ਇਮਰਾਨ ਖ਼ਾਨ ਨੂੰ ਰਾਹਤ, ਇਕ ਕੇਸ ਵਿਚ ਕਤਲ ਲਈ ਉਕਸਾਉਣ ਦੇ ਦੋਸ਼ ਖਾਰਜ

ਪਾਕਿਸਤਾਨ ਦੇ ਸਾਬਕਾ ਪ੍ਰਧਾਨ ਮੰਤਰੀ ਤੇ ਕ੍ਰਿਕਟਰ ਇਮਰਾਨ ਖ਼ਾਨ ਨੂੰ ਅਦਾਲਤ ਨੇ ਵੱਡੀ ਰਾਹਤ ਦਿੰਦਿਆਂ ਕਤਲ ਕੇਸ ‘ਚੋਂ ਬਰੀ ਕਰ ਦਿੱਤਾ ਹੈ। ਅਦਾਲਤ ਨੇ ਉਨ੍ਹਾਂ ਖ਼ਿਲਾਫ਼ ਹੋਈ FIR ਨੂੰ ਰੱਦ ਕਰ ਦਿੱਤਾ ਹੈ। ਇਮਰਾਨ ਖ਼ਾਨ ਦੇ ਵਕੀਲ ਨਈਮ ਪੰਜੁਥਾ ਨੇ TWITTER ‘ਤੇ ਇਸ ਦੀ ਜਾਣਕਾਰੀ ਸਾਂਝੀ ਕੀਤੀ ਹੈ। ਉਨ੍ਹਾਂ ਸੋਮਵਾਰ ਨੂੰ ਕਿਹਾ ਕਿ ਇਕ ਅਦਾਲਤ ਨੇ ਇਮਰਾਨ ਖ਼ਾਨ ਵਿਰੁੱਧ ਲੱਗੇ ਕਤਲ ਦੇ ਦੋਸ਼ਾਂ ਨੂੰ ਖ਼ਾਰਿਜ ਕਰ ਦਿੱਤਾ ਹੈ।

ਨਈਮ ਪੰਜੁਥਾ ਨੇ TWEET ਕਰਦਿਆਂ ਲਿਖਿਆ, “ਕਵੇਟਾ ਦੇ ਅੰਦਰ ਬਿਜਲੀ ਰੋਡ ‘ਤੇ ਖ਼ਾਨ ਸਾਹਿਬ ਦੇ ਉੱਪਰ ਝੂਠਾ ਮੁਕੱਦਮਾ ਲਗਾਇਆ ਗਿਆ। ਅੱਜ ਉਹ FIR ਖ਼ਾਰਿਜ ਹੋ ਗਈ। ਅੱਜ ਉਸ ਮਾਮਲੇ ਵਿਚ ਉਹ ਬਾ-ਇੱਜ਼ਤ ਬਰੀ ਹੋ ਗਏ।” ਜ਼ਿਕਰਯੋਗ ਹੈ ਕਿ ਅਪ੍ਰੈਲ 2022 ‘ਚ ਸਰਕਾਰ ਡਿੱਗਣ ਤੋਂ ਬਾਅਦ ਇਮਰਾਨ ਖ਼ਾਨ ਮੁਸੀਬਤਾਂ ਵਿਚ ਘਿਰੇ ਹੋਏ ਹਨ ਤੇ ਉਸ ਤੋਂ ਬਾਅਦ ਤੋਂ ਇਮਰਾਨ ਖ਼ਾਨ 100 ਤੋਂ ਵੱਧ ਮਾਮਲਿਆਂ ਦਾ ਸਾਹਮਣਾ ਕਰ ਰਹੇ ਹਨ। ਇਸਲਾਮਾਬਾਦ ਦੀ ਇਕ ਅਦਾਲਤ ਨੇ ਉਨ੍ਹਾਂ ਨੂੰ ਇਸ ਮਹੀਨੇ ਤੋਸ਼ਾਖ਼ਾਨਾ ਮਾਮਲੇ ਵਿਚ ਦੋਸ਼ੀ ਕਰਾਰ ਦਿੰਦਿਆਂ 3 ਸਾਲ ਦੀ ਸਜ਼ਾ ਸੁਣਾਈ ਹੈ।