ਦੱਖਣੀ ਆਸਟ੍ਰੇਲੀਆ ਵਿਖੇ ਰਾਜ ਨੇੜੇ ਪਾਣੀਆਂ ਵਿੱਚ ਘਾਤਕ ਸ਼ਾਰਕ ਹਮਲੇ ਵਿੱਚ ਇੱਕ 15 ਸਾਲਾ ਸਰਫਰ ਦੀ ਮੌਤ ਹੋ ਗਈ। ਜਾਣਕਾਰੀ ਮੁਤਾਬਕ ਹਾਲ ਹੀ ਦੇ ਮਹੀਨਿਆਂ ਇਹ ਤੀਜਾ ਘਾਤਕ ਸ਼ਾਰਕ ਹਮਲਾ ਸੀ। ਅਧਿਕਾਰੀਆਂ ਨੇ ਦੱਸਿਆ ਕਿ ਖਾਈ ਕਾਉਲੀ (Khai Cowley) ‘ਤੇ ਵੀਰਵਾਰ ਨੂੰ ਇੱਕ ਸ਼ੱਕੀ ਸਫੈਦ ਸ਼ਾਰਕ ਨੇ ਉਦੋਂ ਹਮਲਾ ਕੀਤਾ, ਜਦੋਂ ਉਹ ਆਪਣੇ ਪਿਤਾ ਨਾਲ ਆਪਣੇ ਜੱਦੀ ਸ਼ਹਿਰ ਐਡੀਲੇਡ ਦੇ ਪੱਛਮ ਵਿੱਚ ਯੌਰਕੇ ਪ੍ਰਾਇਦੀਪ ‘ਤੇ ਰਿਮੋਟ ਈਥਲ ਬੀਚ ‘ਤੇ ਸਰਫਿੰਗ ਕਰ ਰਿਹਾ ਸੀ।
ਸਰਫਰ ਨੂੰ ਕਿਨਾਰੇ ‘ਤੇ ਲਿਆਂਦਾ ਗਿਆ ਪਰ ਐਮਰਜੈਂਸੀ ਸੇਵਾਵਾਂ ਉਸ ਨੂੰ ਮੁੜ ਸੁਰਜੀਤ ਕਰਨ ਵਿੱਚ ਅਸਮਰੱਥ ਰਹੀਆਂ। ਮਈ ਅਤੇ ਅਕਤੂਬਰ ਵਿੱਚ ਦੱਖਣੀ ਆਸਟ੍ਰੇਲੀਆ ਦੇ ਦੂਰ-ਦੁਰਾਡੇ ਦੇ ਹਿੱਸਿਆਂ ਵਿੱਚ ਸ਼ਾਰਕ ਦੇ ਹਮਲਿਆਂ ਵਿੱਚ ਸਰਫਰਾਂ ਦੀ ਮੌਤ ਹੋ ਗਈ ਸੀ ਪਰ ਉਨ੍ਹਾਂ ਦੀਆਂ ਲਾਸ਼ਾਂ ਕਦੇ ਬਰਾਮਦ ਨਹੀਂ ਹੋਈਆਂ।ਦੱਖਣੀ ਆਸਟ੍ਰੇਲੀਆ ਦੇ ਪ੍ਰੀਮੀਅਰ ਪੀਟਰ ਮਲੀਨੌਸਕਾਸ ਨੇ ਕਿਹਾ ਕਿ 2000 ਤੋਂ ਲੈ ਕੇ ਹੁਣ ਤੱਕ ਰਾਜ ਦੇ ਪਾਣੀਆਂ ਵਿੱਚ 11 ਘਾਤਕ ਸ਼ਾਰਕ ਹਮਲੇ ਹੋਏ ਹਨ।ਉਨ੍ਹਾਂ ਮੁਤਾਬਕ ਇਹ ਤੱਥ ਚਿੰਤਾ ਦਾ ਵਿਸ਼ਾ ਹੈ।