ਆਪਣੇ ਬੱਚਿਆਂ ਵਿਚੋਂ ਪਿਉ ਦੀ ਸਭ ਤੋਂ ਜ਼ਿਆਦਾ ਲਾਡਲੀ ਧੀ ਹੁੰਦੀ ਹੈ। ਪਰ ਮਲੇਸ਼ੀਆ ਤੋਂ ਇਸ ਪਵਿੱਤਰ ਰਿਸ਼ਤੇ ਨੂੰ ਸ਼ਰਮਸਾਰ ਕਰਨ ਵਾਲੀ ਘਟਨਾ ਸਾਹਮਣੇ ਆਈ ਹੈ, ਜਿੱਥੇ ਇੱਕ ਹੈਵਾਨ ਪਿਉ ਨੇ ਪਿਓ-ਧੀ ਦੇ ਰਿਸ਼ਤੇ ਨੂੰ ਸ਼ਰਮਸਾਰ ਕਰ ਦਿੱਤਾ। ਹਾਲ ਹੀ ਵਿੱਚ ਸਾਹਮਣੇ ਆਈਆਂ ਖਬਰਾਂ ਅਨੁਸਾਰ ਮਲੇਸ਼ੀਆ ਵਿੱਚ ਇੱਕ 53 ਸਾਲਾ ਪਿਤਾ ਨੇ ਆਪਣੀਆਂ ਹੀ ਦੋ ਨਾਬਾਲਗ ਧੀਆਂ ਨਾਲ ਬਲਾਤਕਾਰ ਕਰਨ ਦੀ ਘਿਨਾਉਣੀ ਹਰਕਤ ਕੀਤੀ। ਜਦੋਂ ਅਪਰਾਧ ਸਾਹਮਣੇ ਆਇਆ ਤਾਂ ਉਸ ਵਿਅਕਤੀ ਨੂੰ ਇਸ ਤਰ੍ਹਾਂ ਸਜ਼ਾ ਦਿੱਤੀ ਗਈ ਕਿ ਉਸ ਨੂੰ ਆਪਣੀ ਗਲਤੀ ‘ਤੇ ਪਛਤਾਵਾ ਹੋਵੇਗਾ ਅਤੇ ਨਾਲ ਹੀ ਜੇਲ ਤੋਂ ਬਾਹਰ ਆਉਣ ਦੀ ਕੋਈ ਉਮੀਦ ਨਹੀਂ ਹੋਵੇਗੀ।
ਜਾਣਕਾਰੀ ਮੁਤਾਬਕ ਮਲੇਸ਼ੀਆ ‘ਚ ਆਪਣੀਆਂ ਹੀ ਦੋ ਨਾਬਾਲਗ ਧੀਆਂ ਨਾਲ ਬਲਾਤਕਾਰ ਕਰਨ ਵਾਲੇ ਬਲਾਤਕਾਰੀ ਪਿਤਾ ਨੂੰ 702 ਸਾਲ ਦੀ ਸਜ਼ਾ ਸੁਣਾਈ ਗਈ ਹੈ। ਜਦੋਂ ਉਸ ਵਿਅਕਤੀ ਨੇ ਸਜ਼ਾ ਘਟਾਉਣ ਦੀ ਮੰਗ ਵੀ ਕੀਤੀ ਪਰ ਉਸ ਦੀ ਮੰਗ ਨੂੰ ਰੱਦ ਕਰ ਦਿੱਤਾ ਗਿਆ। ਇਸ ਦੇ ਨਾਲ ਹੀ ਉਸ ਬਲਾਤਕਾਰੀ ਪਿਤਾ ਨੂੰ ਸਜ਼ਾ ਵਜੋਂ 234 ਕੋੜੇ ਵੀ ਮਾਰੇ ਜਾਣਗੇ।
ਪੇਸ਼ੇ ਤੋਂ ਸਫ਼ਾਈ ਦਾ ਕੰਮ ਕਰਨ ਵਾਲੇ ਮਲੇਸ਼ੀਆ ਦੇ ਇਸ ਵਿਅਕਤੀ ਨੇ 2018 ਤੋਂ 2023 ਤੱਕ 5 ਸਾਲਾਂ ਵਿੱਚ 30 ਵਾਰ ਆਪਣੀਆਂ ਦੋ ਧੀਆਂ ਨਾਲ ਬਲਾਤਕਾਰ ਕਰਨ ਦੀ ਘਿਨੌਣੀ ਘਟਨਾ ਨੂੰ ਅੰਜਾਮ ਦੇ ਕੇ ਮਨੁੱਖਤਾ ਨੂੰ ਸ਼ਰਮਸਾਰ ਕਰ ਦਿੱਤਾ ਹੈ। ਇਹ ਮਾਮਲਾ ਮਲੇਸ਼ੀਆ ਦੇ ਜੋਹੋਰ ਸੂਬੇ ਦੇ ਮੁਆਰ ਦਾ ਹੈ।