ਸੰਤ ਕਿਸ਼ਨ ਨਾਥ ਚਹੇੜੂ ਵਾਲੇ, ਅਮਰਜੀਤ ਬੰਗੜ ਤੇ ਗੀਤਕਾਰ ਰੱਤੂ ਰੰਧਾਵਾ ਪਹੁੰਚੇ
‘ਮਾਤਾ ਸਾਵਿਤਰੀ ਬਾਈ ਫੂਲੇ’ ਕਿਤਾਬ ਲੋਕ ਅਰਪਿਤ

(ਹਰਜੀਤ ਲਸਾੜਾ, ਬ੍ਰਿਸਬੇਨ, 23 ਸਤੰਬਰ) ਇੱਥੇ ਸ਼੍ਰੀ ਗੁਰੂ ਰਵਿਦਾਸ ਸਭਾ ਬ੍ਰਿਸਬੇਨ ਵੱਲੋਂ ਸੱਤਵਾਂ ਮਾਸਿਕ ਸਤਸੰਗ ਸਮਾਗਮ ਬੜੀ ਸ਼ਰਧਾ ਤੇ ਉਤਸ਼ਾਹ ਨਾਲ ਮਨਾਇਆ ਗਿਆ। ਨਿੱਕੇ ਬੱਚਿਆਂ ‘ਚ ਜਸਲੀਨ, ਰੇਹਮਪ੍ਰੀਤ, ਵੀਰਾਂਸ਼ੂ ਅਤੇ ਦਾਏਸ਼ਾ ਨੇ ਸ਼ਬਦ ਗਾਇਨ ਨਾਲ ਸਮਾਗਮ ਦੀ ਸ਼ੁਰੂਆਤ ਕੀਤੀ। ਸਤਿਕਾਰਯੋਗ ਸੰਤ ਕਿਸ਼ਨ ਨਾਥ ਚਹੇੜੂ ਵਾਲਿਆਂ ਨੇ ਸੱਚ, ਏਕਤਾ ਤੇ ਜਾਗਰੂਕਤਾ ਦਾ ਸੰਦੇਸ਼ ਦਿੱਤਾ ਅਤੇ ‘ਮਾਤਾ ਸਾਵਿਤਰੀ ਬਾਈ ਫੂਲੇ’ ਕਿਤਾਬ ਦਾ ਲੋਕ ਅਰਪਣ ਵੀ ਕੀਤਾ। ਅਮਰਜੀਤ ਬੰਗੜ (ਨਿਊਜ਼ੀਲੈਂਡ) ਨੇ ਬਹੁਜਨ ਸਮਾਜ ਲਈ ਸਾਂਝੀ ਸੋਚ ‘ਤੇ ਜ਼ੋਰ ਦਿੱਤਾ ਜਦਕਿ ਗੀਤਕਾਰ ਰੱਤੂ ਰੰਧਾਵਾ ਦੀ ਕਵਿਤਾ ਨੇ ਸੰਗਤ ਦੇ ਦਿਲ ਛੂਹੇ। ਗੁਰਪ੍ਰੀਤ ਕੌਰ ਅਤੇ ਸ. ਦਲਜੀਤ ਸਿੰਘ ਨੇ ਸ਼ਬਦ ਗਾਇਨ ਨਾਲ ਦਰਬਾਰ ਨੂੰ ਰੂਹਾਨੀ ਰੰਗ ਬਖ਼ਸ਼ਿਆ। ਤਕਰੀਰਾਂ ਦੌਰਾਨ ਹਵਿੰਦਰ ਬਾਸੀ, ਲਖਵਿੰਦਰ ਕਟਾਰੀਆ, ਮਨਦੀਪ ਹੀਰਾ, ਹਰਦੀਪ ਵਾਗਲਾ ਅਤੇ ਬਲਵਿੰਦਰ ਮੋਰੋਂ ਸਮੇਤ ਵਕਤਾਵਾਂ ਨੇ ਸਮਾਜਿਕ ਏਕਤਾ, ਸਿੱਖਿਆ ਅਤੇ ਨੈਤਿਕ ਮੁੱਲਾਂ ਨੂੰ ਅਪਣਾਉਣ ’ਤੇ ਜ਼ੋਰ ਦਿੱਤਾ।
ਸੰਗਤ ਵੱਡੇ ਚਾਅ ਨਾਲ ਸਮਾਗਮ ਦਾ ਹਿੱਸਾ ਬਣੀ ਅਤੇ ਉਨ੍ਹਾਂ ਬਾਣੀ ਤੋਂ ਰੂਹਾਨੀ ਪ੍ਰੇਰਣਾ ਲਈ। ਇਹ ਸਮਾਗਮ ਸਦਭਾਵਨਾ, ਪ੍ਰੇਮ ਅਤੇ ਸਮਾਜਿਕ ਜਾਗਰੂਕਤਾ ਦਾ ਸੁਨੇਹਾ ਫੈਲਾਉਣ ਵਿੱਚ ਸਫਲ ਰਿਹਾ। ਗੁਰੂ ਦਾ ਲੰਗਰ ਅਤੁੱਟ ਵਰਤਿਆ। ਇਸ ਮੌਕੇ ਹੋਰਨਾਂ ਤੋਂ ਇਲਾਵਾ ਇੰਦਰਜੀਤ, ਵਿਜੈ, ਸੁੱਖਪਾਲ, ਲਖਵੀਰ, ਬਲਵਿੰਦਰ ਮੋਰੋਂ, ਰੁਪਿੰਦਰ, ਹਰਵਿੰਦਰ ਬਾਸੀ, ਮਨੀਸ਼ਾ, ਸ਼ੈਰੀ, ਮਨਦੀਪ, ਸੰਦੀਪ, ਪੱਪੂ ਜਲੰਧਰੀ, ਗੁਰਮਿੰਦਰ ਸਿੰਘ, ਗਨਵੀਰ, ਅਬੀਗੈਲ, ਗ੍ਰੇਸੀਕਾ, ਵਿਕਟਰ, ਵਾਗਲਾ ਪਰਿਵਾਰ, ਬੰਸਲ ਪਰਿਵਾਰ ਅਤੇ ਰੱਤੂ ਪਰਿਵਾਰ ਨੇ ਸੇਵਾ ਨਿਭਾਈ। ਸਟੇਜ ਦੀ ਸਾਂਭ ਸ. ਨਰਿੰਦਰ ਸਿੰਘ ਨੇ ਬਾਖੂਬ ਕੀਤੀ।
