ਬ੍ਰਿਟੇਨ ‘ਚ ਪੰਜਾਬੀ ਨੌਜਵਾਨ ਨੂੰ ਹੋਈ 6 ਸਾਲ ਦੀ ਸਜ਼ਾ, ਡਿਪੋਰਟ ਕਰ ਕੇ ਭੇਜਿਆ ਜਾਵੇਗਾ ਭਾਰਤ

ਬ੍ਰਿਟੇਨ ‘ਚ ਪੰਜਾਬੀ ਨੌਜਵਾਨ ਨੂੰ 6 ਸਾਲ ਦੀ ਸਜ਼ਾ ਸੁਣਾਈ ਗਈ ਹੈ। ਇਸ ਦੇ ਨਾਲ ਹੀ ਉਸ ਨੂੰ ਡਿਪੋਰਟ ਕਰ ਕੇ ਭਾਰਤ ਭੇਜਿਆ ਜਾਵੇਗਾ। ਦਰਅਸਲ 28 ਸਾਲਾ ਨੌਜਵਾਨ ਨੇ ਬ੍ਰਿਟੇਨ ਵਿਚ ਸ਼ਾਪਿੰਗ ਸੈਂਟਰ ਦੀ ਕਾਰ ਪਾਰਕਿੰਗ ਵਿਚ ਆਪਣੀ ਅਲੱਗ ਰਹਿ ਰਹੀ ਪਤਨੀ ‘ਤੇ ਹਮਲਾ ਕੀਤਾ।

ਇਸ ਦੇ ਦੋਸ਼ ਵਿਚ ਹੀ ਉਸ ਨੂੰ ਛੇ ਸਾਲ ਦੀ ਸਜ਼ਾ ਸੁਣਾਈ ਗਈ ਹੈ ਅਤੇ ਉਸ ਨੂੰ ਭਾਰਤ ਡਿਪੋਰਟ ਕਰਨ ਦੀ ਤਿਆਰੀ ਕੀਤੀ ਜਾ ਰਹੀ ਹੈ। ਮੁਲਜ਼ਮ ਦੀ ਪਛਾਣ ਵਰਿੰਦਰ ਸਿੰਘ ਵਜੋਂ ਹੋਈ ਹੈ।

ਬ੍ਰੈਡਫੋਰਡ ਦੇ ਬ੍ਰੌਡਵੇ ਸ਼ਾਪਿੰਗ ਸੈਂਟਰ ਕੰਪਲੈਕਸ ਵਿਚ ਲੱਗੇ ਸੀ.ਸੀ.ਟੀ.ਵੀ. ਕੈਮਰਿਆਂ ਵਿਚ ਕੈਦ ਤਸਵੀਰਾਂ ਵਿਚ ਉਹ ਆਪਣੀ ਪਤਨੀ ਦਾ ਗਲਾ ਘੁੱਟਦਾ ਦਿਖਾਈ ਦੇ ਰਿਹਾ ਹੈ। ਇਸ ਘਟਨਾ ਤੋਂ ਬਾਅਦ ਔਰਤ ਬੇਹੋਸ਼ ਹੋ ਗਈ ਸੀ। ਇਸ ਤੇ ਕਾਰਵਾਈ ਕਰਦਿਆਂ ਬ੍ਰਿਟੇਨ ਵਿਚ ਉਸ ਨੂੰ ਸਜ਼ਾ ਸੁਣਾਈ ਗਈ ਹੈ।