ਨਿਊਜਰਸੀ, 20 ਫਰਵਰੀ (ਰਾਜ ਗੋਗਨਾ )— ਅਮਰੀਕਾ ਦੇ ਨਿਊਜਰਸੀ ਸੂਬੇ ਵਿੱਚ ਆਪਣੇ ਪਿਉ ਦਾ ਕਤਲ ਕਰਨ ਦੇ ਦੋਸ਼ ਹੇਠ ਪੁਲਿਸ ਨੇ ਉਸ ਦੇ ਪੁੱਤਰ ਮੇਲਵਿਨ ਥਾਮਸ ‘ਤੇ ਪਹਿਲੀ-ਡਿਗਰੀ ਦੇ ਕਤਲ ਕਰਨ ਦੇ ਦੋਸ਼ ਹੇਠ ਉਸ ਨੂੰ ਗ੍ਰਿਫਤਾਰ ਕੀਤਾ ਹੈ।
ਜਾਣਕਾਰੀ ਦੇ ਅਨੁਸਾਰ ਇੱਕ 32 ਸਾਲਾ ਭਾਰਤੀ-ਅਮਰੀਕੀ ਵਿਅਕਤੀ ਜਿਸ ਦਾ ਨਾਂ ਮੇਲਵਿਨ ਥਾਮਸ ਹੈ ਪੁਲਿਸ ਨੇ ਉਸ ਤੇ ਆਪਣੇ 61 ਸਾਲਾ ਦੇ ਪਿਤਾ ਮੈਨੁਅਲ ਵੀ. ਥਾਮਸ ਜੋ ਪੈਰਾਮਸ ਨਾਮੀਂ ਨਿਊਜਰਸੀ ਦੇ ਸਿਟੀ ਵਿੱਚ ਰਹਿੰਦੇ ਹਨ ਉਸ ਨੂੰ ਆਪਣੇ ਘਰ ਵਿੱਚ ਹੋਈ ਮੌਤ ਦੇ ਸਬੰਧ ਵਿੱਚ ਗ੍ਰਿਫਤਾਰ ਕੀਤਾ ਗਿਆ ਸੀ। ਬਰਗਨ ਕਾਉਂਟੀ ਪ੍ਰੌਸੀਕਿਊਟਰ ਦੇ ਦਫਤਰ ਦੀ ਜਾਣਕਾਰੀ ਦੇ ਅਨੁਸਾਰ ਭਾਰਤੀ ਮੂਲ ਦੇ ਕੇਰਲਾ ਰਾਜ ਨਾਲ ਸਬੰਧ ਰੱਖਣ ਵਾਲੇ ਕਾਤਲ ਮੇਲਵਿਨ ਥਾਮਸ ‘ਤੇ ਪੁਲਿਸ ਨੇ ਕਈ ਸਬੰਧਤ ਅਪਰਾਧਾਂ ਦੇ ਨਾਲ-ਨਾਲ ਉਸ ਤੇ ਪਹਿਲੀ-ਡਿਗਰੀ ਦੇ ਕਤਲ ਦੇ ਦੋਸ਼ ਲਾਏ ਗਏ ਹਨ।ਮੇਲਵਿਨ ਥਾਮਸ ਭਾਰਤ ਦੇ ਕੇਰਲਾ ਰਾਜ ਦਾ ਪ੍ਰਵਾਸੀ ਹੈ। ਅਤੇ ਕੇਂਦਰੀ ਕੇਰਲਾ ਵਿੱਚ ਕੋਟਾਯਮ ਜ਼ਿਲ੍ਹੇ ਵਿੱਚ ਸੇਂਟ ਸਟੀਫਨ ਕਾਲਜ ਉਜ਼ਵੂਰ ਦਾ ਉਹ ਸਾਬਕਾ ਵਿਦਿਆਰਥੀ ਰਿਹਾ ਹੈ।
ਇਹ ਦੁਖਦਾਈ ਘਟਨਾ ਸ਼ੁੱਕਰਵਾਰ, ਬੀਤੇਂ ਦਿਨੀਂ 16 ਫਰਵਰੀ ਨੂੰ ਵਾਪਰੀ, ਜਦੋਂ ਪੈਰਾਮਸ ਸਿਟੀ ਦੇ ਪੁਲਿਸ ਵਿਭਾਗ ਨੂੰ ਉਹਨਾਂ ਦੀ ਰਿਹਾਇਸ 693 ਬਰੂਸ ਡਰਾਈਵ ‘ਤੇ ਇੱਕ ਸੰਭਾਈ ਹੱਤਿਆ ਦੇ ਬਾਰੇ ਇੱਕ ਫੋਨ ਕਾਲ ਆਈ ਸੀ। ਪੁਲਿਸ ਦੇ ਪਹੁੰਚਣ ‘ਤੇ, ਪੁਲਿਸ ਅਧਿਕਾਰੀਆਂ ਵੱਲੋ ਉਸ ਰਿਹਾਇਸ਼ ਦੇ ਬੇਸਮੈਂਟ ਵਿੱਚ ਮੈਨੂਅਲ ਵੀ. ਥਾਮਸ ਨਾਮੀਂ ਵਿਅਕਤੀ ਦੀ ਬੇਜਾਨ ਲਾਸ ਮਿਲੀ। ਜਦੋ ਉਸ ਦੀ ਖੋਜ ਕੀਤੀ ਗਈ ਤਾਂ ਮੈਨੂਅਲ ਥਾਮਸ ਨਾਮੀਂ ਵਿਅਕਤੀ ਨੂੰ ਉਸ ਦੇ ਪੁੱਤਰ ਨੇ ਹੀ ਉਸ ਤੇ ਕਈ ਚਾਕੂ ਦੇ ਵਾਰ ਕੀਤੇ ਸਨ ਅਤੇ ਉਸ ਦੇ ਸਰੀਰ ਤੇ ਕਈ ਜ਼ਖਮ ਹੋਏ ਸਨ।
ਉਸ ਨੂੰ ਮੌਕੇ ‘ਤੇ ਹੀ ਮ੍ਰਿਤਕ ਐਲਾਨ ਕਰ ਦਿੱਤਾ ਗਿਆ ਸੀ।ਪੁਲਿਸ ਨੇ ਕਤਲ ਦੇ ਦੋਸ਼ ਹੇਠ ਉਸ ਦੇ ਪੁੱਤਰ ਮੇਲਵਿਨ ਥਾਮਸ ਨੂੰ ਇੱਕ ਸ਼ੱਕੀ ਦੇ ਵਜੋਂ ਤੁਰੰਤ ਪਛਾਣ ਕੀਤੀ ਗਈ ਅਤੇ ਪੈਰਾਮਸ ਪੁਲਿਸ ਅਧਿਕਾਰੀਆਂ ਦੁਆਰਾ ਉਸ ਨੂੰ ਹਿਰਾਸਤ ਵਿੱਚ ਲੈ ਲਿਆ ਗਿਆ।ਜੋ ਨਿਊਜਰਸੀ ਦੀ ਬਰਗਨ ਕਾਉਂਟੀ ਜੇਲ੍ਹ ਵਿੱਚ ਨਜਰਬੰਦ ਹੈ। ਅਤੇ ਹੈਕਨਸੈਕ ਵਿੱਚ ਕੇਂਦਰੀ ਜੁਡੀਸ਼ੀਅਲ ਪ੍ਰੋਸੈਸਿੰਗ ਅਦਾਲਤ ਦੇ ਵਿੱਚ ਉਸ ਦੀ ਪਹਿਲੀ ਪੇਸ਼ੀ ਹੋਵੇਗੀ।