ਨਸ਼ੇ ‘ਚ ਨਿਊਜ਼ੀਲੈਂਡ ਦੀ ਨਿਆਂ ਮੰਤਰੀ ਨੇ ਕਰ ਦਿੱਤਾ ਕਾਰਾ, ਦੇਣਾ ਪਿਆ ਅਸਤੀਫ਼ਾ

ਨਿਊਜ਼ੀਲੈਂਡ ਦੀ ਨਿਆਂ ਮੰਤਰੀ ਕਿਰੀ ਐਲਨ ਨੇ ਸੋਮਵਾਰ ਨੂੰ ਆਪਣੇ ਅਹੁਦੇ ਤੋਂ ਅਸਤੀਫਾ ਦੇ ਦਿੱਤਾ। ਉਸ ‘ਤੇ ਸ਼ਰਾਬ ਦੀ ਕਾਨੂੰਨੀ ਸੀਮਾ ਦੀ ਉਲੰਘਣਾ ਕਰਨ ਦਾ ਦੋਸ਼ ਲਗਾਇਆ ਗਿਆ ਹੈ। ਹੱਦ ਤੋਂ ਜ਼ਿਆਦਾ ਸ਼ਰਾਬ ਪੀਣ ਕਾਰਨ ਕਿਰੀ ਦੀ ਕਾਰ ਦੀ ਇਕ ਖੜ੍ਹੀ ਕਾਰ ਨਾਲ ਜ਼ੋਰਦਾਰ ਟੱਕਰ ਹੋ ਗਈ ਸੀ।

ਰਾਸ਼ਟਰੀ ਚੋਣਾਂ ਵਿਚ 3 ਮਹੀਨਿਆਂ ਤੋਂ ਵੀ ਘੱਟ ਸਮਾਂ ਬਚਿਆ ਹੈ ਅਤੇ ਕਿਰੀ ਦਾ ਨਾਮ ਪਹਿਲਾਂ ਤੋਂ ਹੀ ਸਰਕਾਰੀ ਮੰਤਰੀਆਂ ਨਾਲ ਜੁੜੇ ਗ਼ਲਤ ਕਦਮਾਂ ਅਤੇ ਘੁਟਾਲਿਆਂ ਵਿੱਚ ਸ਼ਾਮਲ ਹੈ। ਪ੍ਰਧਾਨ ਮੰਤਰੀ ਕ੍ਰਿਸ ਹਿਪਕਿਨਜ਼ ਨੇ ਕਿਹਾ ਕਿ ਕਿਰੀ ਵੈਲਿੰਗਟਨ ਨੂੰ 23 ਜੁਲਾਈ ਦੀ ਰਾਤ 9 ਵਜੇ ਹਾਦਸੇ ਤੋਂ ਬਾਅਦ ਲਗਭਗ ਚਾਰ ਘੰਟੇ ਤੱਕ ਕੇਂਦਰੀ ਪੁਲਸ ਸਟੇਸ਼ਨ ਵਿੱਚ ਨਜ਼ਰਬੰਦ ਰੱਖਿਆ ਗਿਆ ਸੀ। ਪੁਲਸ ਨੇ ਉਸ ‘ਤੇ ਜਲਦਬਾਜ਼ੀ ਅਤੇ ਲਾਪਰਵਾਹੀ ਨਾਲ ਗੱਡੀ ਚਲਾਉਣ ਅਤੇ ਪੁਲਸ ਅਧਿਕਾਰੀ ਦੇ ਨਾਲ ਜਾਣ ਤੋਂ ਇਨਕਾਰ ਕਰਨ ਦੇ ਦੋਸ਼ ਲਗਾਏ ਹਨ।

ਹਿਪਕਿਨਜ਼ ਨੇ ਦੱਸਿਆ ਕਿ ਪੁਲਸ ਨੇ ਕਿਰੀ ਦੇ ਸਾਹ ਦੀ ਜਾਂਚ ਕਰਵਾਈ ਸੀ, ਜਿਸ ਤੋਂ ਪਤਾ ਚੱਲਦਾ ਸੀ ਕਿ ਉਸ ਨੇ ਸ਼ਰਾਬ ਦੀ ਕਾਨੂੰਨੀ ਸੀਮਾ ਦੀ ਉਲੰਘਣਾ ਕੀਤੀ ਸੀ। ਹਾਲਾਂਕਿ ਉਸ ‘ਤੇ ਸ਼ਰਾਬ ਪੀ ਕੇ ਗੱਡੀ ਚਲਾਉਣ ਦਾ ਦੋਸ਼ ਨਹੀਂ ਲਗਾਇਆ ਗਿਆ। ਪੁਲਸ ਨੇ ਕਿਹਾ ਕਿ ਉਨ੍ਹਾਂ ਨੇ ਸਾਹ ਟੈਸਟ ਦੇ ਸਬੰਧ ਵਿੱਚ ਐਲਨ ਨੂੰ ਉਲੰਘਣਾ ਨੋਟਿਸ ਜਾਰੀ ਕੀਤਾ ਹੈ।