ਇਟਲੀ ਵੱਸਦੇ ਪੰਜਾਬੀਆਂ ਦੇ ਬੱਚੇ ਸਫ਼ਲਤਾ ਦੇ ਝੰਡੇ ਬੁਲੰਦ ਕਰ ਰਹੇ ਹਨ। ਇਥੋਂ ਦੇ ਲੰਬਾਰਦੀਆ ਸੂਬੇ ਵਿੱਚ ਲੋਕਲ ਪੁਲਸ (ਪੁਲੀਸੀਆ ਲੋਕਾਲੇ) ਵਿੱਚ ਭਰਤੀ ਹੋਈ ਜਸਕੀਰਤ ਸੈਣੀ ਨੇ ਇਟਲੀ ਵਿੱਚ ਕਾਮਯਾਬੀ ਦੇ ਝੰਡੇ ਗੱਡੇ ਹਨ ਅਤੇ ਭਾਈਚਾਰੇ ਦਾ ਮਾਣ ਵਧਾਇਆ ਹੈ। 23 ਸਾਲਾ ਜਸਕੀਰਤ ਸੈਣੀ ਜੋ ਕਿ ਪੰਜਾਬ ਦੇ ਲੁਧਿਆਣਾ ਸ਼ਹਿਰ ਨਾਲ ਸੰਬੰਧਿਤ ਹੈ, ਦੇ ਪਿਤਾ ਸਤਪਾਲ ਸਿੰਘ ਅਤੇ ਮਾਤਾ ਪਰਮਜੀਤ ਕੌਰ ਨਾਲ ਇਟਲੀ ਦੇ ਜ਼ਿਲ੍ਹਾ ਬਰੇਸ਼ੀਆ ਦੇ ਪਵੋਨੇ ਮੇਲਾ ਵਿਖੇ ਰਹਿ ਰਹੇ ਹਨ।
ਸਨੇ ਦੱਸਿਆ ਕਿ ਉਸਦੇ ਮਾਪਿਆਂ ਦੀਆ ਅਰਦਾਸਾਂ ਅਤੇ ਵਾਹਿਗੁਰੂ ਦੀ ਕਿਰਪਾ ਸਦਕਾ ਉਸਨੇ ਲੋਕਾਲੇ ਪੁਲਸ ਵਿੱਚ ਨੌਕਰੀ ਪ੍ਰਾਪਤ ਕਰ ਲਈ ਹੈ। ਜਸਕੀਰਤ ਸੈਣੀ ਦੇ ਪਿਤਾ ਨੇ ਦੱਸਿਆ ਕਿ ਉਹਨਾਂ ਦੀ ਹੋਣਹਾਰ ਧੀ ਸ਼ੁਰੂ ਤੋਂ ਹੀ ਪੜ੍ਹਾਈ ਵਿੱਚ ਹੁਸ਼ਿਆਰ ਰਹੀ ਹੈ ਅਤੇ ਸਖਤ ਮਿਹਨਤ ਅਤੇ ਲਗਨ ਸਦਕਾ ਉੱਚੇ ਪੱਧਰ ਦੇ ਇਮਤਿਹਾਨ ਨਾਲ ਲੋਕਲ ਪੁਲਸ ਵਿੱਚ ਭਰਤੀ ਹੋਈ ਹੈ।