ਵਾਸ਼ਿੰਗਟਨ, 9 ਅਗਸਤ (ਰਾਜ ਗੋਗਨਾ)-240 ਸਾਲਾਂ ਬਾਅਦ ਅਮਰੀਕਾ ਦੇ ਰਾਸ਼ਟਰੀ ਪੰਛੀ ਵਜੋਂ ਬਾਲਡ’ ਈਗਲ ‘ਨੂੰ ਰਾਸ਼ਟਰੀ ਪੰਛੀ ਦਾ ਅੰਤਿਮ ਰੂਪ ਦਿੱਤਾ ਗਿਆ। ਦੇਸ਼ ਦੀ ਸੈਨੇਟ ਨੇ ‘ਬਾਲਡ ਈਗਲ’ ਨੂੰ ਅਮਰੀਕਾ ਦੇ ਰਾਸ਼ਟਰੀ ਪੰਛੀ ਵਜੋਂ ਮਾਨਤਾ ਦੇਣ ਦਾ ਅਹਿਮ ਫੈਸਲਾ ਲੈ ਲਿਆ ਹੈ। ਭਾਵੇਂ ਇਸ ਪੰਛੀ ਨੂੰ ਅਮਰੀਕਾ ਵਿਚ ਅਧਿਕਾਰ ਦੇ ਪ੍ਰਤੀਕ ਵਜੋਂ ਲਗਭਗ 240 ਸਾਲਾਂ ਤੋਂ ਵਰਤਿਆ ਜਾ ਰਿਹਾ ਹੈ, ਪਰ ਇਸ ਨੂੰ ਅਜੇ ਤੱਕ ਰਾਸ਼ਟਰੀ ਪੰਛੀ ਦਾ ਦਰਜਾ ਨਹੀ ਸੀ ਮਿਲਿਆ ਦੋ ਸੌ ਸਾਲਾਂ ਤੋਂ ਵੱਧ ਦਾ ਇੰਤਜ਼ਾਰ ਖਤਮ ਕਰਦਿਆਂ, ਸੈਨੇਟ (ਸੰਸਦ ਦੇ ਉਪਰਲੇ ਸਦਨ) ਨੇ ਹਾਲ ਹੀ ਵਿੱਚ ਰਾਸ਼ਟਰੀ ਪੰਛੀ ਦੇ ਵਜੋਂ ਪ੍ਰਵਾਨਗੀ ਦੇ ਦਿੱਤੀ ਗਈ ਹੈ।
ਇਸ ਸਬੰਧੀ ਬਿੱਲ ਨੂੰ ਆਖਰਕਾਰ ਮਨਜ਼ੂਰੀ ਦੇ ਦਿੱਤੀ ਗਈ ਹੈ। ਅਮਰੀਕਾ ਦੇ ਸੂਬੇ ਮਿਨੇਸੋਟਾ ਦੇ ਡੈਮੋਕਰੇਟ ਐਮੀ ਕਲੋਬੁਚਰ ਨੇ ਇਸ ਬਿੱਲ ਦਾ ਪ੍ਰਸਤਾਵ ਪੇਸ਼ ਕੀਤਾ ਸੀ। ਅਤੇ ਸਦਨ ਨੇ ਇਸ ਨੂੰ ਸਰਬਸੰਮਤੀ ਦੇ ਨਾਲ ਪਾਸ ਕਰ ਦਿੱਤਾ ਹੈ।’ਬਾਲਡ ਈਗਲ’ਪਿਛਲੇ 240 ਸਾਲਾਂ ਤੋਂ ਅਮਰੀਕੀ ਕਦਰਾਂ-ਕੀਮਤਾਂ ਦਾ ਪ੍ਰਤੀਕ ਰਿਹਾ ਹੈ। ਸੈਨੇਟਰ ਲੂਮਿਸ ਨੇ ਕਿਹਾ, ‘ਇਨਾਂਡਸ ਨੂੰ ਰਾਸ਼ਟਰੀ ਪੰਛੀ ਵਜੋਂ ਮਾਨਤਾ ਦਿੱਤੀ ਗਈ ਹੈ।’ ਜਦੋਂ ਦਾ ਅਮਰੀਕਾ ਬਣਿਆ ਹੈ ਤਾਂ ਉਸ ਦੇਸ਼ ਦੇ ਡਿਜ਼ਾਈਨਰਾਂ ਨੇ ‘ਬਾਲਡ ਈਗਲ’ ਨੂੰ ਪ੍ਰਤੀਕ ਵਜੋਂ ਚੁਣਿਆ ਹੈ। ਸੰਨ 1940 ਵਿੱਚ ਇਨ੍ਹਾਂ ਪੰਛੀਆਂ ਦੇ ਸ਼ਿਕਾਰ ‘ਤੇ ਪਾਬੰਦੀ ਵੀ ਲਗਾ ਦਿੱਤੀ ਗਈ ਸੀ।