‘ਇੰਟਰਨੈਸ਼ਨਲ ਯੰਗ ਈਕੋ-ਹੀਰੋ’ ਅਵਾਰਡ 2023 ਦੇ ਜੇਤੂਆਂ ‘ਚ ਪੰਜ ਭਾਰਤੀ ਮੁੰਡੇ-ਕੁੜੀਆਂ ਸ਼ਾਮਲ

ਭਾਰਤ ਦੇ ਪੰਜ ਨੌਜਵਾਨਾਂ ਸਣੇ ਦੁਨੀਆ ਭਰ ਦੇ 17 ਨੌਜਵਾਨ ਵਾਤਾਵਰਨ ਕਾਰਕੁਨਾਂ ਨੂੰ 2023 ਦੇ “ਇੰਟਰਨੈਸ਼ਨਲ ਯੰਗ ਈਕੋ-ਹੀਰੋ” ਪੁਰਸਕਾਰ ਲਈ ਚੁਣਿਆ ਗਿਆ ਹੈ। ਉਨ੍ਹਾਂ ਨੇ ਦੁਨੀਆ ਦੀਆਂ ਕੁਝ ਸਭ ਤੋਂ ਵੱਧ ਦਬਾਅ ਵਾਲੀਆਂ ਵਾਤਾਵਰਨ ਚੁਣੌਤੀਆਂ ਨਾਲ ਨਜਿੱਠਣ ਲਈ ਪਹਿਲਕਦਮੀਆਂ ਕੀਤੀਆਂ ਹਨ। ਅਮਰੀਕਾ ਸਥਿਤ ਗੈਰ-ਲਾਭਕਾਰੀ ਸੰਸਥਾ “ਐਕਸ਼ਨ ਫਾਰ ਨੇਚਰ” ਨੇ ਜਿਹੜੇ ਨੌਜਵਾਨ ਵਾਤਾਵਰਨ ਕਾਰਕੁਨਾਂ ਦੀ ਉਨ੍ਹਾਂ ਦੇ ਯਤਨਾਂ ਸਦਕਾ ਪੁਰਸਕਾਰ ਲਈ ਚੋਣ ਕੀਤੀ ਹੈ ਉਹਨਾਂ ਵਿਚ ਮੇਰਠ ਤੋਂ ਈਹਾ ਦੀਕਸ਼ਿਤ, ਬੈਂਗਲੁਰੂ ਤੋਂ ਮਾਨਿਆ ਹਰਸ਼ਾ, ਨਵੀਂ ਦਿੱਲੀ ਤੋਂ ਨਿਰਵਾਨ ਸੋਮਾਨੀ ਅਤੇ ਮੰਨਤ ਕੌਰ ਅਤੇ ਮੁੰਬਈ ਦਾ ਕਰਨਵ ਰਸਤੋਗੀ ਸ਼ਾਮਲ ਹੈ।