ਅਮਰੀਕਾ ਦੇ ਸੂਬੇ ਕੈਲੀਫੋਰਨੀਆ ਚ’ ਰਹਿੰਦੇ ਭੁਲੱਥ ਦੇ ਮਾਪਿਆਂ ਦੇ ਇਕਲੋਤੇ ਪੁੱਤਰ ਰੂਬੀ ਭਾਰਜ ਦੀ ਮੋਤ

ਅਮਰੀਕਾ ਦੇ ਸੂਬੇ ਕੈਲੀਫੋਰਨੀਆ ਚ’ ਰਹਿੰਦੇ ਭੁਲੱਥ ਦੇ ਮਾਪਿਆਂ ਦੇ ਇਕਲੋਤੇ ਪੁੱਤਰ ਰੂਬੀ ਭਾਰਜ ਦੀ ਮੋਤ

ਨਿਊਯਾਰਕ, 24 ਜੁਲਾਈ (ਰਾਜ ਗੋਗਨਾ)- ਬੀਤੀਂ ਰਾਤ ਅਮਰੀਕਾ ਦੇ ਸੂਬੇ ਕੈਲੀਫੋਰਨੀਆ ਚ’ ਰਹਿੰਦੇ ਭੁਲੱਥ ਦੇ ਜੰਮਪਲ ਨੋਜਵਾਨ ਸੁਖਜੀਤ ਸਿੰਘ ਭਾਰਜ ਪੁੱਤਰ ਇੰਦਰਜੀਤ ਭਾਰਜ ਉਰਫ ਰੂਬੀ(27) ਦੀ ਅਚਾਨਕ ਅਮਰੀਕਾ ਚ’ ਭਰੀ ਜਵਾਨੀ ਚ’ ਮੋਤ ਹੋ ਜਾਣ ਦੇ ਬਾਰੇ ਇਕ ਮੰਦਭਾਗੀ ਖਬਰ ਸਾਹਮਣੇ ਆਈ ਹੈ। ਮ੍ਰਿਤਕ ਨੂੰ ਮਾਪਿਆ ਨੇ 40 ਲੱਖ ਰੁਪਿਆ ਲਾ ਕੇ ਦੋ ਸਾਲ ਪਹਿਲੇ ਰੋਜ਼ੀ ਰੋਟੀ ਲਈ ਅਮਰੀਕਾ ਭੇਜਿਆ ਸੀ, ਮ੍ਰਿਤਕ ਅਮਰੀਕਾ ਦੇ ਸੂਬੇ ਕੈਲੀਫੋਰਨੀਆ ਚ’ ਰਹਿੰਦਾ ਸੀ। ਅਤੇ ਉਸ ਕੋਲ ਕੰਮਕਾਜ ਵੀ ਨਹੀਂ ਸੀ। ਜੋ ਕਰੀਬ ਦੋ ਸਾਲ ਪਹਿਲੇ ਅਮਰੀਕਾ ਆਇਆ ਸੀ।ਅਚਾਨਕ ਕੁੱਝ ਦਿਨ ਪਹਿਲਾਂ ਉਹਨਾਂ ਬਿਮਾਰ ਹੋਇਆ ਤੇ ਦਿਨੋਂ-ਦਿਨ ਉਸ ਦੀ ਹਾਲਤ ਗੰਭੀਰ ਹੁੰਦੀ ਗਈ ਅਤੇ ਬਿਮਾਰੀ ਤੇ ਜਿੰਦਗੀ ਵਿਚਾਲੇ ਇਲਾਜ ਦੋਰਾਨ ਜੰਗ ਲੜਦੇ, ਜ਼ਿੰਦਗੀ ਦੀ ਜੰਗ ਹਾਰਦਾ ਹੋਇਆ ਚਲਾਣਾ ਕਰ ਗਿਆ ਹੈ।

ਮ੍ਰਿਤਕ ਨੋਜਵਾਨ ਮਾਤਾ-ਪਿਤਾ ਦਾ ਇਕਲੋਤਾ ਪੁੱਤਰ ਅਤੇ ਇਕ ਭੈਣ ਦਾ ਭਰਾ ਸੀ। ਪਰਿਵਾਰ ਨੂੰ ਉਸ ਉੱਤੇ ਕਈ ਆਸਾਂ ਸੀ ਅਤੇ ਉਸ ਤੇ ਹੀ ਨਿਰਭਰ ਸੀ ਅਤੇ ਉਸਦੀ ਮੋਤ ਨਾਲ ਪਰਿਵਾਰ ਸਮੇਤ ਭੁਲੱਥ ਸ਼ਹਿਰ ਦੇ ਲੋਕ ਇਸ ਮੋਤ ਦਾ ਸੁਣ ਕਿ ਗਹਿਰੇ ਸਦਮੇ ਵਿਚ ਹੈ।ਅਤੇ ਅਮਰੀਕਾ ਚ’ ਵੀ ਰਹਿੰਦੇ ਭੁਲੱਥ ਇਲਾਕੇ ਦੇ ਲੋਕਾਂ ਚ’ ਕਾਫ਼ੀ ਰੌਸ ਪਾਇਆ ਜਾ ਰਿਹਾ ਹੈ।