ਸਾਬਕਾ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਅਦਾਲਤ ‘ਚ ਕਿਹਾ ਮੈਂ ਬੇਕਸੂਰ ਹਾਂ ਅਮਰੀਕਾ ਦੇ ਰਾਜਧਾਨੀ ਹਿੰਸਾ ਮਾਮਲੇ ਦੀ ਅਗਲੀ ਸੁਣਵਾਈ ਹੁਣ 28 ਅਗਸਤ ਨੂੰ ਹੋਵੇਗੀ

ਵਾਸ਼ਿੰਗਟਨ,7 ਅਗਸਤ (ਰਾਜ ਗੋਗਨਾ)-ਅਮਰੀਕਾ ਦੇ ਸਾਬਕਾ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਬੀਤੇਂ ਦਿਨ ਵੀਰਵਾਰ ਨੂੰ ਸੰਨ 2020 ਦੀਆਂ ਚੋਣਾਂ ਨੂੰ ਪਲਟਣ ਦੀ ਕੋਸ਼ਿਸ਼ ਕਰਨ ਦੇ ਦੋਸ਼ ‘ਚ ਅਦਾਲਤ ‘ਚ ਪੇਸ਼ ਹੋਏ। ਇਸ ਦੌਰਾਨ ਉਹਨਾਂ ਨੇ ਅਦਾਲਤ ਨੂੰ ਕਿਹਾ ਕਿ ਉਹ ਬੇਕਸੂਰ ਹੈ। ਵਾਸ਼ਿੰਗਟਨ ਦੇ ਕੋਰਟ ਹਾਊਸ ‘ਚ ਕਰੀਬ ਅੱਧੇ ਘੰਟੇ ਤੱਕ ਸੁਣਵਾਈ ਚੱਲੀ। ਇਸ ਦੌਰਾਨ ਅਦਾਲਤ ਦੇ ਬਾਹਰ ਟਰੰਪ ਦੇ ਸਮਰਥਨ ‘ਚ ਅਤੇ ਉਨ੍ਹਾਂ ਦੇ ਖਿਲਾਫ ਪ੍ਰਦਰਸ਼ਨ ਵੀ ਹੋਏ। ਅਦਾਲਤ ਨੇ ਇਸ ਮਾਮਲੇ ਦੀ ਅਗਲੀ ਸੁਣਵਾਈ ਲਈ 28 ਅਗਸਤ ਦੀ ਤਰੀਕ ਤੈਅ ਕੀਤੀ ਹੈ।

ਹਾਲਾਂਕਿ ਭਾਰਤੀ ਮੂਲ ਦੀ ਜਸਟਿਸ ਉਪਾਧਿਆਏ ਨੇ ਕਿਹਾ ਕਿ ਟਰੰਪ ਨੂੰ ਅਗਲੀ ਸੁਣਵਾਈ ‘ਤੇ ਅਦਾਲਤ ‘ਚ ਪੇਸ਼ ਹੋਣ ਦੀ ਲੋੜ ਨਹੀਂ ਹੈ। ਉਸ ਨੂੰ ਯਾਤਰਾ ਪਾਬੰਦੀਆਂ ਤੋਂ ਬਿਨਾਂ ਰਿਹਾਅ ਕਰ ਦਿੱਤਾ ਗਿਆ ਸੀ। ਉਸਦੀ ਰਿਹਾਈ ਦੀ ਇੱਕ ਸ਼ਰਤ ਇਹ ਹੈ ਕਿ ਉਹ ਕਿਸੇ ਵੀ ਗਵਾਹ ਨਾਲ ਇਸ ਮਾਮਲੇ ‘ਤੇ ਚਰਚਾ ਨਹੀਂ ਕਰੇਗਾ ਜਦੋਂ ਤੱਕ ਕਿ ਕੋਈ ਵਕੀਲ ਨਾ ਹੋਵੇ। ਇਸ ਤੋਂ ਬਾਅਦ ਟਰੰਪ ਨੇ ਵਾਸ਼ਿੰਗਟਨ ਤੋਂ ਨਿਊਜਰਸੀ ਦੀ ਯਾਤਰਾ ਦੌਰਾਨ ਮੀਡੀਆ ਨਾਲ ਗੱਲਬਾਤ ਕੀਤੀ, 5 ਮਹੀਨਿਆਂ ‘ਚ ਟਰੰਪ ‘ਤੇ ਦਰਜ ਕੀਤਾ ਤੀਜਾ ਅਪਰਾਧਿਕ ਮਾਮਲਾ,ਸਾਬਕਾ ਰਾਸ਼ਟਰਪਤੀ ਨੇ ਕਿਹਾ- ਅਮਰੀਕਾ ਲਈ ਇਹ ਬਹੁਤ ਦੁਖਦਾਈ ਦਿਨ ਹੈ। ਮੈਨੂੰ ਸਿਆਸੀ ਵਿਰੋਧੀ ਹੋਣ ਦੀ ਸਜ਼ਾ ਦਿੱਤੀ ਜਾ ਰਹੀ ਹੈ। ਮੈਨੂੰ ਇਹ ਦੇਖ ਕੇ ਦੁੱਖ ਹੋਇਆ ਕਿ ਵਾਸ਼ਿੰਗਟਨ ਵਿਚ ਲੋਕਾਂ ਨੇ ਇਮਾਰਤਾਂ ਅਤੇ ਕੰਧਾਂ ‘ਤੇ ਪੇਂਟਿੰਗਾਂ ਬਣਾਈਆਂ ਹਨ।

ਪਿਛਲੇ 5 ਮਹੀਨਿਆਂ ‘ਚ ਇਹ ਤੀਜੀ ਵਾਰ ਹੈ ਜਦੋਂ ਟਰੰਪ ਖਿਲਾਫ ਅਪਰਾਧਿਕ ਮਾਮਲਾ ਦਰਜ ਕੀਤਾ ਗਿਆ ਹੈ।ਮੰਗਲਵਾਰ, 6 ਜਨਵਰੀ, 2021 ਨੂੰ ਕੈਪੀਟਲ ਹਿੱਲ ‘ਤੇ ਯੂਐਸ ਕੈਪੀਟਲ ਵਿੱਚ ਹਿੰਸਾ ਦੇ ਸਬੰਧ ਵਿੱਚ ਸਾਬਕਾ ਰਾਸ਼ਟਰਪਤੀ ਡੋਨਾਲਡ ਟਰੰਪ ਦੇ ਖਿਲਾਫ ਇੱਕ ਅਪਰਾਧਿਕ ਮਾਮਲਾ ਦਰਜ ਕੀਤਾ ਗਿਆ ਸੀ। ਉਸ ‘ਤੇ 4 ਦੋਸ਼ ਲਾਏ ਗਏ ਹਨ। ਇਨ੍ਹਾਂ ‘ਚ ਦੇਸ਼ ਨਾਲ ਧੋਖਾ ਕਰਨ ਦੀ ਕੋਸ਼ਿਸ਼, ਸਰਕਾਰੀ ਕੰਮ ‘ਚ ਰੁਕਾਵਟ ਪਾਉਣ ਅਤੇ ਲੋਕਾਂ ਦੇ ਅਧਿਕਾਰਾਂ ਵਿਰੁੱਧ ਸਾਜ਼ਿਸ਼ ਰਚਣ ਦੇ ਦੋਸ਼ ਸ਼ਾਮਲ ਹਨ।ਨਿਆਂ ਵਿਭਾਗ ਦੇ ਵਿਸ਼ੇਸ਼ ਵਕੀਲ ਜੈਕ ਸਮਿਥ ਨੇ 45 ਪੰਨਿਆਂ ਦੀ ਚਾਰਜਸ਼ੀਟ ਦਾਇਰ ਕੀਤੀ ਹੈ ਜੋ 2020 ਦੀਆਂ ਅਮਰੀਕੀ ਚੋਣਾਂ ਦੇ ਨਤੀਜਿਆਂ ਨੂੰ ਉਲਟਾਉਣ ਲਈ ਟਰੰਪ ਦੀਆਂ ਕੋਸ਼ਿਸ਼ਾਂ ਦੀ ਜਾਂਚ ਕਰ ਰਹੀ ਹੈ। ਟਰੰਪ ਦੇ ਖਿਲਾਫ ਦੋ ਦੋਸ਼ਾਂ ਵਿੱਚ ਜੇਲ੍ਹ ਦੀ ਸਜ਼ਾ ਵੀ ਹੈ।ਟਰੰਪ ਨੂੰ ਦੇਸ਼ ਨੂੰ ਧੋਖਾ ਦੇਣ ਦੀ ਸਾਜ਼ਿਸ਼ ਲਈ 20 ਸਾਲ ਅਤੇ ਨਾਗਰਿਕ ਅਧਿਕਾਰਾਂ ‘ਤੇ ਹਮਲਾ ਕਰਨ ਦੀ ਸਾਜ਼ਿਸ਼ ਲਈ 10 ਸਾਲ ਤੱਕ ਦੀ ਸਜ਼ਾ ਦਾ ਸਾਹਮਣਾ ਕਰਨਾ ਪੈ ਸਕਦਾ ਹੈ।ਟਰੰਪ ਨੇ ਚੋਣਾਂ ਬਾਰੇ ਝੂਠ ਫੈਲਾਇਆ

ਚਾਰਜਸ਼ੀਟ ਵਿੱਚ ਕਿਹਾ ਗਿਆ ਹੈ ਕਿ ਨਵੰਬਰ 2020 ਵਿੱਚ ਚੋਣਾਂ ਤੋਂ ਬਾਅਦ 2 ਮਹੀਨਿਆਂ ਤੱਕ, ਟਰੰਪ ਨੇ ਝੂਠ ਫੈਲਾਇਆ ਕਿ ਚੋਣਾਂ ਵਿੱਚ ਧਾਂਦਲੀ ਹੋਈ ਸੀ ਅਤੇ ਉਹ ਅਸਲ ਵਿੱਚ ਜਿੱਤ ਗਏ ਸਨ। ਦੋਸ਼ ਝੂਠੇ ਸਨ ਅਤੇ ਟਰੰਪ ਨੂੰ ਇਹ ਪਤਾ ਸੀ। ਪਰ ਫਿਰ ਵੀ ਉਹ ਅਜਿਹਾ ਕਰਦਾ ਰਿਹਾ, ਜਿਸ ਨਾਲ ਦੇਸ਼ ਵਿੱਚ ਗੁੱਸੇ ਅਤੇ ਅਵਿਸ਼ਵਾਸ ਦਾ ਮਾਹੌਲ ਪੈਦਾ ਹੋ ਗਿਆ ਅਤੇ ਲੋਕਾਂ ਦਾ ਚੋਣ ਪ੍ਰਕਿਰਿਆ ਵਿੱਚ ਵਿਸ਼ਵਾਸ਼ ਗੁਆ ਬੈਠਾ।ਟਰੰਪ ਦੇ ਵਿਰੋਧੀ ਉਸ ਲਈ ਸਖ਼ਤ ਸਜ਼ਾ ਦੀ ਮੰਗ ਕਰ ਰਹੇ ਹਨ।ਰਾਜਧਾਨੀ ਹਿੰਸਾ ਮਾਮਲੇ ‘ਚ ਹੁਣ ਤੱਕ 1100 ਦੋਸ਼ੀ,ਹਨ।
ਸਮਿਥ ਨੇ ਕਿਹਾ- ਅਸੀਂ ਜਲਦੀ ਤੋਂ ਜਲਦੀ ਇਸ ਮਾਮਲੇ ਦੀ ਸੁਣਵਾਈ ਪੂਰੀ ਕਰਨ ਦੀ ਕੋਸ਼ਿਸ਼ ਕਰਾਂਗੇ। ਕੈਪੀਟਲ ਹਿੱਲ ‘ਤੇ 6 ਜਨਵਰੀ ਨੂੰ ਹੋਈ ਹਿੰਸਾ ਦੇਸ਼ ਦੇ ਲੋਕਤੰਤਰ ‘ਤੇ ਹਮਲਾ ਹੈ। ਹਮਲਾ ਝੂਠ ‘ਤੇ ਆਧਾਰਿਤ ਸੀ। ਮੁਲਜ਼ਮਾਂ ਦੇ ਝੂਠੇ ਦੋਸ਼ਾਂ ਕਾਰਨ ਪ੍ਰਧਾਨ ਦੀ ਚੋਣ ਅਤੇ ਸਰਕਾਰ ਦੇ ਕੰਮਕਾਜ ਵਿੱਚ ਰੁਕਾਵਟ ਆਈ।ਟਰੰਪ ਤੋਂ ਇਲਾਵਾ ਇਸ ਮਾਮਲੇ ‘ਚ ਹੁਣ ਤੱਕ 1100 ਲੋਕ ਦੋਸ਼ੀ ਹਨ। ਨਿਆਂ ਵਿਭਾਗ ਜਲਦ ਹੀ ਕਰੀਬ 1,000 ਲੋਕਾਂ ਦੇ ਖਿਲਾਫ ਚਾਰਜਸ਼ੀਟ ਦਾਇਰ ਕਰ ਸਕਦਾ ਹੈ।

ਨੰਬਰ 1. ਅਮਰੀਕਾ ਵਿੱਚ, 6 ਜਨਵਰੀ, 2021 ਨੂੰ, ਕੈਪੀਟਲ ਹਿੱਲ ਵਿੱਚ, ਯਾਨੀ ਅਮਰੀਕੀ ਸੰਸਦ ਵਿੱਚ ਟਰੰਪ ਦੇ ਸਮਰਥਕਾਂ ਦੁਆਰਾ ਹਿੰਸਾ ਕੀਤੀ ਗਈ ਸੀ। 3 ਨਵੰਬਰ, 2020 ਨੂੰ, ਰਾਸ਼ਟਰਪਤੀ ਚੋਣ ਚੋਣਾਂ ਵਿੱਚ, ਬਿਡੇਨ ਨੂੰ 306 ਅਤੇ ਟਰੰਪ ਨੂੰ 232 ਇਲੈਕਟੋਰਲ ਵੋਟਾਂ ਮਿਲੀਆਂ। ਨਤੀਜੇ ਆਉਂਦੇ ਹੀ ਟਰੰਪ ਅਤੇ ਉਨ੍ਹਾਂ ਦੇ ਸਮਰਥਕਾਂ ਨੇ ਚੋਣ ਧਾਂਦਲੀ ਦੇ ਦੋਸ਼ ਲਾਏ।

ਨੰਬਰ 2. ਵੋਟਿੰਗ ਤੋਂ 64 ਦਿਨ ਬਾਅਦ ਜਦੋਂ ਅਮਰੀਕੀ ਸੰਸਦ ਬਿਡੇਨ ਦੀ ਜਿੱਤ ‘ਤੇ ਮੋਹਰ ਲਗਾਉਣ ਦੀ ਕੋਸ਼ਿਸ਼ ਕਰ ਰਹੀ ਸੀ, ਟਰੰਪ ਦੇ ਸਮਰਥਕ ਸੰਸਦ ‘ਚ ਦਾਖਲ ਹੋ ਗਏ। ਭੰਨਤੋੜ ਅਤੇ ਹਿੰਸਾ ਹੋਈ।ਜਿਸ ਵਿੱਚ ਇੱਕ ਪੁਲਿਸ ਅਧਿਕਾਰੀ ਸਮੇਤ 5 ਲੋਕਾਂ ਦੀ ਮੌਤ ਹੋ ਗਈ ਸੀ।ਹਿੰਸਾ ਤੋਂ ਬਾਅਦ ਟਰੰਪ ‘ਤੇ ਆਪਣੇ ਸਮਰਥਕਾਂ ਨੂੰ ਭੜਕਾਉਣ ਦਾ ਦੋਸ਼ ਲੱਗਾ ਸੀ।

ਨੰਬਰ 3. ਮਾਮਲੇ ਦੀ ਜਾਂਚ 18 ਮਹੀਨੇ ਤੱਕ ਚੱਲੀ। ਪਿਛਲੇ ਸਾਲ ਦਸੰਬਰ ਵਿੱਚ ਜਾਂਚ ਕਮੇਟੀ ਨੇ 845 ਪੰਨਿਆਂ ਦੀ ਰਿਪੋਰਟ ਤਿਆਰ ਕੀਤੀ ਸੀ। ਇਸ ਲਈ ਟਰੰਪ ਨੂੰ ਜ਼ਿੰਮੇਵਾਰ ਠਹਿਰਾਇਆ ਗਿਆ ਸੀ। ਉਸ ਵਿਰੁੱਧ ਅਪਰਾਧਿਕ ਕੇਸ ਦਰਜ ਕਰਨ ਦੀ ਸਿਫਾਰਿਸ਼ ਕੀਤੀ ਗਈ ਸੀ। ਇਸ ਲਈ 1000 ਦਰਸ਼ਕਾਂ ਦੇ ਬਿਆਨ ਦਰਜ ਕੀਤੇ ਗਏ। ਇਸ ਤੋਂ ਇਲਾਵਾ 940 ਤੋਂ ਵੱਧ ਲੋਕਾਂ ਨੂੰ ਵੀ ਦੋਸ਼ੀ ਬਣਾਇਆ ਗਿਆ ਸੀ। ਜਿਨ੍ਹਾਂ ‘ਚੋਂ ਹੁਣ ਤੱਕ 500 ਲੋਕ ਆਪਣਾ ਜੁਰਮ ਕਬੂਲ ਕਰ ਚੁੱਕੇ ਹਨ।

ਨੰਬਰ 4. ਨਿਊਯਾਰਕ ਟਾਈਮਜ਼ ਦੇ ਅਨੁਸਾਰ, ਜਾਂਚ ਕਮੇਟੀ ਨੇ ਟਰੰਪ ‘ਤੇ ਰਾਸ਼ਟਰਪਤੀ ਚੋਣ ਨੂੰ ਉਲਟਾਉਣ, ਦੇਸ਼ਧ੍ਰੋਹ ਨੂੰ ਭੜਕਾਉਣ, ਸਰਕਾਰੀ ਕਾਰਵਾਈ ਵਿੱਚ ਰੁਕਾਵਟ, ਸਾਜ਼ਿਸ਼, ਝੂਠੇ ਬਿਆਨ ਦੇਣ ਅਤੇ ਦੇਸ਼ਧ੍ਰੋਹ ਦੇ ਦੋਸ਼ ਲਗਾਏ ਹਨ। ਕਮੇਟੀ ਨੇ ਫਿਰ ਮਾਮਲਾ ਨਿਆਂ ਵਿਭਾਗ ਨੂੰ ਭੇਜ ਦਿੱਤਾ। ਇਸ ਤੋਂ ਇਲਾਵਾ ਟਰੰਪ ਦੇ ਖਿਲਾਫ 19 ਹੋਰ ਮਾਮਲੇ ਚੱਲ ਰਹੇ ਹਨ। ਇਨ੍ਹਾਂ ਵਿੱਚੋਂ ਅੱਧੇ ਕੇਸਾਂ ਵਿੱਚ ਉਨ੍ਹਾਂ ‘ਤੇ ਪ੍ਰਧਾਨ ਰਹਿੰਦੇ ਹੋਏ ਦੁਰਵਿਹਾਰ ਦਾ ਦੋਸ਼ ਹੈ।