ਭਾਰਤ ਤੋਂ ਥਾਈਲੈਂਡ ਜਾਣ ਦੀ ਯੋਜਨਾ ਬਣਾਉਣ ਵਾਲੇ ਲੋਕਾਂ ਲਈ ਖੁਸ਼ਖਬਰੀ ਹੈ। ਉਨ੍ਹਾਂ ਨੂੰ ਹੁਣ ਥਾਈਲੈਂਡ ਜਾਣ ਲਈ ਵੀਜ਼ੇ ਦੀ ਲੋੜ ਨਹੀਂ ਪਵੇਗੀ। ਥਾਈਲੈਂਡ ਦੇ ਇਕ ਸਰਕਾਰੀ ਬੁਲਾਰੇ ਨੇ ਕਿਹਾ ਹੈ ਕਿ ਭਾਰਤ ਅਤੇ ਤਾਈਵਾਨ ਤੋਂ ਆਉਣ ਵਾਲੇ ਲੋਕਾਂ ਲਈ ਵੀਜ਼ਾ ਸ਼ਰਤਾਂ ਮੁਆਫ ਕਰ ਦਿਤੀਆਂ ਜਾਣਗੀਆਂ। ਰਾਇਟਰਜ਼ ਮੁਤਾਬਕ ਇਹ ਛੋਟ ਅਗਲੇ ਮਹੀਨੇ ਤੋਂ ਮਈ 2024 ਤਕ ਦਿਤੀ ਜਾਵੇਗੀ।
ਥਾਈਲੈਂਡ ਸਰਕਾਰ ਦੇ ਬੁਲਾਰੇ ਚਾਈ ਵਚਾਰੋਂਕੇ ਨੇ ਕਿਹਾ, “ਭਾਰਤ ਅਤੇ ਤਾਈਵਾਨ ਤੋਂ ਆਉਣ ਵਾਲੇ ਲੋਕ 30 ਦਿਨਾਂ ਲਈ ਬਿਨਾਂ ਵੀਜ਼ੇ ਦੇ ਥਾਈਲੈਂਡ ਵਿਚ ਦਾਖਲ ਹੋ ਸਕਦੇ ਹਨ।” ਥਾਈਲੈਂਡ ਯਾਤਰੀਆਂ ਲਈ ਅਪਣੇ ਵੀਜ਼ਾ ਨਿਯਮਾਂ ਵਿਚ ਢਿੱਲ ਦੇਣ ਦੀਆਂ ਸੰਭਾਵਨਾਵਾਂ ਦੀ ਪੜਚੋਲ ਕਰ ਰਿਹਾ ਹੈ, ਜਿਸ ਵਿਚ ਵੀਜ਼ਾ ਛੋਟ ਅਤੇ ਸੈਲਾਨੀਆਂ ਲਈ ਠਹਿਰਣ ਦੀ ਮਿਆਦ ਨੂੰ ਵਧਾਉਣਾ ਸ਼ਾਮਲ ਹੈ।