ਕੁਝ ਦਿਨ ਪਹਿਲਾਂ ਅਮਰੀਕਾ ਦੇ ਇੱਕ ਸੁਵਿਧਾ ਸਟੋਰ ‘ਤੇ ਇਕ ਸਿੱਖ ਵਿਅਕਤੀ ਅਤੇ ਹੋਰ ਵਰਕਰਾਂ ਵੱਲੋਂ ਲੁਟੇਰੇ ਦੀ ਕੁੱਟਮਾਰ ਦੀ ਵੀਡੀਓ ਸੋਸ਼ਲ ਮੀਡੀਆ ‘ਤੇ ਵਾਇਰਲ ਹੋਈ ਸੀ। ਇਹ ਵਿਅਕਤੀ ਦੁਕਾਨ ‘ਤੇ ਜਬਰੀ ਲੁੱਟ ਕਰਦੇ ਫੜਿਆ ਗਿਆ ਅਤੇ ਜਦੋਂ ਕਰਮਚਾਰੀ ਨੇ ਦਖਲ ਦੇਣ ਦੀ ਕੋਸ਼ਿਸ਼ ਕੀਤੀ ਤਾਂ ਲੁਟੇਰੇ ਨੇ ਉਸਨੂੰ ਚਾਕੂ ਵਿਖਾਉਂਦਿਆਂ ਧਮਕੀ ਵੀ ਦਿੱਤੀ। ਇਸ ਮਗਰੋਂ ਸਟੋਰ ਦੇ ਕਰਮਚਾਰੀ ਨੇ ਮਾਮਲੇ ਨੂੰ ਆਪਣੇ ਹੱਥਾਂ ਵਿੱਚ ਲੈਣ ਦਾ ਫੈਸਲਾ ਕੀਤਾ ਅਤੇ ਹਿੰਮਤ ਕਰਦਿਆਂ ਲੁਟੇਰੇ ਦੀ ਬਾਂਹ ਫੜ ਲਈ, ਜਦੋਂ ਕਿ ਸਿੱਖ ਵਿਅਕਤੀ ਨੇ ਡੰਡਾ ਫੜ ਲੁਟੇਰੇ ਦੀ ਕੁੱਟਮਾਰ ਸ਼ੁਰੂ ਕਰ ਦਿੱਤੀ। ਜਦ ਕਿ ਸਟੋਰ ‘ਤੇ ਮੌਜੂਦ ਇੱਕ ਹੋਰ ਵਿਅਕਤੀ ਨੇ ਪੂਰਾ ਘਟਨਾਕ੍ਰਮ ਰਿਕਾਰਡ ਕਰ ਲਿਆ।
ਸਟਾਕਟਨ ਪੁਲਿਸ ਨੇ ਹੁਣ ਕਿਹਾ ਹੈ ਕਿ ਉਹ ਦੋ ਕਰਮਚਾਰੀਆਂ ਦੁਆਰਾ 7-ਇਲੈਵਨ ਡਕੈਤੀ ਦੇ ਸ਼ੱਕੀ ‘ਤੇ ਹਮਲੇ ਦੀ ਜਾਂਚ ਕਰ ਰਹੇ ਨੇ, ਉਨ੍ਹਾਂ ਕਿਹਾ ਕਿ ਨਿਊਜ਼ ਪੋਰਟਲ ਕੇ.ਸੀ.ਆਰ.ਏ ਦੀ ਰਿਪੋਰਟ ਮੁਤਾਬਕ ਸ਼ੱਕੀ ਨੇ ਉਸੇ 24 ਘੰਟਿਆਂ ਦੀ ਮਿਆਦ ਦੇ ਅੰਦਰ ਦੋ ਹੋਰ ਵਰਾਂ ਸਟੋਰ ਨੂੰ ਲੁੱਟਿਆ ਸੀ। ਸੋਸ਼ਲ ਮੀਡੀਆ ‘ਤੇ ਵਾਇਰਲ ਹੋਈ ਵੀਡੀਓ 29 ਜੁਲਾਈ ਦੀ ਹੈ। ਹਾਲਾਂਕਿ ਇਸ ਮਾਮਲੇ ਨੂੰ ਲੈਕੇ ਸੁਵਿਧਾ ਸਟੋਰ ਦੇ ਮੈਨੇਜਰ ਨੇ ਟਿੱਪਣੀ ਕਰਨ ਤੋਂ ਇਨਕਾਰ ਕਰ ਦਿੱਤਾ ਹੈ। ਪੁਲਿਸ ਨੇ ਕਿਹਾ ਕਿ ਉਨ੍ਹਾਂ ਨੂੰ 7-ਇਲੈਵਨ ਸਟੋਰ ‘ਤੇ 28 ਜੁਲਾਈ ਨੂੰ ਅਤੇ 29 ਜੁਲਾਈ ਨੂੰ ਸਵੇਰੇ-ਸਵੇਰੇ ਡਕੈਤੀਆਂ ਦੀਆਂ ਦੋ ਰਿਪੋਰਟਾਂ ਮਿਲੀਆਂ ਸਨ, ਜਿਸ ਵਿੱਚ ਇੱਕੋ ਸ਼ੱਕੀ ਚੋਰ ਸ਼ਾਮਲ ਸੀ।
ਉਹ ਵਿਅਕਤੀ ਜਿਸ ਨੂੰ ਪੁਲਿਸ ਹੁਣ ਸ਼ੱਕੀ 7-ਇਲੈਵਨ ਲੁਟੇਰਾ ਮੰਨਦੀ ਹੈ, ਨੇ ਕਿਹਾ ਕਿ ਉਸਨੂੰ ਨਹੀਂ ਪਤਾ ਕਿ ਉਸ ‘ਤੇ ਹਮਲਾ ਕੀਤਾ ਗਿਆ ਸੀ ਜਾਂ ਨਹੀਂ। ਪੁਲਿਸ ਦਾ ਕਹਿਣਾ ਕਿ ਅਸੀਂ ਘਟਨਾ ਤੋਂ ਜਾਣੂ ਹਾਂ ਅਤੇ ਜਾਂਚ ਜਾਰੀ ਹੈ। ਪੁਲਿਸ ਵਿਭਾਗ ਨੇ ਅੱਗੇ ਕਿਹਾ ਕਿ ਜਿਸ ਸਮੇਂ ਇਹ ਰਿਪੋਰਟ ਕੀਤੀ ਗਈ ਸੀ, ਅਧਿਕਾਰੀ ਇਸ ਗੱਲ ਦੀ ਪੁਸ਼ਟੀ ਨਹੀਂ ਕਰ ਸਕਦੇ ਸਨ ਕਿ ਕੀ ਪੁਰਸ਼ ਹਮਲੇ ਦਾ ਸ਼ਿਕਾਰ ਸੀ ਜਾਂ 7-ਇਲੈਵਨ ‘ਤੇ ਡਕੈਤੀਆਂ ਦੀ ਲੜੀ ਨਾਲ ਸਬੰਧਤ ਕੋਈ ਸ਼ੱਕੀ ਸੀ। 29 ਜੁਲਾਈ ਦੀ ਲੁੱਟ ਅਤੇ ਹਮਲੇ ਨੂੰ ਰਿਕਾਰਡ ਕਰਨ ਵਾਲੇ ਗਵਾਹ ਦਾ ਧੰਨਵਾਦ, ਜਿਸ ਕਰਕੇ ਸਟਾਕਟਨ ਪੁਲਿਸ ਵਿਭਾਗ ਸ਼ੱਕੀ ਡਕੈਤ ਅਤੇ ਸ਼ੱਕੀ ਹਮਲੇ ਦੀ ਜਾਂਚ ਨੂੰ ਜੋੜਨ ਦੇ ਯੋਗ ਰਹੀ।