ਜਰਮਨੀ ਦੇ ਹੈਮਬਰਗ ਏਅਰਪੋਰਟ ‘ਤੇ ਮਚਿਆ ਹੜਕੰਪ, ਹਥਿਆਰਬੰਦ ਵਿਅਕਤੀ ਨੇ ਕੀਤੀ ਫਾਈਰਿੰਗ, 27 ਉਡਾਣਾਂ ਪ੍ਰਭਾਵਿਤ

ਜਰਮਨੀ ਦੇ ਹੈਮਬਰਗ ਏਅਰਪੋਰਟ ‘ਤੇ ਇਕ ਕਾਰ ਸਵਾਰ ਨੇ ਹਵਾ ‘ਚ ਫਾਇਰਿੰਗ ਕਰਕੇ ਇਲਾਕੇ ‘ਚ ਸਨਸਨੀ ਮਚਾ ਦਿੱਤੀ ਹੈ। ਸ਼ਨੀਵਾਰ ਦੀ ਰਾਤ 8 ਵਜੇ ਦੇ ਦੌਰਾਨ, ਇੱਕ ਕਾਰ ਸਵਾਰ ਬੈਰੀਅਰ ਤੋੜ ਕੇ ਹਵਾਈ ਅੱਡੇ ਦੇ ਮੈਦਾਨ ਵਿੱਚ ਦਾਖਲ ਹੋਇਆ ਅਤੇ ਹਵਾ ਵਿੱਚ ਦੋ ਵਾਰ ਹਥਿਆਰ ਨਾਲ ਫਾਇਰ ਕੀਤੇ।

ਕਾਰ ਸਵਾਰਾਂ ਦੀਆਂ ਹਰਕਤਾਂ ਕਾਰਨ ਹੈਮਬਰਗ ਏਅਰਪੋਰਟ ‘ਤੇ ਹਲਚਲ ਮਚ ਗਈ। ਇਸ ਤੋਂ ਬਾਅਦ ਹਵਾਈ ਅੱਡੇ ਨੂੰ ਬੰਦ ਕਰ ਦਿੱਤਾ ਗਿਆ ਹੈ। ਪੁਲਿਸ ਨੇ ਕਿਹਾ ਕਿ ਕੋਈ ਜ਼ਖਮੀ ਨਹੀਂ ਹੋਇਆ ਹੈ, ਪਰ ਹਵਾਈ ਅੱਡੇ ਨੇ ਐਲਾਨ ਕੀਤਾ ਹੈ ਕਿ ਇਹ ਫਿਲਹਾਲ ਟੇਕਆਫ ਅਤੇ ਲੈਂਡਿੰਗ ਲਈ ਬੰਦ ਹੈ। ਪੁਲਿਸ ਨੇ ਦੱਸਿਆ ਕਿ ਗੋਲੀਆਂ ਚਲਾਉਣ ਤੋਂ ਬਾਅਦ ਵਿਅਕਤੀ ਨੇ ਦੋ ਬਲਦੀਆਂ ਬੋਤਲਾਂ ਨੂੰ ਕਾਰ ਵਿੱਚੋਂ ਬਾਹਰ ਸੁੱਟ ਦਿੱਤਾ।