ਔਰਤਾਂ ਨੂੰ ਨਗਨ ਅਵਸਥਾ ‘ਚ ਸੜਕ ‘ਤੇ ਘੁਮਾਉਣ ਦੇ ਮਾਮਲੇ ‘ਚ ਹੁਣ ਤੱਕ 4 ਦੋਸ਼ੀਆਂ ਨੂੰ ਗ੍ਰਿਫਤਾਰ ਕੀਤਾ ਗਿਆ ਹੈ। ਮੁੱਖ ਮੰਤਰੀ ਐਨ.ਬੀਰੇਨ ਸਿੰਘ ਨੇ ਕਿਹਾ ਹੈ ਕਿ ਸਰਕਾਰ ਸਾਰੇ ਦੋਸ਼ੀਆਂ ਨੂੰ ਮੌਤ ਦੀ ਸਜ਼ਾ ਦਿਵਾਉਣ ਲਈ ਹਰ ਸੰਭਵ ਕੋਸ਼ਿਸ਼ ਕਰੇਗੀ। ਉਸੇ ਸਮੇਂ, ਭੀੜ ਨੇ ਵੀਰਵਾਰ (20 ਜੁਲਾਈ) ਦੀ ਸ਼ਾਮ ਨੂੰ ਇੱਕ ਦੋਸ਼ੀ ਦੇ ਘਰ ਨੂੰ ਅੱਗ ਲਗਾ ਦਿੱਤੀ।
ਔਰਤਾਂ ਦੀ ਨਗਨ ਪਰੇਡ ਦੀ ਘਟਨਾ ਰਾਜਧਾਨੀ ਇੰਫਾਲ ਤੋਂ ਕਰੀਬ 35 ਕਿਲੋਮੀਟਰ ਦੂਰ ਕੰਗਪੋਕਪੀ ਜ਼ਿਲ੍ਹੇ ਵਿੱਚ 4 ਮਈ ਨੂੰ ਵਾਪਰੀ ਸੀ। ਇਸ ਦੀ ਵੀਡੀਓ 19 ਜੁਲਾਈ (ਬੁੱਧਵਾਰ) ਨੂੰ ਸੋਸ਼ਲ ਮੀਡੀਆ ‘ਤੇ ਵਾਇਰਲ ਹੋਈ ਸੀ।
ਇਸ ਘਟਨਾ ਦੇ ਵਿਰੋਧ ‘ਚ ਵੀਰਵਾਰ (21 ਜੁਲਾਈ) ਸਵੇਰੇ ਮਣੀਪੁਰ ਦੇ ਚੂਰਾਚੰਦਪੁਰ ‘ਚ ਪ੍ਰਦਰਸ਼ਨ ਸ਼ੁਰੂ ਹੋ ਗਏ। ਹਜ਼ਾਰਾਂ ਲੋਕਾਂ ਨੇ ਕਾਲੇ ਕੱਪੜੇ ਪਾ ਕੇ ਪ੍ਰਦਰਸ਼ਨ ਕੀਤਾ ਅਤੇ ਦੋਸ਼ੀਆਂ ਦੀ ਗ੍ਰਿਫਤਾਰੀ ਦੀ ਮੰਗ ਕੀਤੀ।