ਭੁਲੱਥ/ ਟੈਕਸਾਸ 21 ਮਈ(ਰਾਜ ਗੋਗਨਾ/ ਧਵਨ) ਵਰਲਡ ਬੈਂਚ ਪ੍ਰੈਸ ਚੈਂਪੀਅਨਸ਼ਿਪ ਜੋ ਵਿਦੇਸ਼ ਅਮਰੀਕਾ ਦੇ ਟੈਕਸਾਸ ਰਾਜ ਵਿੱਚ 22 ਮਈ ਨੂੰ ਆਰੰਭ ਹੋ ਰਹੀ ਹੈ।ਜਿੱਥੇ ਭਾਰਤੀ ਟੀਮ ਵੀ ਆਪਣੀ ਖੇਡ ਦੀ ਪ੍ਰਤਿਯੋਗਤਾ ਪੇਸ਼ ਕਰ ਰਹੀ ਹੈ।ਇਲਾਕੇ ਭੁਲੱਥ ਲਈ ਖੁਸ਼ਖਬਰੀ ਤੇ ਮਾਣ ਵਾਲੀ ਗੱਲ੍ਹ ਹੈ ਕਿ ਭੁਲੱਥ ਨਿਵਾਸੀ ਕਾਮਨਵੈਲਥ ਚੈਂਪੀਅਨ ਅਜੈ ਗੋਗਨਾ ਭਾਰਤੀ ਟੀਮ ਦੇ ਕੌਚ ਨਿਯੁਕਤ ਹੋਏ ਹਨ ਅਤੇ ਬਤੌਰ ਕੌਚ ਖਿਡਾਰੀਆ ਦੇ ਜੱਥੇ ਸਮੇਤ ਅੱਜ ਅਮਰੀਕਾ ਵਿਖੇ ਬੈਂਚ ਪ੍ਰੈਸ ਮੁਕਾਬਲੇ ਵਿਚ ਭਾਰਤੀ ਦੇ ਜੋਹਰ ਜਾਹਰ ਕਰਨ ਲਈ ਰਵਾਨਾ ਹੋਏ ਹਨ।
ਅਜੈ ਗੋਗਨਾ ਤੋਂ ਇਲਾਵਾ ਸ਼੍ਰੀ ਸ਼ਤੀਸ਼ ਕੁਮਾਰ ਵੀ ਬਤੌਰ ਕੌਚ ਹੀ ਭੂਮਿਕਾ ਨਿਭਾ ਰਹੇ ਹਨ ਅਤੇ ਇਨ੍ਹਾਂ ਦੋਹਾਂ ਕੌਚ ਸਹਿਬਾਨਾਂ ਦੀ ਅਗਵਾਈ ਹੇਠ ਭਾਰਤੀ ਟੀਮ ਆਪਣੀ ਖੇਡ ਦਾ ਪ੍ਰਦਰਸ਼ਨ ਕਰੇਗੀ। ਅਸੀ ਕੌਚ ਸਹਿਬਾਨਾਂ ਤੇ ਭਾਰਤੀ ਟੀਮ ਨੂੰ ਸ਼ੁਭਕਾਮਨਾਵਾਂ ਦਿੰਦੇ ਹਾਂ।ਗੱਲ ਭੁਲੱਥ ਨਿਵਾਸੀ ਅਜੈ ਗੋਗਨਾ ਸਪੁੱਤਰ ਸ਼੍ਰੀ ਰਾਜ ਗੋਗਨਾ ਸੀਨੀਅਰ ਪ੍ਰਵਾਸੀ ਪੱਤਰਕਾਰ ਦੀ ਜੇ ਗੱਲ ਕਰੀਏ ਤਾਂ ਉਸ ਨੇ ਆਪਣਾ ਜੀਵਨ ਪਾਵਰ ਲਿਫਟਿੰਗ ਨੂੰ ਸਮਰਪਿਤ ਕੀਤਾ ਹੈ। ਸਖਤ ਮਿਹਨਤ ਨਾਲ ਅਜੈ ਗੋਗਨਾ ਨੇ ਬਹੁਤ ਸਾਰੇ ਸੋਨ ਤਗਮੇ ਜਿੱਤੇ ਅਤੇ ਕਈ ਵਾਰ ਮੁਕਾਬਲਿਆ ਦੀ ਸ਼ਾਨ ਬਣ ਆਪਣੇ ਪਿੰਡ ਦਾ ਨਾਮ ਦੇਸ਼ਾਂ-ਵਿਦੇਸ਼ਾਂ ਤੱਕ ਰੋਸ਼ਨ ਕੀਤਾ ਹੈ।
ਪ੍ਰਾਪਤੀਆ ਦੀ ਝੜੀ ਦੇ ਨਾਲ ਕਾਮਨਵੈਲਥ ਚੈਂਪੀਅਨ ਦਾ ਖਿਤਾਬ ਹਾਸਲ ਕੀਤਾ ਅਤੇ ਹੁਣ ਭਾਰਤੀ ਟੀਮ ਦੇ ਕੌਚ ਵਜੋਂ ਤਾਇਨਾਤ ਹੁਣਾ ਇਲਾਕੇ ਲਈ ਮਾਣ ਵਾਲੀ ਗੱਲ੍ਹ ਹੈ ਅਤੇ ਗੋਗਨਾ ਆਪਣੀ ਮਿਹਨਤ ਕਰਕੇ ਕਾਬਲ ਖਿਡਾਰੀ ਤੋਂ ਕੌਚ ਦੇ ਮੁਕਾਮ ਤੱਕ ਪਹੁੰਚਾਇਆ ਜਿਸ ਕਰਕੇ ਤਾਰੀਫ ਦਾ ਪਾਤਰ ਹੈ।ਸਾਰੇ ਭੁਲੱਥ ਵਾਸੀ ਆਪਣੇ ਪਿੰਡ ਦੇ ਇਸ ਵੀਰ ਦੀ ਕਾਮਯਾਬੀ ਲਈ ਅਰਦਾਸ ਕਰਦੇ ਹਾਂ।