ਵਿਦੇਸ਼ ‘ਚ ਪੰਜਾਬੀ ਔਰਤ ਦਾ ਕਤਲ, ਬਾਈਕ ਸਵਾਰ ਨੌਜਵਾਨ ਨੇ ਗੋਲੀਆਂ ਨਾਲ ਭੁੰਨਿਆ

ਜ਼ਿਲ੍ਹਾ ਫਿਰੋਜ਼ਪੁਰ ਦੀ ਤਹਿਸੀਲ ਜ਼ੀਰਾ ਅਧੀਨ ਉਸ ਸਮੇਂ ਸੋਗ ਦੀ ਲਹਿਰ ਦੌੜ ਪਈ, ਜਦੋਂ ਪਤਾ ਲੱਗਾ ਕਿ ਢੰਡੀਆਂ ਦੀ ਇਕ ਔਰਤ ਦਾ ਮਨੀਲਾ ਵਿਖੇ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਗਿਆ ਹੈ। ਇਕੱਤਰ ਵੇਰਵਿਆਂ ਅਨੁਸਾਰ ਜਗਨਪ੍ਰੀਤ ਕੌਰ ਪਤਨੀ ਮਨਜੀਤ ਸਿੰਘ ਦੋਵੇਂ ਜਣੇ ਬੱਚਿਆਂ ਸਮੇਤ ਪਿਛਲੇ ਲਗਭਗ 14 ਸਾਲਾਂ ਤੋਂ ਫਿਲੀਪੀਨਜ਼ ਦੇ ਸ਼ਹਿਰ ਮਨੀਲਾ ’ਚ ਆਪਣਾ ਫਾਇਨਾਂਸ ਦਾ ਬਿਜ਼ਨੈੱਸ ਕਰਦੇ ਸਨ।

ਮਨਜੀਤ ਸਿੰਘ ਨੇ ਦੱਸਿਆ ਕਿ ਉਹ ਆਪਣੇ ਪਿੰਡ ਢੰਡੀਆਂ ਵਿਖੇ ਆਪਣਿਆਂ ਬੱਚਿਆਂ ਸਮੇਤ ਭਾਰਤ ਆਏ ਹੋਏ ਸੀ ਅਤੇ ਪਿੱਛੋਂ ਮਨੀਲਾ ’ਚ ਰਹਿ ਕੇ ਉਸ ਦੀ ਪਤਨੀ ਜਗਨਪ੍ਰੀਤ ਕੌਰ ਫਾਈਨਾਂਸ ਦਾ ਬਿਜ਼ਨੈੱਸ ਸੰਭਾਲਦੀ ਸੀ ਕਿ ਪਤਾ ਲੱਗਾ ਕਿ ਬੀਤੀ ਕੱਲ੍ਹ ਉਸ ਦੀ ਦੁਕਾਨ ’ਤੇ ਆ ਕੇ ਮੋਟਰਸਾਈਕਲ ਸਵਾਰ ਵਲੋਂ ਗੋਲੀਆਂ ਮਾਰ ਕੇ ਉਸ ਦਾ ਕਤਲ ਕਰ ਦਿੱਤਾ ਗਿਆ ਹੈ।