ਪੰਜ ਸਾਲ ਦੇ ਬੱਚੇ ਨੇ ਗਲਤੀ ਨਾਲ ਆਪਣੇ ਆਪ ਨੂੰ ਮਾਰ ਲਈ ਗੋਲੀ
ਨਿਊਯਾਰਕ, 28 ਅਗਸਤ (ਰਾਜ ਗੋਗਨਾ)- ਅਮਰੀਕਾ ਦੇ ਸੂਬੇ ਯੂਟਾ ਦੇ ਕਸਬੇ ਸਾਲਟ ਲੇਕ ਵਿੱਚ ਲਿਵਿੰਗ ਰੂਮ ਵਿੱਚ ਖੇਡਦੇ ਸਮੇਂ ਇੱਕ ਲੜਕੇ ਨੇ ਗਲਤੀ ਨਾਲ ਬੰਦੂਕ ਨਾਲ ਆਪਣੇ ਆਪ ਨੂੰ ਗੋਲੀ ਮਾਰ ਲਈ। ਘਟਨਾ ਦੇ ਸਮੇਂ ਮਾਤਾ-ਪਿਤਾ ਕਮਰੇ ਦੇ ਬਾਹਰ ਸਨ।ਪੰਜ ਸਾਲ ਦੇ ਬੱਚੇ ਨੇ ਆਪਣੇ ਮਾਤਾ-ਪਿਤਾ ਦੇ ਬੈੱਡਰੂਮ ‘ਚ ਮਿਲੀ ਬੰਦੂਕ ਨੂੰ ਦੇਖ ਕੇ ਗਲਤੀ ਨਾਲ ਖੁਦ ਨੂੰ ਗੋਲੀ ਮਾਰ ਲਈ ਅਤੇ ਉਸ ਦੀ ਮੋਕੇ ਤੇ ਹੀ ਮੋਤ ਹੋ ਗਈ। ਇਹ ਘਟਨਾ ਅਮਰੀਕਾ ਦੇ ਇਕ ਛੋਟੇ ਜਿਹੇ ਕਸਬੇ ਸਾਲਟ ਲੇਕ ਦੀ ਹੈ।ਇਹ ਬੱਚਾ ਖੇਡਦੇ ਹੋਏ ਆਪਣੇ ਮਾਤਾ-ਪਿਤਾ ਦੇ ਬੈੱਡਰੂਮ ਵਿੱਚ ਗਿਆ ਅਤੇ ਉੱਥੇ ਇੱਕ ਬੰਦੂਕ ਦੇਖੀ। ਫਿਰ ਉਸ ਨੇ ਇਸ ਨੂੰ ਬਾਹਰ ਕੱਢਿਆ ਅਤੇ ਗਲਤੀ ਨਾਲ ਆਪਣੇ ਆਪ ਨੂੰ ਗੋਲੀ ਮਾਰ ਲਈ।ਜਦੋਂ ਗੋਲੀ ਚੱਲਣ ਦੀ ਆਵਾਜ਼ ਸੁਣ ਕੇ ਲੜਕੇ ਦਾ ਪਿਤਾ ਬਾਹਰ ਹੀ ਸੀ ਅਤੇ ਅੰਦਰ ਭੱਜਿਆ, ਤਾਂ ਉਸ ਦੇ ਪੁੱਤਰ ਦੀ ‘ਮੌਕੇ ‘ਤੇ ਹੀ ਮੌਤ ਹੋ ਗਈ।
ਇਸ ਘਟਨਾ ਸਬੰਧੀ ਪੁਲਿਸ ਨੇ ਮਾਮਲਾ ਦਰਜ ਕੀਤਾ ਹੈ ਜਾਂ ਨਹੀਂ ਇਹ ਪਤਾ ਨਹੀਂ ਲੱਗ ਸਕਿਆ ਹੈ।ਪਰ ਮਾਮਲੇ ਦੀ ਜਾਣਕਾਰੀ ਰੱਖਣ ਵਾਲੇ ਕਈ ਲੋਕਾਂ ਦਾ ਕਹਿਣਾ ਹੈ ਕਿ ਅਜਿਹੀ ਲਾਪਰਵਾਹੀ ਮਾਪਿਆਂ ਲਈ ਲਾਹੇਵੰਦ ਨਹੀਂ ਹੈ।ਅਤੇ ਇਹ ਉਨ੍ਹਾਂ ਦੀ ਜ਼ਿੰਮੇਵਾਰੀ ਹੈ ਕਿ ਹਥਿਆਰ ਉਨ੍ਹਾਂ ਦੇ ਬੱਚਿਆਂ ਤੱਕ ਨਾ ਪਹੁੰਚ ਕਰ ਸਕਣ। ਕਈਆਂ ਦਾ ਕਹਿਣਾ ਹੈ ਕਿ ਇਸ ਘਟਨਾ ਲਈ ਮਾਪੇ ਪੂਰੀ ਤਰ੍ਹਾਂ ਜ਼ਿੰਮੇਵਾਰ ਹਨ।