ਨਿਊਯਾਰਕ , 25 ਜੂਨ (ਰਾਜ ਗੋਗਨਾ )- ਭਾਰਤੀਆਂ ਨੂੰ ਅਮਰੀਕਾ ਵਿੱਚ ਲੰਬੇ ਸਮੇਂ ਤੋਂ ਨਸਲੀ ਸ਼ੋਸ਼ਣ ਦਾ ਸਾਹਮਣਾ ਕਰਨਾ ਪੈ ਰਿਹਾ ਹੈ।ਸੰਨ 2022 ਵਿੱਚ ਅਜਿਹੀ ਇੱਕ ਘਟਨਾ ਟੈਕਸਾਸ ਵਿੱਚ ਵਾਪਰੀ ਸੀ। ਅਗਸਤ 2022 ਵਿੱਚ, ਪਲੈਨੋ, ਟੈਕਸਾਸ ਦੇ ਸ਼ਹਿਰ ਵਿੱਚ ਇੱਕ ਪਰੇਸ਼ਾਨ ਕਰਨ ਵਾਲੀ ਘਟਨਾ ਸਾਹਮਣੇ ਆਈ ਸੀ ਜਦੋਂ ਐਸਮੇਰਾਲਡ ਅਪਟਨ ਨਾਮੀਂ ਇਕ ਅਮਰੀਕਨ ਅੋਰਤ ਨੇ ਸਿਕਸਟੀ ਵਾਈਨਜ਼ ਨਾਮੀਂ ਰੈਸਟੋਰੈਂਟ ਦੇ ਬਾਹਰ ਚਾਰ ਭਾਰਤੀ ਅਮਰੀਕੀ ਔਰਤਾਂ ਉੱਤੇ ਜ਼ੁਬਾਨੀ ਹਮਲੇ ਦੇ ਨਾਲ ਹੱਥੀ ਹਮਲਾ ਵੀ ਕੀਤਾ ਸੀ।ਐਸਮੇਰਾਲਡਾ ਅਪਟਨ ਨਾਮੀਂ ਉਹ ਭਾਰਤੀ ਅਮਰੀਕਨ 3 ਅੋਰਤਾਂ ਦੇ ਕੋਲ ਗਈ ਅਤੇ ਚੀਕ ਕੇ ਕਿਹਾ, “ਮੈਂ ਤੁਹਾਨੂੰ ਫੂ*ਕਿੰਗ ਇੰਡੀਅਨਜ਼ ਨਾਲ ਨਫ਼ਰਤ ਕਰਦੀ ਹਾਂ। ਅਸੀਂ ਤੁਹਾਨੂੰ ਇੱਥੇ ਨਹੀਂ ਚਾਹੁੰਦੇ।ਉਸ ਨੇ ਉਹਨਾਂ ਨੂੰ “ਗਧੇ ਅਤੇ ਕੁੱਤੀਆਂ” ਵੀ ਕਿਹਾ ਅਤੇ ਉਹਨਾਂ ਦਾ ਅਪਮਾਨ ਕੀਤਾ। ਅਪਟਨ ਨੇ ਫਿਰ ਤਿੰਨ ਔਰਤਾਂ ‘ਤੇ ਸਰੀਰਕ ਤੌਰ ‘ਤੇ ਹਮਲਾ ਕੀਤਾ ਅਤੇ ਉਨ੍ਹਾਂ ਨੂੰ ਗੋਲੀ ਮਾਰਨ ਦੀ ਧਮਕੀ ਦਿੱਤੀ ਸੀ।
ਭਾਰਤੀ ਔਰਤਾਂ ਦੇ ਉਸ ਨੂੰ ਰੋਕਣ ਦੀਆਂ ਕੋਸ਼ਿਸ਼ਾਂ ਦੇ ਬਾਵਜੂਦ, ਐਸਮੇਰਾਲਡ ਅਪਟਨ ਨਾਮੀਂ ਅੋਰਤ ਨੇ ਚੀਕਿਆ, ਅਤੇ ਕਿਹਾ ਕਿ “ਭਾਰਤ ਵਾਪਸ ਜਾਓ… ਜੇਕਰ ਤੁਹਾਡੇ ਦੇਸ਼ ਵਿੱਚ ਚੀਜ਼ਾਂ ਇੰਨੀਆਂ ਵਧੀਆ ਹਨ, ਤਾਂ ਉੱਥੇ ਹੀ ਰਹੋ! ਖੁਸ਼ਕਿਸਮਤੀ ਦੇ ਨਾਲ, ਪੁਲਿਸ ਨੇ ਸਮੇਂ ਸਿਰ ਪਹੁੰਚ ਕੇ ਦਖਲਅੰਦਾਜ਼ੀ ਕਰਕੇ ਇਸ ਸਥਿਤੀ ਨੂੰ ਸ਼ਾਂਤ ਕੀਤਾ। ਵੀਡੀਓ ‘ਚ ਕੈਦ ਹੋਈ ਇਹ ਘਟਨਾ ਕਾਫੀ ਵਾਇਰਲ ਹੋ ਗਈ ਅਤੇ ਦੁਨੀਆ ਭਰ ‘ਚ ਰੋਸ ਫੈਲ ਗਿਆ ਸੀ। ਹੁਣ, ਲਗਭਗ ਦੋ ਸਾਲਾਂ ਦੇ ਬਾਅਦ, 59 ਸਾਲ ਦੀ ਉਮਰ ਦੀ ਐਸਮੇਰਾਲਡ ਨੂੰ ਕਾਉਂਟੀ ਅਦਾਲਤ ਨੇ 40 ਦਿਨਾਂ ਦੀ ਜੇਲ੍ਹ ਦੀ ਸਜ਼ਾ ਸੁਣਾਈ ਹੈ। ਉਸ ਨੂੰ ਅਦਾਲਤ ਨੇ ਕਈ ਦੋਸ਼ਾਂ ਲਈ ਦੋਸ਼ੀ ਮੰਨਿਆ, ਜਿਸ ਵਿੱਚ ਹਮਲਾ ਕਰਨ ਅਤੇ ਨਫ਼ਰਤ-ਅਪਰਾਧ ਨੂੰ ਵਧਾਉਣ ਦੇ ਨਾਲ ਅੱਤਵਾਦੀ ਧਮਕੀਆਂ ਦੇਣਾ ਵੀ ਸ਼ਾਮਲ ਹਨ।ਇੱਕ ਅਪੀਲ ਦੇ ਹਿੱਸੇ ਵਜੋਂ, ਐਸਮੇਰਾਲਡਾ ਅਪਟਨ ਨੂੰ 19 ਜੁਲਾਈ ਤੋਂ ਸ਼ੁਰੂ ਹੋਣ ਵਾਲੀ ਆਪਣੀ ਸਜ਼ਾ ਪੂਰੀ ਕਰੇਗੀ।