ਅਮਰੀਕਾ ਦੇ ਅਲਬਾਮਾਂ ਸੂਬੇ ਦੇ ਸ਼ਹਿਰ ਟਸਕਾਲੂਸਾ ਚ’ ਅਣਪਛਾਤੇ ਵਿਅਕਤੀਆਂ ਵੱਲੋਂ ਇਕ ਭਾਰਤੀ ਮੂਲ ਦੇ ਡਾ: ਰਮੇਸ਼ ਬਾਬੂ ਪਰਮਸ਼ੇਟੀ ਦੀ ਗੋਲੀਬਾਰੀ ‘ਚ ਮੌਤ

ਨਿਊਯਾਰਕ, 27 ਅਗਸਤ (ਰਾਜ ਗੋਗਨਾ)-ਅਮਰੀਕਾ ਦੇ ਸੂਬੇ ਅਲਬਾਮਾਂ ਦੇ ਸ਼ਹਿਰ ਟਸਕਾਲੂਸਾ ਵਿੱਚ ਕੁਝ ਅਣਪਛਾਤੇ ਵਿਅਕਤੀਆਂ ਵੱਲੋਂ ਕੀਤੀ ਗੋਲੀਬਾਰੀ ਵਿੱਚ ਆਧਰਾਂ ਪ੍ਰਦੇਸ਼ ਦੇ ਤਿਰੂਪਤੀ ਜ਼ਿਲ੍ਹੇ ਦੇ ਨਾਇਡੂਪੇਟ ਮੰਡਲ ਦੇ ਪਿੰਡ ਮੇਨਾਕੁਰੂ ਦੇ ਰਹਿਣ ਵਾਲੇ ਇਕ ਨਾਮੀਂ ਡਾਕਟਰ ਪੇਰਮਸ਼ੇਟੀ ਰਮੇਸ਼ ਬਾਬੂ (64) ਸਾਲ ਦੀ ਅਣਪਛਾਤੇ ਵਿਅਕਤੀਆਂ ਵੱਲੋਂ ਕੀਤੀ ਗਈ ਗੋਲੀਬਾਰੀ ਦੋਰਾਨ ਮੌਤ ਹੋ ਜਾਣ ਦੀ ਮੰਦਭਾਗੀ ਖ਼ਬਰ ਸਾਹਮਣੇ ਆਈ ਹੈ।ਇਹ ਭਾਰਤੀ ਨਾਮਵਰ ਡਾਕਟਰ ਸਿਹਤ ਦੇ ਖੇਤਰ ਵਿੱਚ ਪਿਛਲੇ 38 ਸਾਲ ਤੋ ਸੀ। ਅਤੇ ਉਸ ਦੀ ਪ੍ਰਸਿੱਧੀ ਅਤੇ ਸਿਹਤ ਸੇਵਾਵਾਂ ਨੂੰ ਦੇਖਦੇ ਹੋਏ ਅਲਬਾਮਾਂ ਰਾਜ ਦੇ ਸ਼ਹਿਰ ਟਸਕਾਲੂਸਾ ਵਿੱਚ ਇੱਕ ਗਲੀ ਦਾ ਨਾਮ ਉਸ ਦੇ ਨਾਮ ਉੱਤੇ ਰੱਖਿਆ ਗਿਆ ਸੀ।ਇਸ ਭਾਰਤੀ ਮੂਲ ਦੇ ਨਾਮਵਰ ਡਾਕਟਰ ਰਮੇਸ਼ ਬਾਬੂ ਨੂੰ ਕੋਵਿਡ ਦੇ ਦੌਰਾਨ ਉਸ ਦੀਆਂ ਸੇਵਾਵਾਂ ਦੇ ਬਦਲੇ ਪੁਰਸਕਾਰ ਵੀ ਦਿੱਤਾ ਗਿਆ ਸੀ।

ਇਹ ਘਟਨਾ ਬੀਤੀਂ ਸ਼ਾਮ ਅਮਰੀਕਾ ਦੇ ਸ਼ਹਿਰ ਟਸਕਾਲੂਸਾ ਵਿੱਚ ਵਾਪਰੀ ਜਦੋ ਉਹ ਆਪਣੇ ਘਰ ਦੇ ਨੇੜੇ ਇਕ ਕਾਰ ਸ਼ੈੱਡ ‘ਦੇ ਕੋਲ ਖੜਾ ਸੀ।ਡਾਕਟਰ ਰਮੇਸ਼ ਬਾਬੂ, ਜਿੰਨੇ ਅਮਰੀਕਾ ਵਿੱਚ ਕਈ ਹਸਪਤਾਲਾਂ ਦਾ ਪ੍ਰਬੰਧਨ ਕੀਤਾ। ਅਤੇ ਕ੍ਰਿਮਸਨ ਨੈੱਟਵਰਕ ਨਾਮ ਹੇਠ ਕੰਮ ਕਰਨ ਵਾਲੇ ਸਥਾਨਕ ਮੈਡੀਕਲ ਅਫਸਰਾਂ ਦੇ ਇੱਕ ਸਮੂਹ ਦਾ ਵੀ ਸੰਸਥਾਪਕ ਸੀ।ਅਤੇ ਉਹ ਇਸ ਟੀਮ ਦੇ ਮੈਡੀਕਲ ਡਾਇਰੈਕਟਰ ਵਜੋਂ ਵੀ ਕੰਮ ਕਰ ਰਿਹਾ ਸੀ।ਅਤੇ ਸਿਹਤ ਦੇ ਖੇਤਰ ਵਿੱਚ ਉਸ ਦੀ 38 ਸਾਲਾਂ ਦੀ ਸੇਵਾ ਦੇ ਸਨਮਾਨ ਵਿੱਚ ਟਸਕਾਲੂਸਾ ਵਿੱਚ ਇੱਕ ਗਲੀ ਦਾ ਨਾਮ ਵੀ ਉਸਦੇ ਨਾਮ ਉੱਤੇ ਰੱਖਿਆ ਗਿਆ।ਉਹਨਾਂ ਨੂੰ ਕੋਵਿਡ-19 ਦੀ ਮਹਾਂਮਾਰੀ ਦੌਰਾਨ ਆਪਣੀਆਂ ਵਿਆਪਕ ਸੇਵਾਵਾਂ ਲਈ ਅਮਰੀਕਾ ਚ’ ਕਈ ਪੁਰਸਕਾਰ ਵੀ ਮਿਲ ਚੁੱਕੇ ਸਨ।ਡਾ. ਰਮੇਸ਼ ਬਾਬੂ ਪੇਰਮਸ਼ੇੱਟੀ ਨੇ ਆਂਦਰਾਂ ਪ੍ਰਦੇਸ਼ ਦੇ ਮੇਨਾਕੁਰੂ ਹਾਈ ਸਕੂਲ ਵਿੱਚ 10ਵੀਂ ਜਮਾਤ ਤੱਕ ਦੀ ਪੜ੍ਹਾਈ ਕੀਤੀ ਅਤੇ ਤਿਰੂਪਤੀ ਐਸ.ਵੀ ਮੈਡੀਕਲ ਕਾਲਜ ਤੋਂ ਐਮਬੀਬੀਐਸ ਪੂਰੀ ਕੀਤੀ। ਬਾਅਦ ਵਿੱਚ ਉਹ ਅਮਰੀਕਾ ਚਲਾ ਗਿਆ ਅਤੇ ਨਿਊਯਾਰਕ ਦੇ ਜਮਾਇਕਾ ਵਿੱਚ ਆਪਣੀ ਪੀਜੀ ਮੈਡੀਕਲ ਦੀ ਪੜ੍ਹਾਈ ਪੂਰੀ ਕੀਤੀ ਅਤੇ ਡਾਕਟਰ ਵਜੋਂ ਪ੍ਰੈਕਟਿਸ ਸ਼ੁਰੂ ਕੀਤੀ ਅਤੇ ਅਮਰੀਕਾ ਵਿੱਚ ਚੰਗਾ ਨਾਮ ਕਮਾਇਆ।ਉਸ ਦੀ ਪਤਨੀ ਸ਼੍ਰੀਲਤਾ ਜੋ ਉੱਥੇ ਇੱਕ ਡਾਕਟਰ ਵਜੋਂ ਉਸ ਦੇ ਨਾਲ ਕੰਮ ਕਰ ਰਹੀ ਸੀ।

ਇਸ ਜੋੜੇ ਦੇ ਦੋ ਪੁੱਤਰ ਅਤੇ ਦੋ ਧੀਆਂ ਹਨ। ਰਮੇਸ਼ ਬਾਬੂ ਦੀ ਮੌਤ ਦੀ ਖ਼ਬਰ ਦੇ ਨਾਲ ਅਮਰੀਕਾ ਅਤੇ ਉਹਨਾਂ ਦੇ ਪਿੰਡ ਵਿੱਚ ਗਹਿਰਾ ਸੋਗ ਛਾ ਗਿਆ।