
ਕੁੱਲ-ਜਹਾਨ ਚ ਵੱਸਦੇ, ਪੰਜਾਬੀਆਂ ਨੂੰ ਸਤ ਸ਼੍ਰੀ ਅਕਾਲ ਜੀ। ਅਸੀਂ ਇੱਥੇ ਖੁਸ਼ ਹਾਂ। ਤੁਹਾਡੀ ਖੁਸ਼ੀ ਪ੍ਰਮਾਤਮਾ ਤੋਂ ਸਦਾ ਮੰਗਦੇ ਹਾਂ। ਅੱਗੇ ਸਮਾਚਾਰ ਇਹ ਹੈ ਕਿ ਮਾਸਟਰ ਪਿੱਪਲ ਸਿੰਹੁ ਸਵੇਰੇ-ਸਵੇਰੇ ਸਾਈਕਲ ਚਲਾਂਉਂਦਾ, ਬਾਰ
ਚ ਖੜ੍ਹੇ ਬਿੱਕਰ ਸਿੰਹੁ ਕੋਲ ਪੁੱਜਾ ਤਾਂ ਬਰੇਕ ਲਾ ਗਿਆ। ਕਾਠੀ ਤੋਂ ਅੱਗੇ ਡੰਡੇ ਉੱਤੇ ਬੈਠ, ਥੱਲੇ ਪੈਰ ਲਾ ਲਏ। ਫਤਹਿ-ਫਤੂਹੀ ਮਗਰੋਂ, ਬਿੱਕਾ ਨੇ ਤਨਜ ਨਾਲ ਪੁੱਛਿਆ, “ਹਾਂ ਬਈ ਬੀ.ਬੀ.ਸੀ., ਕੀ ਖ਼ਬਰਾਂ ਲਿਆਇਆ?” “ਖ਼ਬਰਾਂ ਕੀ ਗੇੜੀ ਲਾ ਕੇ ਪੰਡਤਾਂ ਦੀ ਬੀਹੀ ਕੰਨੀਂ ਗਿਆ ਤਾਂ ਮਰੀਕਾ ਆਲਾ ਵਰਿਆਮ ਸਿੰਹੁ ਪੋਤੇ ਨੂੰ ਖਿਡਾਈ ਜਾਂਦਾ ਸੀ, ‘ਹੇ ਡਰਟੀ, ਡੌਂਟ ਟੱਚ, ਪਲੇਅ ਹੇਅਰ
, ਮੈਂ ਆਖਿਆ ਇਹ ਨਿਕੱੜਾ ਪੰਜਾਬੀ ਨੀਂ ਬੋਲਦਾ?” ਉਹ ਭਾਸਰਿਆ, “ਅਖੇ ਉੱਥੇ ਹਵਾ ਚ ਈ
ਗਰੇਜ਼ੀ ਐ” -ਮੈਂ ਸੋਚਦਾ ਆ ਗਿਆ ਕਿ ‘ਸਾਡੀ ਪੰਜਾਬ ਦੀ ਹਵਾ ਆਲੀ ਪੰਜਾਬੀ ਤਾਂ ਹਵਾ ਹੋਗੀ, ਫੇਰ ਤਾਂ ਹਵਾ-ਈ ਫੱਕੀਏ ਹੁਣ। ਅੱਗੇ ਮੋੜ ਤੇ ਕਨੇਡਾ ਆਲਾ ਝਿਲਮਿਲ ਸਿੰਹੁ, ਲੰਡੀ ਜੈਕਟ ਪਾਈ ਖੜਾ ਕਿਸੇ ਨੂੰ ਉਡੀਕੀ ਜਾਂਦਾ ਸੀ। ਉਹਨੂੰ ਖੈਰ-ਮਿਹਰ ਪੁੱਛੀ। ਉਹ ਕਹਿੰਦਾ, “ ‘ਸਭ ਗੁੱਡ ਆ
। ਨਵਿਆਂ ਲਈ ‘ਟਾਈਮਲੀ ਸਟਾਪਹੋ ਗਿਆ, ‘ਵਰੀ
ਆ ਥੋੜੀ ਜੀ, ਛੇਤੀ ਫੇਰ ‘ਓ.ਕੇ., ਹੋ-ਜੂ-ਗਾ। ਇਹ ‘ਟੈਮ-ਚੇਂਜ ਆ
, ਮੈਂ ‘ਟਰਨਕਰਨਾ ਬੱਸ ਹੁਣ ਅਗਲੇ ‘ਮੰਥ
, ‘ਫਲਾਈਟਆ।" ਮੇਰੇ ਇਹ ਸਵਾਲ ਪੁੱਛਣ ਉੱਤੇ ਕਿ, “ਤੁਹਾਨੂੰ ਵੱਡੀ ਉਮਰ ਆਲਿਆਂ ਨੂੰ, ਕਨੇਡਾ ਨਾਲੋਂ, ਪੰਜਾਬ
ਚ ਜ਼ਿਆਦਾ ਸਕੂਨ ਮਿਲਦੈ?” ਝੇਲਾ ਲੰਮਾਂ ਹਲਾਂ ਵਲ ਗਿਆ, “ਅਕੇ ਸਕੂਨ ਤੇ ਆਪਣੇ ‘ਇਨਰਹੁੰਦਾ ਵਾ, ਇਹ ਆਪਣੇ
ਤੇ ‘ਡਿਪੈਂਡਕਰਦੈ।" “ਕਰਦੈ ਆਪਣੇ
ਤੇ ਡਿਪੈਂਡ, ਫੇਰ ਏਥੇ ਕਿਉਂ ਗੇੜੀ ਬੰਨੀਂ ਰੱਖਦੇ ਆ, ਅਸਲੀ ਗੱਲ ਆ ਕਿ ਵੱਡੀ ਉਮਰ ਚ ਜਿੰਨੇ, ਜਾਂਦੇ ਐ ਬਾਹਰ, ਉੱਥੇ ਜਾ ਕੇ ਪੰਜਾਬ ਦੀਆਂ ਚੰਗੀਆਂ ਗੱਲਾਂ, ਅੱਗੇ ਆਂਉਂਦੀਆਂ, ਜੇ ਇੱਥੇ ਸਕੂਨ ਨੀਂ ਤਾਂ ਫੇਰ ‘ਪੂਛੜਾ
ਲੈਣ ਆਂਉਂਦੇ ਆ, ਮਾਰਦੇ ਐ, ਗੱਲਾਂ। ਮੈਨੂੰ ਘਿਣੇ ਜੇ ਚੰਗੇ ਨੀਂ ਲੱਗਦੇ”। ਸ਼ਿਵਰਾਤਰੀ ਦੀ ਛੁੱਟੀ ਕਰਕੇ, ਕੋਲ ਆ ਕੇ ਖੜੇ ਅਮਰ ਸਿੰਹੁ ਨੇ ਕਿਹਾ। “ਹੋਰ ਮਾਸਟਰਾ ਫੇਰ ਟਰੰਪ-ਬਾਦਸ਼ਾਹ ਕੀ ਆਹਦਾ ਨਵਾਂ?” ਬਿੱਕਰ ਸਿੰਹੁ ਨੇ ਭਖਦੇ ਮੁੱਦੇ ਵੱਲ ਧਿਆਨ ਦਿਵਾਇਆ। “ਹੁਕਮ ਤਾਂ ਉਹ ਰੋਜ ਨਵੇਂ ਈ ਛੱਡਦੈ, ਹੁਣ ਕਹਿੰਦਾ ‘ਮੇਰੇ ਦੇਸ ਚ ਵਪਾਰ ਕਰਨ ਆਓ, ਥੱਬਾ ਨੋਟਾਂ ਦਾ ਲੈ ਕੇ, ਮੈਨੂੰ ਦਾਣੇ-ਦਾਣੇ ਚਾਹੀਦੇ ਐ, ਤੂੜੀ ਨਹੀਂ। ਲੜਾਈ ਬੰਦ ਕਰੋ, ਨਫ਼ੇ ਆਲੀ ਗੱਲ ਕਰੋ, ਘਰ ਭਰੋ।" ਮਾਸਟਰ ਨੇ ਦੱਸਿਆ ਹੀ ਸੀ ਕਿ ਮਾਸਟਰਨੀ ਦਾ ਫੋਨ ਹੁਕਮ ਵਾਂਗੂੰ ‘ਨਾਸ਼ਤਾ ਕਰ ਲੋ!
, ‘ਆ ਗਿਆ-ਆ ਗਿਆਆਖ ਮਾਸਟਰ ਜੀ ਨੇ, ਜੰਪ ਮਾਰ ਕਾਠੀ ਉੱਤੇ ਸਵਾਰ ਹੋ ਕੇ ਪੈਡਲ ਘੁਮਾਏ ਅਤੇ ਹਰਨ ਹੋ ਗਏ। ਹੋਰ, ਸਾਡੇ ਰਾੜੇ-ਵੀੜੇ ਉਵੇਂ ਹੀ ਹਨ। ਠੋਲੂ-ਮੋਲੂ-ਭੋਲੂ ਠੀਕ ਹਨ। ਪੂਰੇ ਪੰਜਾਬ
ਚ ਕਿਣ-ਮਿਣ। ਗੋਲਡ ਕਾਰਡ, ਗੋਲ-ਮੋਲ ਹੈ। ਬੇਰੀਆਂ ਲੱਦੀਆਂ ਹਨ। ਪਛੇਤੇ ਵਿਆਹ ਨਿੱਬੜ ਰਹੇ ਹਨ। ਕਾਂਤੀ-ਭਾਈ ਦੀ ਥਰੈਪੀ ਜਿੰਦਾਬਾਦ ਹੈ। ਪੰਜਾਬੀ, ਨਵੇਂ ਰਾਹਾਂ ਦੀ ਭਾਲ ਚ। ਹਰ ਪਾਸੇ ਡਿਜ਼ੀਟਲੀ ਹੈ। ਭੂਆ, ਮਾਸੀਆਂ, ਬੇਬੇਆਂ, ਭੈਣਾਂ, ਚਾਚੀਆਂ, ਤਾਈਆਂ ਕੈਮ ਹਨ। ਸਰਕਾਰੀ-ਨੌਕਰੀਆਂ ਦੀ ਖ਼ਬਰ ਹੈ। ਸੱਚ, ਸੱਥ ਭਰ ਰਹੀ ਹੈ। ਚੰਗਾ, ਮਿਲਦੇ ਰਹਾਂਗੇ।
ਤੁਹਾਡਾ ਆਪਣਾ,
(ਡਾ.) ਸਰਵਜੀਤ ਸਿੰਘ ‘ਕੁੰਡਲ`
ਗਲੀ ਨੰ. 07, ਮਾਡਲ ਟਾਊਨ, ਅਬੋਹਰ-152116, ਪੰਜਾਬ (ਭਾਰਤ)
ਮੋਬਾਈਲ ਨੰ. 9464667061