ ਨੇ ਆਪਣੀ ਗੱਲਬਾਤ ਵਿੱਚ ਇਹਨਾ ਗੱਲਾਂ ਦਾ ਖੰਡਨ ਨਹੀ ਕੀਤਾ ਸੀ ਜਿਸ ਤੋ ਸਿੱਧਾ ਸਾਬਤ ਹੋ ਗਿਆਂ ਸੀ ਕਿ ਖਾਲਿਸਤਾਨੀ ਆਗੂਆਂ ਦੇ ਕਤਲ ਇਕ ਸਹਿਜ ਵਰਤਾਰਾ ਮੰਨਿਆ ਜਾ ਰਿਹਾ ਹੈ। ਇਸ ਤੋ ਪਹਿਲਾਂ ਪਾਕਿਸਤਾਨ ਵਿੱਚ ਪਰਮਜੀਤ ਸਿੰਘ ਪੰਜ਼ਵੜ ਦੇ ਕਤਲ ਨੂੰ ਭਾਰਤੀ ਇਜੇਸੀਆਂ ਨੇ ਇਕ ਸਮੱਗਲਰ ਤੇ ਤੌਰ ਤੇ ਮੀਡੀਏ ਵਿੱਚ ਪੇਸ਼ ਕੀਤਾ ਸੀ। ਜਿਸ ਤੇ ਪਾਕਿਸਤਾਨ ਨੇ ਬਿਆਨ ਤੱਕ ਦੇਣਾ ਜਰੂਰੀ ਨਹੀ ਸਮਝਿਆਂ ਗਿਆ। ਪਿਛਲੇ ਮਹਿਨੇ ਹੀ ਇੰਗਲੈਡ ਦੀ ਧਰਤੀ ਤੇ ਅਵਤਾਰ ਸਿੰਘ ਖੰਡੇ ਦਾ ਕਤਲ ਵੀ ਇਸੇ ਕੜੀ ਦਾ ਹਿਸਾ ਮੰਨਿਆ ਜਾ ਰਿਹਾ ਹੈ। ਜਿਸ ਦੀ ਭੇਦ ਭਰੀ ਤਾਰੀਕੇ ਨਾਲ ਜ਼ਹਿਰ ਜਿਹੇ ਪਦਾਰਥ ਦੇਣ ਨਾਲ ਮੌਤ ਹੋਣ ਦੀ ਪੁੱਸ਼ਟੀ ਹੋਈ ਹੈ।

ਪੰਜਾਬ ਵਿੱਚ ਦੀਪ ਸਿੱਧੂ ਦੀ ਮੌਤ ਤੇ ਇਕ ਵੱਡੇ ਇਕੱਠ ਨੇ ਪੰਜਾਬ ਦੇ ਬਹੁਤ ਦੇਰ ਬਾਆਦ ਵੱਖਰੇ ਰੂਪ ਵਿੱਚ ਵੇਖਿਆ। ਇਕ ਆਗੂ ਦੇ ਤੌਰ ਤੇ ਸਥਾਪਤ ਹੋ ਰਿਹਾ ਸੀ। ਉਸ ਦਾ ਸਿੱਖ ਵਿਰੋਧੀ ਬਿਰਤਾਂਤ ਨੂੰ ਤੋੜਣ ਵਿੱਚ ਕਾਮਯਾਬ ਹੋਣ ਵੱਲ ਵੱਧਣਾ ਇਕ ਵੱਡਾ ਕਦਮ ਸੀ। ਸਿਮਰਨਜੀਤ ਸਿੰਘ ਮਾਨ ਦੀ ਸੰਗਰੂਰ ਤੋ ਨਿੱਠ ਕੇ ਜਿੱਤ ਦਵਾਉਣਾ, ਇਕ ਸੋਚ ਦੀ ਸਥਾਪਤੀ ਸੁਰੂ ਹੋ ਗਈ ਸੀ । ਉਸ ਨੂੰ ਦਾ ਵੀ ਇਕ ਸੜਕ ਹਾਦਸਾ ਸ਼ੱਕੀ ਵਿਖਾਈ ਦੇ ਰਿਹਾ ਹੈ। ਸਿੱਧੂ ਮੂਸੇ ਵਾਲੇ ਦਾ ਗੈਗਵਾਰਾਂ ਵੱਲੋ ਕਤਲ ਇਕ ਫਿਰੋਤੀ ਨਹੀ ਸੀ ਸਗੋ ਉਸ ਵੱਲੋ ਲਗਾਤਾਰ ਪੰਜਾਬ ਹਿੱਤ ਕੀਤੀਆਂ ਜਾ ਰਹੀਆਂ ਬਿਆਨਬਾਜੀਆਂ ਅਤੇ ਲਗਾਤਾਰ ਦੁਨਿਆਂ ਤੱਕ ਦੇ ਸੰਗੀਤ ਖੇਤਰ ਵਿੱਚ ਵੱਡੀ ਛਾਲ ਮਾਰਨ ਦੀ ਪੁੱਟੀ ਪੁਲਾਂਗ ਨੇ ਇਕ ਇਤਿਹਾਸ ਸਿਰਜ਼ ਦਿਤਾ ਸੀ। ਉਸ ਦਾ ਕਤਲ ਵਿਉਤਬੰਦੀ ਨਾਲ ਸਧਾਰਨ ਗੈਗਵਾਰ ਦੀ ਲੜਾਈ ਦੇ ਤੌਰ ਤੇ ਪੇਸ਼ ਕੀਤਾ। ਜੋ ਆਸਧਾਰਨ ਸੀ। ਪਿਛਲੇ ਪਾਰਲੀਮੈਂਟ ਸ਼ੈਸਨਾਂ ਵਿੱਚ ਸੰਗਰੂਰ ਤੋ ਚੁਣੇ ਐਮਪੀ ਸ. ਸਿਮਰਨਜੀਤ ਸਿੰਘ ਮਾਨ ਵੱਲੋ ਵਿਦੇਸ਼ੀ ਸਿੱਖਾਂ ਦੇ ਕਤਲਾਂ ਦੀ ਭਾਰਤੀ ਪਾਰਲੀਮੈਂਟ ਵਿੱਚ ਦੋ ਵਾਰ ਅਵਾਜ਼ ਚੁੱਕੀ ਸੀ।

ਸੋ ਭਾਰਤ ਦੀ ਪਿਛਲੇ ਦਸਾਂ ਸਾਲਾਂ ਵਿੱਚਲੀ ਨਵੀ ਰਾਜਨੀਤੀਕ ਤਬਦੀਲੀ ਸੰਸਾਰ ਪੱਧਰ ਦੇ ਸਮੀਕਰਨ ਨਾਲ ਮੇਲ ਖਾਦੀ ਨਜ਼ਰ ਨਹੀ ਆ ਰਹੀ। ਪੱਛਮੀ ਦੇਸ਼ਾਂ ਅਤੇ ਕਾਮਨਵੈਲਥ ਦੇਸ਼ਾਂ ਦਾ ਮਨੁੱਖੀ ਹੱਕਾਂ ਪ੍ਤੀ ਰਵੀਆ ਬਹੁਤ ਉਦਾਰਵਾਦੀ ਰਿਹਾ ਹੈ। ਦੁਨਿਆਂ ਵਿੱਚ ਭਾਰਤ ਨੂੰ ਆਪਣੀ ਬਣਦੀ ਥਾਂ ਹਾਂਸਲ ਕਰਨ ਲਈ ਆਪਣਾ ਨਜ਼ਰੀਆ ਬਦਲਣਾ ਪਵੇਗਾ। ਦੇਸ਼ ਦੀਆਂ ਘੱਟ ਗਿਣਤੀਆਂ ਕੌਮਾਂ ਅੰਦਰ ਸਹਿਮ ਪੈਦਾ ਕਰਨ ਵਾਲੇ ਮਾਹੋਲ, ਕਾਨੂੰਨਾਂ ਨੂੰ ਬੰਦ ਕਰਨਾ ਹੋਵੇਗਾ। ਸੰਸਾਰ ਪੱਧਰੀ ਵੱਡੀ ਪਹੁੰਚ ਅਪਣਾਉਣ ਦੀ ਲੋੜ ਹੈ। ਮਨੁੱਖੀ ਹੱਕਾਂ ਤੇ ਪਹਿਰੇਦਾਰੀ ਕਰਨ ਦਾ ਸਮਾਂ ਹੈ।

ਸ. ਦਲਵਿੰਦਰ ਸਿੰਘ ਘੁੰਮਣ
dalvindersinghghuman@gmail.com