23 ਸਾਲ ਪਹਿਲੇ ਦੁਨੀਆ ਦਾ ਸਭ ਤੋ ਵੱਡਾ ਅੱਤਵਾਦੀ ਹਮਲਾ 9/11 ਜਿਸ ਵਿੱਚ 3000 ਹਜ਼ਾਰ ਦੇ ਕਰੀਬ ਮਾਰੇ ਗਏ ਲੋਕਾਂ ਨੂੰ ਯਾਦ ਕੀਤਾ ਅਤੇ ਸਰਧਾਂਜਲੀ ਭੇਟ ਕੀਤੀ

ਨਿਊਯਾਰਕ, 14 ਸਤੰਬਰ (ਰਾਜ ਗੋਗਨਾ )-9/11 ਹਮਲਾ ਅੱਜ ਤੋਂ 23 ਸਾਲ ਪਹਿਲਾਂ ਯਾਨੀ 11 ਸਤੰਬਰ 2001 ਨੂੰ ਅਮਰੀਕਾ ਵਿੱਚ ਇੱਕ ਅੱਤਵਾਦੀ ਹਮਲਾ ਹੋਇਆ ਸੀ, ਜਿਸ ਨੂੰ ਦੁਨੀਆ 9/11 ਦੇ ਹਮਲੇ ਵਜੋਂ ਜਾਣਦੀ ਹੈ। ਇਹ ਅੱਤਵਾਦੀ ਹਮਲਾ ਦੁਨੀਆ ਦਾ ਹੁਣ ਤੱਕ ਦਾ ਸਭ ਤੋਂ ਵੱਡਾ ਅੱਤਵਾਦੀ ਹਮਲਾ ਸੀ। ਇਸ ਹਮਲੇ ਨੂੰ ਕੋਈ ਨਹੀਂ ਭੁੱਲ ਸਕਦਾ। 11 ਸਤੰਬਰ 2001 ਨੂੰ ਅੱਤਵਾਦੀਆਂ ਨੇ ਪੈਂਟਾਗਨ ਅਤੇ ਵ੍ਹਾਈਟ ਹਾਊਸ ਸਮੇਤ ਅਮਰੀਕਾ ਦੇ 110 ਮੰਜ਼ਿਲਾ ਵਰਲਡ ਟ੍ਰੇਡ ਸੈਂਟਰ ਨੂੰ ਉਡਾਉਣ ਦੀ ਯੋਜਨਾ ਬਣਾਈ ਸੀ।ਅੱਤਵਾਦੀ ਵਰਲਡ ਟਰੇਡ ਸੈਂਟਰ ਅਤੇ ਪੈਂਟਾਗਨ ‘ਤੇ ਹਮਲਾ ਕਰਨ ‘ਚ ਕਾਮਯਾਬ ਰਹੇ। ਪਰ ਵ੍ਹਾਈਟ ਹਾਊਸ ਤੱਕ ਨਹੀਂ ਪਹੁੰਚ ਸਕੇ। ਇਸ ਹਮਲੇ ਨਾਲ ਜੁੜੇ ਕੁਝ ਅਜਿਹੇ ਰਹੱਸ ਹਨ ਜੋ ਅੱਜ ਤੱਕ ਕੋਈ ਨਹੀਂ ਜਾਣ ਸਕਿਆ। 9/11 ਅਮਰੀਕਾ ਲਈ ਇੱਕ ਬਹੁਤ ਭਿਆਨਕ ਦਿਨ ਸੀ।

ਅੱਤਵਾਦੀਆਂ ਨੇ 4 ਯਾਤਰੀਆਂ ਵਾਲੇ ਜਹਾਜ਼ ਨੂੰ ਹਾਈਜੈਕ ਕਰ ਲਿਆ ਸੀ। ਅਤੇ ਇਸ ਨੂੰ ਵਰਲਡ ਟ੍ਰੇਡ ਸੈਂਟਰ ਨਿਊਯਾਰਕ ਅਤੇ ਪੈਂਟਾਗਨ ਨਾਲ ਕ੍ਰੈਸ਼ ਕਰਨ ਲਈ ਮਜਬੂਰ ਕਰ ਦਿੱਤਾ। ਜਹਾਜ਼ ਵਿੱਚ ਕਈ ਯਾਤਰੀ ਵੀ ਸਵਾਰ ਸਨ।ਇਸ ਹਮਲੇ ਵਿੱਚ ਮਾਰੇ ਗਏ ਅੱਗ ਬੁਝਾਉਣ ਵਾਲਾ ਅਮਲਾ, ਪੁਲਿਸ ਅਤੇ ਆਮ ਲੋਕ ਸ਼ਾਮਲ ਸਨ। ਜਿੰਨਾਂ ਦੇ ਪਰਿਵਾਰਾ ਵੱਲੋ ਉਹਨਾਂ ਨੂੰ ਯਾਦ ਕੀਤਾ ਗਿਆ ਅਤੇ ਭਾਵ-ਭਿੰਨੀਆ ਸਰਧਾਂਜਲੀਆਂ ਭੇਂਟ ਕੀਤੀਆ ਗਈਆਂ।ਇਸ ਦਿਨ ਨੂੰ ਰਾਸ਼ਟਰਪਤੀ ਜੋ ਬਿਡੇਨ, ਉਪ-ਰਾਸ਼ਟਰਪਤੀ ਕਮਲ਼ਾ ਹੈਰਿਸ, ਸਾਬਕਾ ਰਾਸ਼ਟਰਪਤੀ ਡੋਨਾਲਡ ਟਰੰਪ ਵੱਲੋ ਵਿੱਛੜੀਆਂ ਰੂਹਾਂ ਨੂੰ ਯਾਦ ਕਰਕੇ ਇਕੱਠੇ ਹੀ ਉਹਨਾਂ ਵਲੋ ਸ਼ਰਧਾਂਜਲੀਆਂ ਭੇਟ ਕੀਤੀਆਂ ਗਈਆਂ। 9/11 ਦੇ ਹਮਲੇ ਵੱਲੋ ਜਾਣਦੀ ਪੂਰੀ ਦੁਨੀਆਂ ਇਸ ਦਿਨ ਨੂੰ ਕਾਲੇ ਦਿਨ ਵਜੋ ਜਾਣਿਆ ਜਾਂਦਾ ਹੈ। ਇਸ ਦਿਨ ਨੂੰ ਭਾਰਤੀ ਮੂਲ ਦੇ ਅਮਰੀਕਾ ਚ’ ਵੱਸਦੇ ਲੋਕ ਵੀ ਇਸ ਦਿਨ ਨੂੰ ਇਕ ਸੋਗ ਦੇ ਵਜੋਂ ਮਨਾਉਂਦੇ ਹਨ। ਇਸ ਹਮਲੇ ਚ’ ਹਾਲਾਂਕਿ, ਅੱਤਵਾਦੀਆਂ ਨੇ ਹਾਈਜੈਕ ਕੀਤੇ ਗਏ ਜਹਾਜ਼ਾਂ ਨੂੰ ਵਰਲਡ ਟ੍ਰੇਡ ਟਾਵਰਜ਼ ਵਿੱਚ ਕਰੈਸ਼ ਕਰ ਦਿੱਤਾ ਸੀ। ਕਰੀਬ ਢਾਈ ਘੰਟੇ ਵਿੱਚ ਅਮਰੀਕਾ ਵਿਚ ਵੱਖ-ਵੱਖ ਥਾਵਾਂ ‘ਤੇ ਹੋਏ ਕਈ ਅੱਤਵਾਦੀ ਹਮਲਿਆਂ ਨੇ ਅਮਰੀਕਾ ਹੀ ਨਹੀਂ ਬਲਕਿ ਪੂਰੀ ਦੁਨੀਆ ਨੂੰ ਹਿਲਾ ਕੇ ਰੱਖ ਦਿੱਤਾ ਸੀ। ਦੱਸਣਯੋਗ ਹੈ ਕਿ ਵਰਲਡ ਟਰੇਡ ਸੈਂਟਰ ਦੀਆਂ ਤਿੰਨ ਮੰਜ਼ਿਲਾਂ ਪੂਰੀ ਤਰ੍ਹਾਂ ਤਬਾਹ ਹੋ ਗਈਆਂ ਸਨ।ਅਮਰੀਕਾ ‘ਤੇ ਹੋਏ ਇਸ ਸਭ ਤੋਂ ਵੱਡੇ ਅੱਤਵਾਦੀ ਹਮਲੇ ‘ਚ ਕਰੀਬ 3000 ਦੇ ਕਰੀਬ ਲੋਕ ਮਾਰੇ ਗਏ ਸਨ।ਅਤੇ ਇਸ ਹਮਲੇ ਦਾ ਮਾਸਟਰਮਾਈਂਡ ਅਲ-ਕਾਇਦਾ ਮੁਖੀ ਓਸਾਮਾ ਬਿਨ ਲਾਦੇਨ ਸੀ।

11 ਸਤੰਬਰ 2001 ਨੂੰ 19 ਅੱਤਵਾਦੀਆਂ ਨੇ 4 ਅਮਰੀਕੀ ਯਾਤਰੀ ਜਹਾਜ਼ਾਂ ਨੂੰ ਹਾਈਜੈਕ ਕਰ ਲਿਆ ਸੀ।ਹੈਰਾਨ ਕਰਨ ਵਾਲੀ ਗੱਲ ਇਹ ਹੈ ਕਿ ਹਮਲਾ ਕਰਨ ਵਾਲੇ ਅੱਤਵਾਦੀਆਂ ਨੇ ਕਈ ਸਾਲਾਂ ਤੱਕ ਅਮਰੀਕਾ ‘ਚ ਰਹਿ ਕੇ ਹੀ ਟ੍ਰੇਨਿੰਗ ਲਈ ਸੀ। ਇਹ ਸਾਰੇ ਅੱਤਵਾਦੀ ਟੂਰਿਸਟ, ਸਟੂਡੈਂਟ ਅਤੇ ਬਿਜ਼ਨਸ ਵੀਜ਼ਾ ‘ਤੇ ਅਮਰੀਕਾ ‘ਚ ਦਾਖਲ ਹੋਏ ਸਨ।ਜਦੋਂ ਇਹ ਹਮਲਾ ਹੋਇਆ ਸੀ ਵਰਲਡ ਟਰੇਡ ਸੈਂਟਰ ਕੋਲ ਦੋ ਜਹਾਜ਼ ਟਕਰਾ ਗਏ। ਉਸ ਸਮੇਂ ਇਮਾਰਤ ਵਿੱਚ ਉਸ ਸਮੇਂ 17,400 ਲੋਕ ਮੌਜੂਦ ਸਨ।ਜਿਸ ਨਾਲ ਵਰਲਡ ਟਰੇਡ ਸੈਂਟਰ ਦੀ ਇਮਾਰਤ ਵੀ ਢਹਿ ਗਈ ਸੀ।ਇਸ ਇਮਾਰਤ ਦੇ ਡਿੱਗਣ ਦਾ ਰਾਜ਼ ਅੱਜ ਤੱਕ ਕੋਈ ਨਹੀਂ ਜਾਣ ਸਕਿਆ ਹੈ।ਅਤੇ ਅੱਤਵਾਦੀ ਇੱਕ ਹੋਰ ਜਹਾਜ਼ ਨਾਲ ਵ੍ਹਾਈਟ ਹਾਊਸ ਨੂੰ ਵੀ ਉਡਾਉਣ ਜਾ ਰਹੇ ਸਨ, ਪਰ ਉਹ ਜਹਾਜ਼ ਪੈਨਸਿਲਵੇਨੀਆ ਵਿੱਚ ਹੀ ਕ੍ਰੈਸ਼ ਹੋ ਗਿਆ ਸੀ।ਦਾਅਵਾ ਕੀਤਾ ਜਾ ਰਿਹਾ ਹੈ ਕਿ ਜਹਾਜ਼ ਦੇ ਯਾਤਰੀਆਂ ਦੀ ਅੱਤਵਾਦੀਆਂ ਨਾਲ ਝੜਪ ਹੋ ਗਈ, ਜਿਸ ਕਾਰਨ ਇਹ ਹਾਦਸਾਗ੍ਰਸਤ ਹੋ ਗਿਆ ਜਾਂ ਫਿਰ ਅਮਰੀਕੀ ਰਾਜਧਾਨੀ ਜਾਂ ਵ੍ਹਾਈਟ ਹਾਊਸ ‘ਤੇ ਵੱਡੇ ਹਮਲੇ ਦੀ ਯੋਜਨਾ ਬਣਾਈ ਗਈ। ਪਰ ਜਹਾਜ਼ ਹਾਦਸੇ ਦਾ ਸਹੀ ਕਾਰਨ ਅੱਜ ਤੱਕ ਪਤਾ ਨਹੀਂ ਲੱਗ ਸਕਿਆ ਹੈ। ਸਿਰਫ ਅੰਦਾਜ਼ਾ ਲਗਾਇਆ ਜਾ ਰਿਹਾ ਹੈ ਕਿ ਯਾਤਰੀਆਂ ਅਤੇ ਅੱਤਵਾਦੀਆਂ ਵਿਚਕਾਰ ਝੜਪ ਹੋ ਸਕਦੀ ਹੈ। ਸਾਰੇ ਯਾਤਰੀ ਵੀ ਉਸ ਸਮੇਂ ਮਾਰੇ ਗਏ ਸਨ।ਇੰਨਾਂ ਅੱਤਵਾਦੀਆਂ ਨੇ ਜਹਾਜ਼ ਨੂੰ ਹਾਈਜੈਕ ਕਰਨ ਤੋਂ ਬਾਅਦ ਯਾਤਰੀਆਂ ‘ਤੇ ਮਿਰਚਾਂ ਦੇ ਪਾਊਡਰ ਦਾ ਸਪਰੇਅ ਵੀ ਕੀਤਾ ਸੀ।