79 ਵਰ੍ਹਿਆਂ ਦੇ ਇਕ ਸਿੱਖ ਨੇ ਇਸ ਸਾਲ ਮਈ ’ਚ ਪੂਰਬੀ ਲੰਡਨ ’ਚ ਅਪਣੇ ਹੌਰਨਚਰਚ ਸਥਿਤ ਘਰ ’ਚ ਲੱਕੜ ਦੇ ਬੱਲੇ ਨਾਲ ਅਪਣੀ ਪਤਨੀ ਦਾ ਕਤਲ ਕਰਨ ਦਾ ਇਕਬਾਲ ਕੀਤਾ ਹੈ। ਤਰਸੇਮ ਸਿੰਘ ਸੋਮਵਾਰ ਨੂੰ ਸਨੇਸਬਰੂਕ ਕਰਾਊਨ ਕੋਰਟ ’ਚ ਪੇਸ਼ ਹੋਇਆ ਜਿੱਥੇ ਉਸ ਨੇ ਅਪਣੀ 77 ਸਾਲ ਦੀ ਪਤਨੀ ਮਾਇਆ ਦੇਵੀ ਦਾ ਕਤਲ ਕਰਨ ਦੀ ਗੱਲ ਕਬੂਲੀ। ਉਸ ਨੂੰ 29 ਸਤੰਬਰ ਨੂੰ ਇਸੇ ਅਦਾਲਤ ’ਚ ਸਜ਼ਾ ਸੁਣਾਈ ਜਾਵੇਗੀ।
ਤਰਸੇਮ ਸਿੰਘ 2 ਮਈ ਨੂੰ ਰੋਮਫੋਰਡ ਥਾਣੇ ਗਿਆ ਅਤੇ ਦਸਿਆ ਕਿ ਉਸ ਨੇ ਅਪਣੀ ਪਤਨੀ ਦਾ ਕਤਲ ਕਰ ਦਿਤਾ ਹੈ। ਇਸ ਤੋਂ ਬਾਅਦ ਅਧਿਕਾਰੀ ਤੁਰਤ ਐਲਮ ਪਾਰਕ ’ਚ ਕਾਉਡਰੇ ਵੇਅ ਸਥਿਤ ਉਨ੍ਹਾਂ ਦੇ ਘਰ ਪਹੁੰਚੇ ਅਤੇ ਮਾਇਆ ਨੂੰ ਲਿਵਿੰਗ ਰੂਮ ਦੇ ਫਰਸ਼ ’ਤੇ ਬੇਹੋਸ਼ ਪਾਇਆ। ਨੇੜੇ ਹੀ ਇਕ ਲੱਕੜ ਦਾ ਗੋਲਾਕਾਰ ਬੱਲਾ ਮਿਲਿਆ, ਅਤੇ ਪੁਲਿਸ ਨੂੰ ਕਾਲੀਪ ਅਤੇ ਨਾਲ ਲੱਗਦੀਆਂ ਕੰਧਾਂ ’ਤੇ ਖੂਨ ਦੇ ਧੱਬੇ ਵੀ ਮਿਲੇ। ਮਾਇਆ ਨੂੰ ਮੌਕੇ ’ਤੇ ਹੀ ਮ੍ਰਿਤਕ ਐਲਾਨ ਦਿਤਾ ਗਿਆ। ਪੋਸਟਮਾਰਟਮ ਦੀ ਜਾਂਚ ਵਿਚ ਮੌਤ ਦਾ ਕਾਰਨ ਸਿਰ ਵਿਚ ਭਾਰੀ ਸੱਟ ਵੱਜੀ।