ਕੀ ਰੂਸੀ ਰਾਸ਼ਟਰਪਤੀ ਵਲਾਦੀਮੀਰ ਪੁਤਿਨ ਨੂੰ ਗ੍ਰਿਫਤਾਰ ਕਰ ਸਕਦਾ ਦੱਖਣੀ ਅਫਰੀਕਾ ?

ਰੂਸ ਦੇ ਰਾਸ਼ਟਰਪਤੀ ਵਲਾਦੀਮੀਰ ਪੁਤਿਨ ਅਗਲੇ ਮਹੀਨੇ ਦੱਖਣੀ ਅਫਰੀਕਾ ‘ਚ ਬ੍ਰਿਕਸ ਦੇਸ਼ਾਂ ਦੇ ਸੰਮੇਲਨ ਵਿੱਚ ਸ਼ਾਮਲ ਨਹੀਂ ਹੋਣਗੇ। ਕਈ ਮਹੀਨਿਆਂ ਦੀਆਂ ਅਟਕਲਾਂ ਨੂੰ ਖਤਮ ਕਰਦੇ ਹੋਏ ਰੂਸ ਦੇ ਰਾਸ਼ਟਰਪਤੀ ਪੁਤਿਨ ਨੇ ਖੁਦ ਬੁੱਧਵਾਰ (19 ਜੁਲਾਈ) ਨੂੰ ਇਹ ਜਾਣਕਾਰੀ ਦਿੱਤੀ। ਪੁਤਿਨ ਦਾ ਦੱਖਣੀ ਅਫਰੀਕਾ ਦਾ ਸੰਭਾਵੀ ਦੌਰਾ ਇੱਕ ਗੁੰਝਲਦਾਰ ਕੂਟਨੀਤਕ ਮੁੱਦਾ ਰਿਹਾ ਹੈ।

ਮੰਨਿਆ ਜਾ ਰਿਹਾ ਸੀ ਕਿ ਜੇਕਰ ਪੁਤਿਨ ਦੱਖਣੀ ਅਫਰੀਕਾ ‘ਚ ਹੋਣ ਵਾਲੇ ਬ੍ਰਿਕਸ ਸੰਮੇਲਨ ‘ਚ ਜਾਂਦੇ ਤਾਂ ਪ੍ਰੀਟੋਰੀਆ ਨੂੰ ਆਈ.ਸੀ.ਸੀ. ਦੇ ਮੈਂਬਰ ਵਜੋਂ ਪੁਤਿਨ ਨੂੰ ਗ੍ਰਿਫਤਾਰ ਕਰਨਾ ਪੈਂਦਾ। ਇਸੇ ਮੁੱਦੇ ‘ਤੇ ਅਫਰੀਕੀ ਦੇਸ਼ ਦੇ ਰਾਸ਼ਟਰਪਤੀ ਸਿਰਿਲ ਰਾਮਾਫੋਸਾ ਦੇ ਬੁਲਾਰੇ ਵਿਨਸੈਂਟ ਮੈਗਵੇਨੀਆ ਨੇ ਇਕ ਬਿਆਨ ‘ਚ ਕਿਹਾ ਕਿ ਰੂਸ ਦੇ ਰਾਸ਼ਟਰਪਤੀ ਵਲਾਦੀਮੀਰ ਪੁਤਿਨ ਆਪਸੀ ਸਹਿਮਤੀ ਨਾਲ ਸੰਮੇਲਨ ‘ਚ ਸ਼ਾਮਲ ਨਹੀਂ ਹੋਣਗੇ।