ਚੰਡੀਗੜ੍ਹ ਦੇ ਜੰਮਪਲ ਡਾ. ਸੁਮਿਤ ਚੁੱਘ ਨੂੰ ਮਿਲਿਆ ਅਮਰੀਕਨ ਕਾਲਜ ਆਫ ਕਾਰਡੀਓਲੋਜੀ ਐਵਾਰਡ

ਚੰਡੀਗੜ੍ਹ ਦੇ ਜੰਮਪਲ ਡਾ. ਸੁਮਿਤ ਚੁੱਘ ਨੂੰ ਦਿਲ ਦੀਆਂ ਗੰਭੀਰ ਸਮੱਸਿਆਵਾਂ ਨਾਲ ਸਬੰਧਤ ਬੀਮਾਰੀਆਂ ਦੇ ਇਲਾਜ ਵਿਚ ਅਹਿਮ ਯੋਗਦਾਨ ਲਈ ਅਮਰੀਕਨ ਕਾਲਜ ਆਫ ਕਾਰਡੀਓਲੋਜੀ ਦਾ ਸਾਲਾਨਾ ਵਿਲੱਖਣ ਵਿਗਿਆਨੀ ਪੁਰਸਕਾਰ ਮਿਲਿਆ ਹੈ। ਡਾ. ਸੁਮਿਤ ਅਮਰੀਕਾ ਦੇ ਸੀਡਰਸ-ਸਿਨਾਈ ਸਥਿਤ ਸਮਿਡਟ ਹਾਰਟ ਇੰਸਟੀਚਿਊਟ ਵਿਚ ਐਸੋਸੀਏਟ ਡਾਇਰੈਕਟਰ ਹਨ ਅਤੇ ਇਸ ਦੇ ਹਾਰਟ ਰਿਦਮ ਸੈਂਟਰ ਦਾ ਨਿਰਦੇਸ਼ਨ ਕਰਦੇ ਹਨ। ਉਨ੍ਹਾਂ ਦੀ ਟੀਮ ਹੌਲੀ, ਅਨਿਯਮਿਤ ਦਿਲ ਦੀਆਂ ਧੜਕਣਾਂ ਨਾਲ ਸਬੰਧਤ ਸਮੱਸਿਆਵਾਂ ਦੇ ਸੰਭਾਵਿਤ ਇਲਾਜਾਂ ਵਿਚ ਖੋਜ ਕਰਦੀ ਹੈ।

ਅਮਰੀਕਨ ਕਾਲਜ ਆਫ ਕਾਰਡੀਓਲੋਜੀ, ਸੰਯੁਕਤ ਰਾਜ ਅਮਰੀਕਾ ਵਿਚ ਕਾਰਡੀਓਲੋਜੀ ਦੀ ਸੱਭ ਤੋਂ ਵੱਡੀ ਅਕਾਦਮਿਕ ਸੰਸਥਾ ਹੈ। ਇਸ ਵਲੋਂ ਦਿਲ ਦੀ ਬੀਮਾਰੀ ਦੇ ਖੇਤਰ ਵਿਚ ਮਹੱਤਵਪੂਰਣ ਯੋਗਦਾਨ ਪਾਉਣ ਵਾਲੇ ਵਿਅਕਤੀਆਂ ਨੂੰ ਸਾਲਾਨਾ ਪੁਰਸਕਾਰ ਪ੍ਰਦਾਨ ਕੀਤਾ ਜਾਂਦਾ ਹੈ।