ਆਸਟ੍ਰੇਲੀਆ ਦੇ ਵਿਕਟੋਰੀਆ ਰਾਜ ਵਿੱਚ ਖਸਰੇ ਦਾ ਇੱਕ ਨਵਾਂ ਮਾਮਲਾ ਸਾਹਮਣੇ ਆਉਣ ਤੋਂ ਬਾਅਦ ਅਧਿਕਾਰੀਆਂ ਨੇ ਬੁੱਧਵਾਰ ਨੂੰ ਇੱਕ ਜ਼ਰੂਰੀ ਸਿਹਤ ਚੇਤਾਵਨੀ ਜਾਰੀ ਕੀਤੀ। ਰਾਜ ਦੇ ਸਿਹਤ ਵਿਭਾਗ ਨੇ ਪੁਸ਼ਟੀ ਕੀਤੀ ਕਿ ਇਸ ਮਾਮਲੇ ਦੀ ਪਛਾਣ ਵਿਦੇਸ਼ ਤੋਂ ਪਰਤੇ ਇਕ ਵਿਅਕਤੀ ਵਜੋਂ ਹੋਈ ਸੀ ਜੋ ਲਾਗ ਵਾਲੀ ਹਾਲਤ ਵਿਚ ਰਾਜ ਦੇ ਕਈ ਜਨਤਕ ਸਥਲਾੰ ‘ਤੇ ਦੇਖਿਆ ਗਿਆ ਸੀ।
ਲਾਗ ਵਾਲਾ ਵਿਅਕਤੀ 25 ਜੂਨ ਨੂੰ ਸਿੰਗਾਪੁਰ ਤੋਂ ਕੋਲੈਕ, ਵਾਰਨਮਬੂਲ ਅਤੇ ਪੋਰਟ ਕੈਂਪਬੈਲ ਦੀ ਯਾਤਰਾ ਕਰਨ ਤੋਂ ਪਹਿਲਾਂ ਮੈਲਬੌਰਨ ਅੰਤਰਰਾਸ਼ਟਰੀ ਹਵਾਈ ਅੱਡੇ ‘ਤੇ ਪਹੁੰਚਿਆ। ਸਿਹਤ ਵਿਭਾਗ ਨੇ ਦੱਸਿਆ, “ਵਿਕਟੋਰੀਆ ਵਿੱਚ 1 ਜਨਵਰੀ, 2024 ਤੋਂ ਹੁਣ ਤੱਕ ਖਸਰੇ ਦੇ 11 ਮਾਮਲੇ ਸਾਹਮਣੇ ਆਏ ਹਨ।”