ਸਾਹਿਤ ਸਭਾ ਰਜਿ: ਬਠਿੰਡਾ ਦਾ ਚੋਣ ਇਜਲਾਸ ਹੋਇਆ, ਸ੍ਰੀ ਮਾਨਖੇੜਾ ਪ੍ਰਧਾਨ ਬਣੇ

ਬਠਿੰਡਾ, 13 ਫਰਵਰੀ, ਬਲਵਿੰਦਰ ਸਿੰਘ ਭੁੱਲਰ
ਕਰੀਬ ਚਾਰ ਦਹਾਕਿਆਂ ਤੋਂ ਕਾਰਜਸ਼ੀਲ ਪੰਜਾਬੀ ਸਾਹਿਤ ਸਭਾ ਰਜਿ: ਬਠਿੰਡਾ ਦਾ ਚੋਣ ਇਜਲਾਸ ਹੋਇਆ, ਜਿਸਦੀ ਪ੍ਰਧਾਨਗੀ ਸ੍ਰੀ ਹਰਬੰਸ ਲਾਲ ਨੇ ਕੀਤੀ। ਪ੍ਰਧਾਨ ਮੰਡਲ ਵਿੱਚ ਸ੍ਰੀ ਗੁਰਦੇਵ ਖੋਖਰ ਅਤੇ ਸ੍ਰੀ ਜਸਪਾਲ ਮਾਨਖੇੜਾ ਅਤੇ ਸ੍ਰੀ ਦਮਜੀਤ ਦਰਸ਼ਨ ਵੀ ਹਾਜਰ ਸਨ। ਹਾਜ਼ਰ ਮੈਂਬਰਾਂ ਵੱਲੋਂ ਵਿਛੜ ਚੁੱਕੇ ਸਾਹਿਤਕਾਰਾਂ ਨੂੰ ਸਰਧਾਂਜਲੀ ਭੇਂਟ ਕਰਨ ਉਪਰੰਤ ਪਿਛਲੇ ਦੋ ਸਾਲਾਂ ਦੀ ਜਥੇਬੰਦਕ ਰਿਪੋਰਟ ਸ੍ਰੀ ਰਣਜੀਤ ਗੌਰਵ ਨੇ ਅਤੇ ਵਿੱਤ ਰਿਪੋਰਟ ਸ੍ਰੀ ਜਰਨੈਲ ਸਿੰਘ ਭਾਈਰੂਪਾ ਨੇ ਪੇਸ਼ ਕੀਤੀ, ਜਿਸਨੂੰ ਹਾਜਰ ਮੈਂਬਰਾਂ ਨੇ ਸਰਬਸੰਮਤੀ ਨਾਲ ਪਾਸ ਕੀਤਾ। ਸ੍ਰੀ ਮਾਨਖੇੜਾ ਨੇ ਪਿਛਲੇ ਦੋ ਸਾਲਾਂ ਵਿੱਚ ਕੀਤੇ ਸਮਾਗਮਾਂ ਅਤੇ ਸਭਾ ਦੀਆਂ ਹੋਰ ਗਤੀਵਿਧੀਆਂ ਤੇ ਵਿਸਥਾਰ ਪੂਰਬਕ ਚਾਨਣਾ ਪਾਇਆ, ਜਿਸਤੇ ਤਸੱਲੀ ਦਾ ਪ੍ਰਗਟਾਵਾ ਕੀਤਾ ਗਿਆ।

ਇਸ ਉਪਰੰਤ ਚੋਣ ਇੰਚਾਰਜ ਸ੍ਰੀ ਦਮਜੀਤ ਦਰਸ਼ਨ ਦੀ ਪ੍ਰਵਾਨਗੀ ਨਾਲ ਸ੍ਰੀ ਮਾਨਖੇੜਾ ਨੇ ਨਵੀਂ ਟੀਮ ਚੁਣਨ ਲਈ ਪੈਨਲ ਪੇਸ਼ ਕੀਤਾ, ਜਿਸਨੂੰ ਹਾਜ਼ਰ ਮੈਂਬਰਾਂ ਨੇ ਸਰਬਸੰਮਤੀ ਨਾਲ ਪ੍ਰਵਾਨ ਕਰ ਲਿਆ। ਇਸ ਚੋਣ ਵਿੱਚ ਸਰਵ ਸ੍ਰੀ ਗੁਰਦੇਵ ਖੋਖਰ ਸ੍ਰਪਰਸਤ, ਜਸਪਾਲ ਮਾਨਖੇੜਾ ਪ੍ਰਧਾਨ, ਰਵਿੰਦਰ ਸੰਧੂ ਸੀਨੀਅਰ ਮੀਤ ਪ੍ਰਧਾਨ, ਬਲਵਿੰਦਰ ਭੁੱਲਰ ਮੀਤ ਪ੍ਰਧਾਨ, ਰਣਜੀਤ ਗੌਰਵ ਜਨਰਲ ਸਕੱਤਰ, ਅਗ਼ਾਜ਼ਬੀਰ ਸਕੱਤਰ, ਜਰਨੈਲ ਭਾਈਰੂਪਾ ਖਜਾਨਚੀ, ਅਮਨ ਦਾਤੇਵਾਸੀਆ ਪ੍ਰੈਸ ਸਕੱਤਰ, ਕੰਵਲਜੀਤ ਕੁਟੀ ਕਾਨੂੰਨੀ ਸਲਾਹਕਾਰ, ਹਰਭੁਪਿੰਦਰ ਲਾਡੀ ਆਡੀਟਰ ਅਤੇ ਰਮੇਸ਼ ਗਰਗ ਸੋਸ਼ਲ ਮੀਡੀਆ ਇੰਚਾਰਜ ਚੁਣੇ ਗਏ।

ਇਜਲਾਸ ਨੂੰ ਗੁਰਦੇਵ ਖੋਖਰ, ਲਛਮਣ ਸਿੰਘ ਮਲੂਕਾ, ਦਮਜੀਤ ਦਰਸ਼ਨ ਨੇ ਸੰਬੋਧਨ ਕੀਤਾ। ਇਸ ਮੌਕੇ ਨੰਦ ਸਿੰਘ ਮਹਿਤਾ ਨੇ ਵੀ ਕਈ ਸੁਝਾਅ ਪੇਸ਼ ਕੀਤੇ। ਇਸ ਦੌਰਾਨ ਧਾਰਾ 295 ਏ ਦੀ ਸਰਕਾਰ ਵੱਲੋਂ ਕੀਤੀ ਜਾ ਰਹੀ ਦੁਰਵਰਤੋਂ ਦੀ ਨਿੰਦਾ ਕੀਤੀ ਗਈ ਅਤੇ ਕਿਸਾਨਾਂ ਦੀਆਂ ਮੰਗਾਂ ਲਈ ਵਿੱਢੇ ਸੰਘਰਸ ਨਾਲ ਸਹਿਮਤੀ ਦਾ ਪ੍ਰਗਟਾਵਾ ਕੀਤਾ ਗਿਆ। ਅਖ਼ੀਰ ਵਿੱਚ ਸਭਾ ਦੇ ਮੀਤ ਪ੍ਰਧਾਨ ਬਲਵਿੰਦਰ ਭੁੱਲਰ ਨੇ ਨਵੀਂ ਟੀਮ ਵੱਲੋਂ ਮਾਂ ਬੋਲੀ ਪੰਜਾਬੀ ਤੇ ਸਭਾ ਦੀ ਬਿਹਤਰੀ ਲਈ ਤਨਦੇਹੀ ਨਾਲ ਕੰਮ ਕਰਨ ਦਾ ਵਿਸਵਾਸ਼ ਦਿਵਾਇਆ ਅਤੇ ਸਭਨਾਂ ਦਾ ਧੰਨਵਾਦ ਕੀਤਾ। ਇਸ ਮੌਕੇ ਸਰਵ ਸ੍ਰੀ ਭੋਲਾ ਸਿੰਘ ਸ਼ਮੀਰੀਆ, ਮੋਹਣਜੀਤ ਪੁਰੀ, ਤਰਸੇਮ ਬਸਰ, ਜਸਵਿੰਦਰ ਜਸ, ਕਰਨੈਲ ਸਿੰਘ, ਅਮਰ ਸਿੰਘ ਸਿੱਧੂ, ਸੁਖਵੀਰ ਕੌਰ ਸਰਾਂ, ਕਮਲ ਬਠਿੰਡਾ, ਅਮਨਦੀਪ ਕੌਰ ਮਾਨ, ਦਿਨੇਸ਼ ਨੰਦੀ, ਨਿਰੰਜਨ ਸਿੰਘ ਪ੍ਰੇਮੀ, ਸੇਵਕ ਸਿੰਘ ਸਮੀਰੀਆ, ਧਰਮਪਾਲ, ਡਾ: ਜਸਬੀਰ ਢਿੱਲੋਂ, ਨਾਨਕ ਨੀਰ, ਗੁਰਵਿੰਦਰ ਸਿੰਘ ਐਡਵੋਕੇਟ ਆਦਿ ਵੀ ਹਾਜ਼ਰ ਸਨ।