ਜੇਕਰ ਤੁਸੀਂ ਵੀ ਆਪਣੇ ਫੋਨ ਦੇ ਕਵਰ ‘ਚ ਨੋਟ ਜਾਂ ਕਿਸੇ ਤਰ੍ਹਾਂ ਦਾ ਕਾਗਜ਼ ਰੱਖਦੇ ਹੋ ਤਾਂ ਸਾਵਧਾਨ ਹੋ ਜਾਓ। ਨਹੀਂ ਤਾਂ, ਤੁਹਾਡੇ ਨਾਲ ਇਕ ਘਾਤਕ ਹਾਦਸਾ ਵਾਪਰ ਸਕਦਾ ਹੈ ਅਤੇ ਤੁਹਾਡਾ ਮੋਬਾਈਲ ਫ਼ੋਨ ਫਟ ਸਕਦਾ ਹੈ। ਅਸਲ ‘ਚ ਪਿਛਲੇ ਦਿਨੀਂ ਆਈਆਂ ਰਿਪੋਰਟਾਂ ਮੁਤਾਬਕ ਮੋਬਾਇਲ ਫੋਨ ‘ਚ ਬਲਾਸਟ ਹੋਣ ਦਾ ਖ਼ਤਰਾ ਹੈ ਅਤੇ ਯੂਜ਼ਰਸ ਦੀਆਂ ਛੋਟੀਆਂ ਗਲਤੀਆਂ ਹੀ ਇਸ ਦਾ ਕਾਰਨ ਬਣ ਰਹੀਆਂ ਹਨ। ਅਜਿਹੇ ‘ਚ ਜ਼ਰੂਰੀ ਹੈ ਕਿ ਫੋਨ ਦੇ ਕਵਰ ‘ਚ ਨੋਟ ਜਾਂ ਕਿਸੇ ਤਰ੍ਹਾਂ ਦਾ ਕਾਗਜ਼ ਨਾ ਰੱਖੋ। ਇਥੇ ਅਸੀਂ ਤੁਹਾਨੂੰ ਦੱਸਾਂਗੇ ਕਿ ਫੋਨ ‘ਚ ਨੋਟ ਰੱਖਣ ਨਾਲ ਕਿਹੜੀਆਂ ਸਮੱਸਿਆਵਾਂ ਆ ਸਕਦੀਆਂ ਹਨ ਅਤੇ ਇਸ ਨਾਲ ਕਿੰਨਾ ਨੁਕਸਾਨ ਹੋ ਸਕਦਾ ਹੈ।
ਫੋਨ ‘ਚ ਧਮਾਕੇ ਦੇ ਪਿੱਛੇ ਕਈ ਕਾਰਨ ਹਨ, ਜਿਨ੍ਹਾਂ ‘ਚੋਂ ਇਕ ਕਾਰਨ ਫੋਨ ਦੇ ਕਵਰ ‘ਚ ਨੋਟ ਰੱਖਣਾ ਹੈ। ਦਰਅਸਲ, ਤੁਸੀਂ ਅਕਸਰ ਦੇਖਿਆ ਹੋਵੇਗਾ ਕਿ ਫ਼ੋਨ ਗਰਮ ਹੋਣ ਲੱਗਦਾ ਹੈ, ਇਸ ਦੇ ਪਿੱਛੇ ਸਭ ਤੋਂ ਵੱਡਾ ਕਾਰਨ ਜਾਂ ਤਾਂ ਫ਼ੋਨ ‘ਚ ਨੋਟ ਰੱਖਣਾ ਜਾਂ ਫ਼ੋਨ ‘ਤੇ ਮੋਟਾ ਕਵਰ ਹੋਣਾ ਹੁੰਦਾ ਹੈ। ਜਦੋਂ ਤੁਸੀਂ ਲਗਾਤਾਰ ਫ਼ੋਨ ਦੀ ਵਰਤੋਂ ਕਰਦੇ ਹੋ ਤਾਂ ਫ਼ੋਨ ਗਰਮ ਹੋਣ ਲੱਗਦਾ ਹੈ, ਕਿਉਂਕਿ ਫ਼ੋਨ ਦੇ ਕਵਰ ਵਿੱਚ ਪੈਸੇ ਜਾਂ ਕਵਰ ਰੱਖੇ ਜਾਣ ਕਾਰਨ ਇਸ ਨੂੰ ਠੰਢਾ ਹੋਣ ਲਈ ਥਾਂ ਨਹੀਂ ਮਿਲਦੀ, ਜਿਸ ਕਾਰਨ ਫ਼ੋਨ ਓਵਰਹੀਟ ਹੋ ਜਾਂਦਾ ਹੈ ਅਤੇ ਫਟ ਵੀ ਸਕਦਾ ਹੈ।
ਫ਼ੋਨ ਦਾ ਕਵਰ ਮੋਟਾ ਹੁੰਦਾ ਹੈ ਅਤੇ ਜੇਕਰ ਤੁਸੀਂ ਇਸ ਵਿੱਚ ਪੈਸੇ ਰੱਖਦੇ ਹੋ ਤਾਂ ਇਹ ਵਾਇਰਲੈੱਸ ਚਾਰਜਿੰਗ ਵਿਚ ਵੀ ਸਮੱਸਿਆ ਪੈਦਾ ਕਰ ਸਕਦਾ ਹੈ।
ਫ਼ੋਨ ਦੇ ਕਵਰ ਵਿਚ ਇਕ ਨੋਟ ਰੱਖਣ ਨਾਲ ਕਈ ਵਾਰ ਨੈੱਟਵਰਕ ਸਮੱਸਿਆਵਾਂ ਹੋ ਸਕਦੀਆਂ ਹਨ। ਚਾਰਜਿੰਗ ਦੌਰਾਨ ਫੋਨ ਦੀ ਵਰਤੋਂ ਕਰਨ ਨਾਲ ਵੀ ਫੋਨ ਬਲਾਸਟ ਹੋ ਜਾਂਦਾ ਹੈ।
ਜਿਵੇਂ ਕਿ ਉੱਪਰ ਦੱਸਿਆ ਗਿਆ ਹੈ, ਜੇਕਰ ਤੁਸੀਂ ਫ਼ੋਨ ਦੇ ਕਵਰ ਵਿਚ ਪੈਸੇ ਰੱਖਦੇ ਹੋ, ਤਾਂ ਇਸ ਨਾਲ ਤੁਹਾਨੂੰ ਕਈ ਨੁਕਸਾਨ ਹੋ ਸਕਦੇ ਹਨ। ਜਿਸ ‘ਚ ਤੁਹਾਡਾ ਫ਼ੋਨ ਫਟ ਜਾਂਦਾ ਹੈ, ਇਸ ਦੇ ਨਾਲ ਹੀ ਤੁਹਾਡੀ ਜਾਨ ਨੂੰ ਵੀ ਖ਼ਤਰਾ ਹੁੰਦਾ ਹੈ।