ਘਟਨਾ ਲਾਹੌਰ ਦੇ ਭੱਟੀ ਗੇਟ ਇਲਾਕੇ ਵਿੱਚ ਦੀ ਹੈ, ਜਦੋਂ ਫਰਿੱਜ ਦਾ ਕੰਪ੍ਰੈਸਰ ਫਟ ਗਿਆ। ਧੂੰਏਂ ਨੂੰ ਬਾਹਰ ਕੱਢਣ ਲਈ ਘਰ ਵਿੱਚ ਹਵਾਦਾਰੀ ਨਹੀਂ ਸੀ। ਅੱਗ ਲੱਗਣ ਕਾਰਨ ਪਰਿਵਾਰ ਦੇ 10 ਮੈਂਬਰ ਦੋ ਔਰਤਾਂ, 1 ਪੁਰਸ਼ ਤੇ 6 ਬੱਚਿਆਂ ਦੀ ਮੌਤ ਹੋ ਗਈ। ਮਰਨ ਵਾਲਿਆਂ ਵਿੱਚ ਸੱਤ ਮਹੀਨੇ ਦਾ ਬੱਚਾ ਵੀ ਸ਼ਾਮਲ ਹੈ। ਪਰਿਵਾਰ ਦਾ ਇੱਕ ਮੈਂਬਰ ਇਮਾਰਤ ਤੋਂ ਛਾਲ ਮਾਰ ਕੇ ਅੱਗ ਤੋਂ ਬਚਣ ਵਿੱਚ ਕਾਮਯਾਬ ਰਿਹਾ।