ਭਾਰਤੀ ਵਿਦਿਆਰਥੀਆਂ ਲਈ ਚੰਗੀ ਖਬਰ, ਅਮਰੀਕਾ ਨੇ ਵੀਜ਼ਾ ਨੀਤੀ ’ਚ ਕੀਤਾ ਬਦਲਾਅ

ਅਮਰੀਕਾ ਨੇ ਵਿਦਿਆਰਥੀਆਂ ਲਈ ਨਵੀਂ ਵੀਜ਼ਾ ਪਾਲਿਸੀ ਤਿਆਰ ਕੀਤੀ ਹੈ। ਅਮਰੀਕੀ ਨਾਗਰਿਕਤਾ ਅਤੇ ਇਮੀਗ੍ਰੇਸ਼ਨ ਸੇਵਾ (ਯੂ. ਐੱਸ. ਸੀ. ਆਈ. ਐੱਸ.) ਨੇ ਐੱਫ-1 ਵੀਜ਼ਾ ’ਤੇ ਅਮਰੀਕਾ ’ਚ ਕੌਮਾਂਤਰੀ ਵਿਦਿਆਰਥੀਆਂ ਨੂੰ ਧਿਆਨ ’ਚ ਰੱਖਦੇ ਹੋਏ ਮਹੱਤਵਪੂਰਨ ਬਦਲਾਅ ਕੀਤੇ ਹਨ। ਇਸ ਨਾਲ ਵਿਦਿਆਰਥੀ ਪਹਿਲੀ ਵਾਰ ਐੱਫ-1 ਵੀਜ਼ਾ ਲਈ ਸਿੱਧਾ ਰੋਜ਼ਗਾਰ ਆਧਾਰਿਤ (ਈ. ਬੀ.) ਸ਼੍ਰੇਣੀ ’ਚ ਅਪਲਾਈ ਕਰ ਸਕਦੇ ਹਨ। ਬਿਆਨ ’ਚ ਕਿਹਾ ਗਿਆ ਹੈ ਕਿ ਐੱਫ-1 ਵੀਜ਼ਾ ਵਿਦਿਆਰਥੀ ਪਰਮਾਨੈਂਟ ਲੇਬਰ ਸਰਟੀਫਿਕੇਸ਼ਨ ਐਪਲੀਕੇਸ਼ਨ ਜਾਂ ਪ੍ਰਵਾਸੀ ਵੀਜ਼ਾ ਪਟੀਸ਼ਨ ਦੇ ਲਾਭਪਾਤਰੀ ਹੋ ਸਕਦੇ ਹਨ। ਅਜਿਹੇ ’ਚ ਅਸਥਾਈ ਮਿਆਦ ਦੇ ਪ੍ਰਵਾਸ ਤੋਂ ਬਾਅਦ ਵੀ ਉਹ ਆਪਣੀ ਇੱਛਾ ਅਨੁਸਾਰ ਅਮਰੀਕਾ ’ਚ ਰਹਿ ਸਕਦੇ ਹਨ। ਇਮੀਗ੍ਰੇਸ਼ਨ ਸੇਵਾ ਨੇ ਐੱਫ. ਅਤੇ ਐੱਮ. ਵੀਜ਼ਾਧਾਰਕਾਂ ਲਈ ਪਾਲਿਸੀ ਗਾਈਡੈਂਸ (ਮਾਰਗਦਰਸ਼ਨ) ਜਾਰੀ ਕੀਤਾ ਹੈ।