ਪਾਕਿਸਤਾਨ ‘ਚ ਅਫ਼ਗ਼ਾਨ ਗਾਇਕਾ ਹਸੀਬਾ ਨੂਰੀ ਦੀ ਗੋਲੀਆਂ ਮਾਰ ਕੇ ਹੱਤਿਆ

ਪਾਕਿਸਤਾਨ ‘ਚ ਸ਼ਰਨ ਲਈ ਗਈ ਮਸ਼ਹੂਰ ਅਫਗਾਨ ਗਾਇਕਾ ਹਸੀਬਾ ਨੂਰੀ ਦੀ ਖੈਬਰ ਪਖਤੂਨਖਵਾ ਸੂਬੇ ‘ਚ ਅਣਪਛਾਤੇ ਹਮਲਾਵਰਾਂ ਦੇ ਹਮਲੇ ‘ਚ ਮੌਤ ਹੋ ਗਈ। ਬੰਦੂਕਧਾਰੀਆਂ ਨੇ ਉਸ ਦੇ ਅੰਨ੍ਹੇਵਾਹ ਗੋਲੀਆਂ ਚਲਾ ਦਿਤੀਆਂ। ਇਸ ਹਮਲੇ ਵਿਚ ਉਸ ਦੀ ਮੌਤ ਹੋ ਗਈ। 38 ਸਾਲਾ ਗਾਇਕਾ ਨੇ ਸਾਲ 2021 ਵਿਚ ਅਫ਼ਗ਼ਾਨਿਸਤਾਨ ਵਿਚੋਂ ਤਾਲਿਬਾਨ ਹਕੂਮਤ ਤੋਂ ਭੱਜ ਕੇ ਪਾਕਿਸਤਾਨ ਵਿਚ ਸ਼ਰਨ ਲਈ ਸੀ

ਨੂਰੀ ਦੇ ਦੋਸਤ ਅਤੇ ਸਾਥੀ ਗਾਇਕ ਖੋਸਬੋ ਅਹਿਮਦੀ ਨੇ ਸੋਸ਼ਲ ਮੀਡੀਆ ਪੋਸਟ ਰਾਹੀਂ ਨੂਰੀ ਦੀ ਮੌਤ ਦੀ ਪੁਸ਼ਟੀ ਕੀਤੀ ਹੈ। ਹਾਲਾਂਕਿ, ਉਸਦੀ ਮੌਤ ਦੇ ਹਾਲਾਤਾਂ ਬਾਰੇ ਕੋਈ ਹੋਰ ਵੇਰਵੇ ਨਹੀਂ ਦਿਤੇ ਗਏ ਹਨ।

ਪ੍ਰਾਪਤ ਜਾਣਕਾਰੀ ਅਨੁਸਾਰ ਲਗਭਗ ਇਕ ਸਾਲ ਪਹਿਲਾਂ ਅਫਗਾਨਿਸਤਾਨ ਛੱਡਣ ਤੋਂ ਬਾਅਦ, ਨੂਰੀ ਨੂੰ ਇਸਲਾਮਾਬਾਦ ਵਿਚ ਸ਼ਰਨ ਮਿਲੀ, ਜਿਥੇ ਉਸਨੇ ਹੌਲੀ-ਹੌਲੀ ਆਪਣੀਆਂ ਕਲਾਤਮਕ ਗਤੀਵਿਧੀਆਂ ਮੁੜ ਸ਼ੁਰੂ ਕਰ ਦਿਤੀਆਂ। ਉਹ ਇੱਕ ਆਧੁਨਿਕ ਸ਼ੈਲੀ ਵਿੱਚ ਪੇਸ਼ ਕੀਤੇ ਗਏ ਪਰੰਪਰਾਗਤ ਲੋਕ ਗੀਤਾਂ ਦੀ ਰੂਹਾਨੀ ਪੇਸ਼ਕਾਰੀ ਲਈ ਜਾਣੀ ਜਾਂਦੀ ਸੀ।