ਅਮਰੀਕਾ ਵਿੱਚ ਹੋਏ ਸੜਕ ਕਾਰ ਹਾਦਸੇ ਵਿੱਚ ਹੈਦਰਾਬਾਦ ਦੇ ਇਕ ਪਰਿਵਾਰ ਦੇ ਚਾਰ ਜੀਆਂ ਦੀ ਮੌਤ

ਅਮਰੀਕਾ ਵਿੱਚ ਹੋਏ ਸੜਕ ਕਾਰ ਹਾਦਸੇ ਵਿੱਚ ਹੈਦਰਾਬਾਦ ਦੇ ਇਕ ਪਰਿਵਾਰ ਦੇ ਚਾਰ ਜੀਆਂ ਦੀ ਮੌਤ

ਨਿਊਯਾਰਕ, 9 ਜੁਲਾਈ ( ਰਾਜ ਗੋਗਨਾ )- ਹੈਦਰਾਬਾਦ ਦੇ ਸੁਚਿਤਰਾ ਦੀ ਰਹਿਣ ਵਾਲੀ ਤੇਜਸਵਿਨੀ ਅਤੇ ਸ੍ਰੀ ਵੈਂਕਟ, ਆਪਣੇ ਦੋ ਬੱਚਿਆਂ ਨਾਲ, ਆਪਣੇ ਰਿਸ਼ਤੇਦਾਰਾਂ ਨੂੰ ਮਿਲਣ ਤੋਂ ਬਾਅਦ ਅਟਲਾਂਟਾ ਤੋਂ ਡੱਲਾਸ ਵਾਪਸ ਆ ਰਹੇ ਸਨ ਜਦੋਂ ਉਹਨਾਂ ਗ੍ਰੀਨ ਕਾਉਂਟੀ ਵਿੱਚ ਪਹੁੰਚੀ, ਤਾਂ ਉਨ੍ਹਾਂ ਦੀ ਕਾਰ ਨੂੰ ਗਲਤ ਦਿਸ਼ਾ ਤੋਂ ਆ ਰਹੇ ਇੱਕ ਮਿੰਨੀ ਟਰੱਕ ਨੇ ਟੱਕਰ ਮਾਰ ਦਿੱਤੀ। ਟੱਕਰ ਦੇ ਕਾਰਨ ਕਾਰ ਅੱਗ ਦੀ ਲਪੇਟ ਵਿੱਚ ਆ ਗਈ ਅਤੇ ਇੱਕੋ ਹੀ ਪਰਿਵਾਰ ਦੇ ਚਾਰਾਂ ਮੈਂਬਰਾਂ ਦੀ ਮੌਕੇ ‘ਤੇ ਹੀ ਮੌਤ ਹੋ ਗਈ। ਦੱਸਿਆ ਜਾ ਰਿਹਾ ਹੈ ਕਿ ਪਰਿਵਾਰ ਛੁੱਟੀਆਂ ‘ਤੇ ਸੀ, ਅਤੇ ਹੋਰ ਵੇਰਵਿਆਂ ਦੀ ਉਡੀਕ ਹੈ – ਕੀ ਉਹ ਵਿਜ਼ਿਟਿੰਗ ਵੀਜ਼ੇ ‘ਤੇ ਸਨ ਜਾਂ ਹਾਲ ਹੀ ਵਿੱਚ ਭਾਰਤ ਵਾਪਸ ਆਏ ਸਨ ਅਤੇ ਅਮਰੀਕਾ ਫੇਰੀ ਲਈ ਵਾਪਸ ਆਏ ਸਨ।