ਚੇਅਰਮੈਨ ਸਿੱਖਸ ਆਫ ਅਮੇਰਿਕਾ ਜਸਦੀਪ ਸਿੰਘ ਜੱਸੀ ਦੇ ਬਿਆਨ ਤੇ ਵੀਡੀਓ ਵਾਇਰਲ ਹੋਣ ਤੋਂ ਬਾਅਦ ਕਈ ਗੁਰਦੁਆਰਿਆਂ ਨੇ ਪੰਜਾਬ ਵਿੱਚ ਸਮਾਜ ਸੇਵਾ ਕਰਨ ਦੀ ਕੀਤੀ ਪਹਿਲ

ਗੁਰਪ੍ਰੀਤ ਸਿੰਘ ਸੰਨੀ, ਪ੍ਰਧਾਨ ਸਿੱਖ ਐਸੋਸ਼ੀਏਸਨ ਬਾਲਟੀਮੋਰ ਨੇ ਦਿੱਤਾ ਬਿਆਨ

ਬਾਲਟੀਮੋਰ, 7 ਅਗਸਤ (ਰਾਜ ਗੋਗਨਾ )- ਸਿੱਖ ਐਸੋਸੀਏਸ਼ਨ ਬਾਲਟੀਮੋਰ ਦੇ ਪ੍ਰਧਾਨ ਗੁਰਪ੍ਰੀਤ ਸਨੀ ਨੇ ਇੱਕ ਵੱਡਾ ਬਿਆਨ ਦਿੱਤਾ ਹੈ ਜਿਸ ਵਿੱਚ ਉਨਾਂ ਨੇ ਕਿਹਾ ਕਿ ਜਿਹੜੀਆਂ ਸੰਸਥਾਵਾਂ ਭਾਰਤ/ਪੰਜਾਬ ਵਿੱਚ ਕੰਮ ਕਰ ਰਹੀਆਂ ਨੇ ਉਨਾਂ ਨਾਲ ਮਿਲ ਕੇ ਹੁਣ ਗੁਰਦੁਆਰਾ ਸਾਹਿਬ ਸੇਵਾ ਵਿਚ ਹਿੱਸਾ ਪਾਏਗਾ। ਉਹਨਾਂ ਕਿਹਾ ਕਿ ਗੁਰਦੁਆਰਾ ਸਾਹਿਬ ਇੱਥੋਂ ਦੀ ਸੰਗਤ ਦੀ ਹੀ ਨਹੀਂ ਬਲਕਿ ਪੰਜਾਬ ਦੀ ਸੰਗਤ ਦੀ ਵੀ ਮਦਦ ਕਰੇਗਾ।

ਇੱਥੇ ਦੱਸਣਯੋਗ ਹੈ ਕਿ ਬੀਤੇ ਦਿਨੀਂ ਸਿੱਖਸ ਆਫ ਅਮੈਰਿਕਾ ਦੇ ਚੇਅਰਮੈਨ ਜਸਦੀਪ ਸਿੰਘ ਜੱਸੀ ਦੀ ਸੰਸਥਾ ਵਲੋਂ ਪੰਜਾਬ ਵਿਚ ਹੜ ਪੀੜਤਾਂ ਲਈ ਚਲਾਏ ਜਾ ਰਹੇ ਰਾਹਤ ਕਾਰਜਾਂ ਸਬੰਧੀ ਵੀਡੀਓ ਵਾਇਰਲ ਹੋਣ ਤੋਂ ਬਾਅਦ ਸਿੱਖ ਐਸੋਸੀਏਸ਼ਨ ਆਫ ਬਾਲਟੀਮੋਰ ਦੇ ਪ੍ਰਧਾਨ ਗੁਰਪ੍ਰੀਤ ਸਿੰਘ ਸੰਨੀ ਦਾ ਬਿਆਨ ਸਾਹਮਣੇ ਆਇਆ ਹੈ।ਉਹਨਾਂ ਕਿਹਾ ਕਿ ਜਿਹੜੀਆਂ ਸੰਸਥਾਵਾਂ ਜਿਵੇਂ ਕਿ ਸਿੱਖ ਆਫ ਅਮੈਰਿਕਾ, ਖਾਲਸਾ ਏਡ ਜਾਂ ਹੋਰ ਜਿਹੜੀਆਂ ਸੰਸਥਾਵਾਂ ਭਾਰਤ ਵਿੱਚ ਕੰਮ ਕਰ ਰਹੀਆਂ ਹਨ ਉਨਾਂ ਨਾਲ ਮਿਲ ਕੇ ਹੋਰ ਕੰਮ ਕਰਨਗੇ।

ਇੱਕ ਮੀਡਿਆ ਪੰਜਾਬੀ ਟੀ.ਵੀ. ਚੈੱਨਲ ਅਮੇਜ਼ਿੰਗ ਟੀ.ਵੀ. ‘ਤੇ ਪੁੱਛੇ ਗਏ ਸਵਾਲਾਂ ਦੇ ਜਵਾਬ ਵਿੱਚ ਗੁਰਪ੍ਰੀਤ ਸਿੰਘ ਸੰਨੀ ਬਾਲਟੀਮੋਰ ਨੇ ਕਿਹਾ ਕਿ ਉਹ ਸਿੱਖ ਐਸੋਸੀਏਸ਼ਨ ਆਫ ਬਾਲਟੀਮੋਰ ਨੂੰ ਇੱਕ ਉੱਚੇ ਪੱਧਰ ‘ਤੇ ਲਿਜਾਣਗੇ।ਇਹ 45 ਸਾਲ ਪੁਰਾਣੀ ਸੰਸਥਾ ਹੈ, 1980 ਦੇ ਦਹਾਕੇ ਵਿਚ ਬਾਲਟੀਮੋਰ ਵਿੱਚ ਰਹਿ ਰਹੇ ਸਿੱਖਾਂ ਦੀਆਂ ਜ਼ਰੂਰਤਾਂ ਪੂਰੀਆਂ ਕਰਨ ਲਈ ਗੁਰਦੁਆਰਾ ਸਾਹਿਬ ਦੀ ਸਥਾਪਨਾ ਕੀਤੀ ਗਈ ਸੀ ਅਤੇ ਇਹਨਾਂ ਸਾਲਾਂ ਵਿੱਚ ਇਹਨਾਂ ਨੇ ਕਮਿਊਨਿਟੀ ਨੂੰ ਜੋੜਿਆ ਹੈ ਹਰ ਭਾਈਚਾਰੇ ਨੂੰ ਇਸ ਵਿੱਚ ਸ਼ਾਮਿਲ ਕੀਤਾ ਹੈ ਅਤੇ ਇੰਨੇ ਸਾਲਾਂ ਵਿੱਚ ਕਦੀ ਵੀ ਕੋਈ ਚੋਣ ਨਹੀਂ ਹੋਈ ਅਤੇ ਹਮੇਸ਼ਾ ਹੀ ਸਰਬ ਸੰਮਤੀ ਬਣਾਈ ਗਈ।

ਸ੍ਰ. ਸੰਨੀ ਨੇ ਕਿਹਾ ਕਿ ਅਸੀਂ ਹਰ ਭਾਈਚਾਰੇ ਦਾ ਇੱਥੇ ਸਵਾਗਤ ਕਰਦੇ ਹਾਂ ਅਤੇ ਬੋਰਡ ਤੇ ਕਮੇਟੀ ਵਿੱਚ ਹਰ ਖੇਤਰ ਦੀ ਸੰਗਤ ਮੌਜੂਦ ਹੈ ਅਤੇ ਅਸੀਂ ਪਿਆਰ ਭਾਵਨਾ ਨਾਲ ਇਸੇ ਤਰਾਂ ਚਲਾਉਂਦੇ ਰਹਾਂਗੇ। ਗੁਰਪ੍ਰੀਤ ਸਿੰਘ ਸਨੀ ਨੇ ਕਿਹਾ ਕਿ ਸਾਡੀ ਸਮੱੁਚੀ ਟੀਮ ਬਹੁਤ ਹੀ ਚੰਗੀ ਟੀਮ ਹੈ, ਸਾਡੇ ਚੇਅਰਮੈਨ ਚਰਨਜੀਤ ਸਿੰਘ ਧਾਰੀਵਾਲ ਸਾਡੇ ਸਕੱਤਰ ਹਰਭਜਨ ਸਿੰਘ ਪੂਰੀ ਟੀਮ ਅਸੀਂ ਇੱਕ ਟੀਮ ਹਾਂ ਅਤੇ ਅਸੀਂ ਇੱਥੇ ਅਤੇ ਪੰਜਾਬ ਵਿਚ ਸੇਵਾ ਦੇ ਕਦਮ ਨੂੰ ਅੱਗੇ ਵਧਾਉਣ ਦੀ ਕੋਸ਼ਿਸ਼ ਕਰਦੇ ਰਹਾਂਗੇ।