ਚੁੱਪੀ ਬੋਲਦੀ ਹਾਕਮਾ ਤੇਰੀ 

ਰੰਜੀਵਨ ਸਿੰਘ

ਰਾਖਿਆਂ ਮੂਹਰੇ

ਲੱਗਦੀਆਂ ਅੱਗਾਂ

ਮੱਚਦੇ ਭਾਂਬੜ

ਮੱਚਦੀਆਂ ਕੁਰਲਾਹਟਾਂ

ਹੁੰਦੀ ਭਾਰਤ ਮਾਂ

ਨਿਰਵਸਤਰ

ਰੁਲਦੀਆਂ ਪੱਤਾਂ

ਹੋਵਣ ਯਤੀਮ ਬੱਚੇ

ਘਰੋਂ, ਬੇ-ਘਰ

ਲੁੱਟਾਂ-ਖੋਹਾਂ

ਭੈਅ ਦਾ ਆਲਮ

ਪਰ ਹਾਕਮ…

ਹਾਕਮ ਚੁੱਪ *

ਕੰਨੀ ਪੈਂਦੀ

ਚੁੱਪੀ ਤੇਰੀ

ਧੁਰ ਅੰਦਰ ਤੱਕ

ਚੀਕਦੀ ਜਾਵੇ

ਸ਼ੋਰ ਮਚਾਵੇ

ਚੁੱਪੀ ਤੇਰੀ

ਚੁੱਪੀ ਬੋਲਦੀ

ਹਾਕਮਾ ਤੇਰੀ

ਚੁੱਪੀ ਬੋਲਦੀ ।।

ਰੰਜੀਵਨ ਸਿੰਘ

2249, ਫੇਜ਼-10, ਮੁਹਾਲੀ
ਮੁਬਾਇਲ 98150-68816