ਪੱਛਮੀ ਬੰਗਾਲ ਤੋਂ ਇਕ ਹੈਰਾਨ ਕਰਨ ਵਾਲਾ ਮਾਮਲਾ ਸਾਹਮਣੇ ਆਇਆ ਹੈ, ਜਿੱਥੇ 24 ਪਰਗਨਾ ਜ਼ਿਲ੍ਹੇ ‘ਚ ਇਕ ਜੋੜੇ ਨੇ ਆਪਣੇ 9 ਮਹੀਨੇ ਦੇ ਬੱਚੇ ਨੂੰ ਸਿਰਫ ਇਸ ਲਈ ਵੇਚ ਦਿੱਤਾ ਕਿਉਂਕਿ ਉਹ ਆਈਫੋਨ ਖਰੀਦਣਾ ਚਾਹੁੰਦਾ ਸੀ। ਜਦੋਂ ਸਥਾਨਕ ਲੋਕਾਂ ਨੂੰ ਸ਼ੱਕ ਹੋਇਆ ਤਾਂ ਉਨ੍ਹਾਂ ਨੇ ਇਸ ਦੀ ਜਾਣਕਾਰੀ ਪੁਲਿਸ ਨੂੰ ਦਿੱਤੀ।
ਇੰਨਾ ਹੀ ਨਹੀਂ ਬੱਚੇ ਨੂੰ ਵੇਚਣ ਅਤੇ ਆਈਫੋਨ ਖਰੀਦਣ ਦਾ ਕਾਰਨ ਇਹ ਸੀ ਕਿ ਮਹਿਲਾ ਆਈਫੋਨ ‘ਤੇ ਰੀਲਸ ਬਣਾਉਣਾ ਚਾਹੁੰਦੀ ਸੀ। ਪੁਲਿਸ ਨੇ ਬੱਚੇ ਦੀ ਮਾਂ ਅਤੇ ਬੱਚੇ ਨੂੰ ਖਰੀਦਣ ਵਾਲੀ ਔਰਤ ਨੂੰ ਗ੍ਰਿਫਤਾਰ ਕਰ ਲਿਆ ਹੈ। ਇਸ ਦੇ ਨਾਲ ਹੀ ਪੁਲਿਸ ਬੱਚੇ ਦੇ ਪਿਤਾ ਦੀ ਵੀ ਭਾਲ ਕਰ ਰਹੀ ਹੈ ਜੋ ਕਿ ਅਜੇ ਫਰਾਰ ਹੈ।
ਸਥਾਨਕ ਲੋਕਾਂ ਨੂੰ ਪਿਛਲੇ ਕੁਝ ਦਿਨਾਂ ਤੋਂ ਕਪਲ ਦੇ ਵਿਵਹਾਰ ਵਿੱਚ ਬਦਲਾਅ ਨਜ਼ਰ ਆ ਰਿਹਾ ਸੀ। ਇਸ ਤੋਂ ਇਲਾਵਾ ਉਹ ਇਹ ਵੀ ਨੋਟਿਸ ਕਰ ਰਹੇ ਸੀ ਕਿ ਜੋੜੇ ਦਾ 8 ਮਹੀਨੇ ਦਾ ਬੱਚਾ ਗਾਇਬ ਹੈ। ਇਸ ਕਾਰਨ ਗੁਆਂਢੀਆਂ ਨੇ ਇਸ ਦੀ ਸੂਚਨਾ ਪੁਲਿਸ ਨੂੰ ਦਿੱਤੀ। ਜਦੋਂ ਪੁਲਿਸ ਨੇ ਮਾਮਲੇ ਦੀ ਜਾਂਚ ਸ਼ੁਰੂ ਕੀਤੀ ਤਾਂ ਸਾਰੀ ਸੱਚਾਈ ਸਾਹਮਣੇ ਆ ਗਈ। ਉੱਥੇ ਹੀ ਪੁਲਿਸ ਨੇ ਮੁਲਜ਼ਮ ਨੂੰ ਗ੍ਰਿਫ਼ਤਾਰ ਕਰਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਜਾਣਕਾਰੀ ਮੁਤਾਬਕ ਇਸ ਜੋੜੇ ਦੀ ਸੱਤ ਸਾਲ ਦੀ ਬੇਟੀ ਵੀ ਹੈ।