ਸਿੱਖ ਧਰਮ ਦੀਆਂ ਸਿੱਖਿਆਵਾਂ ਨੂੰ ਸਕੂਲੀ ਸਿਲੇਬਸ ’ਚ ਸ਼ਾਮਲ ਕਰਨ ਵਾਲਾ ਮਿਨੇਸੋਟਾ ਅਮਰੀਕਾ ਦਾ 19ਵਾਂ ਸੂਬਾ ਬਣ ਗਿਆ ਹੈ। ਸਥਾਨਕ ਪੱਧਰ ‘ਤੇ ਸਮਾਵੇਸ਼ੀ ਮਾਪਦੰਡਾਂ ਨੂੰ ਅਪਣਾਉਣਾ ਅਤੇ ਲਾਗੂ ਕਰਨਾ 2026-2027 ਦੇ ਸਕੂਲੀ ਸਾਲ ਤੋਂ ਸ਼ੁਰੂ ਹੋ ਜਾਵੇਗਾ, ਜਿਸ ਨਾਲ ਮਿਨੇਸੋਟਾ ਦੇ ਪਬਲਿਕ ਸਕੂਲਾਂ ਦੇ ਲਗਭਗ 8 ਲੱਖ ਵਿਦਿਆਰਥੀਆਂ ਨੂੰ ਸਿੱਖ ਭਾਈਚਾਰੇ ਬਾਰੇ ਜਾਣਨ ਦਾ ਮੌਕਾ ਮਿਲੇਗਾ।
ਸਿੱਖ ਕੋਅਲੀਜ਼ਨ ਨੇ ਕਿਹਾ, ‘‘19 ਸੂਬਿਆਂ ਦੇ ਲਗਭਗ 26 ਮਿਲੀਅਨ ਪਬਲਿਕ ਸਕੂਲ ਦੇ ਵਿਦਿਆਰਥੀਆਂ ਨੂੰ ਸਿੱਖ ਧਰਮ ਬਾਰੇ ਜਾਣਨ ਦਾ ਮੌਕਾ ਮਿਲੇਗਾ। ਲਗਭਗ 9,000 ਅਧਿਆਪਕਾਂ ਦੀ ਕਾਲਜ, ਕੇਅਰ ਅਤੇ ਨਾਗਰਿਕ ਜੀਵਨ ਤਕ ਪਹੁੰਚ ਹੋਵੇਗੀ, ਜਿਸ ਦੀ ਵਰਤੋਂ ਅਧਿਆਪਕ ਵਿਦਿਆਰਥੀਆਂ ਨੂੰ ਸਿੱਖ ਧਰਮ ਬਾਰੇ ਸਿਖਾਉਣ ਲਈ ਕਰ ਸਕਦੇ ਹਨ।’’