
ਵਾਸ਼ਿਗਟਨ ਡੀ.ਸੀ. (ਰਾਜ ਗੋਗਨਾ, ਕੁਲਵਿੰਦਰ ਫਲ਼ੋਰਾ)- ਸਵਰਨਜੀਤ ਸਿੰਘ ਖ਼ਾਲਸਾ ਜੋ ਕਾਫ਼ੀ ਲੰਬੇ ਸਮੇ ਤੋ ਅਮੈਰਿਕਨ ਰਾਜਨੀਤੀ ਵਿੱਚ ਸਰਗਰਮ ਹਨ ।ਅਤੇ ਕਨੇਟੀਕਟ ਰਾਜ ਦੇ ਨੋਰਵਿਚ ਸ਼ਹਿਰ ਡੈਮੋਕਰੇਟ ਪਾਰਟੀ ਨੇ ਸਵਰਨਜੀਤ ਸਿੰਘ ਖ਼ਾਲਸਾ ਨੂੰ ਮੇਅਰ ਦੀ ਕੁਰਸੀ ਲਈ ਆਪਣਾ ਉਮੀਦਵਾਰ ਐਲਾਨੀਆਂ ਸੀ । ਸਵਰਨਜੀਤ ਸਿੰਘ ਖ਼ਾਲਸਾ ਦੀ ਸਟੇਸੀ ਗਾੳਲਡ ਜੋ ਕਿ ਰਿਪਬਲਿਕਨ ਪਾਰਟੀ ਨਾਲ ਸਬੰਧਤ ਸੀ ਬਹੁਤ ਹੀ ਫਸਵੀਂ ਟੱਕਰ ਰਹੀ ।ਖਾਲਸਾ ਨੇ 57% ਵੋਟਾਂ ਅਤੇ ਸਟੇਸੀ ਨੇ 41% ਵੋਟਾਂ ਪ੍ਰਾਪਤ ਕੀਤੀਆਂ । ਸਵਰਨਜੀਤ ਸਿੰਘ ਖ਼ਾਲਸਾ ਦੀ ਜਿੱਤ ਨੇ ਸਿੱਖਾਂ ਦੇ ਦੋਨੋ ਧੜਿਆਂ ਡੈਮੋਕਰੇਟਿਕ ਅਤੇ ਰਿਪਬਲਿਕਨ ਵਿੱਚ ਜਿੱਤ ਦੀ ਖ਼ੁਸ਼ੀ ਮਨਾਈ ਜਾ ਰਹੀ ਹੈ । ਸਵਰਨਜੀਤ ਸਿੰਘ ਖਾਲਸਾ ਇਸ ਤੋਂ ਪਹਿਲਾਂ ਸਿੱਖਿਆ ਵਿਭਾਗ ਵਿੱਚ ਵੀ ਸੇਵਾ ਨਿਭਾ ਚੁੱਕੇ ਹਨ ਅਤੇ ਦੋ ਵਾਰ ਨੋਰਵਿਚ ਕਨੇਟੀਕਟ ਸ਼ਹਿਰ ਦੇ ਬਤੋਰ ਕਾੳਂਸਲਰ ਜਿੱਤ ਦਰਜ ਕਰਵਾ ਚੁੱਕੇ ਹਨ ।
ਸਵਰਨਜੀਤ ਸਿੰਘ ਖ਼ਾਲਸਾ ਨੇ ਇਸ ਜਿੱਤ ਨਾਲ ਅਜੋਕੇ ਸਮੇਂ ਵਿੱਚ ਸ਼ਾਨਦਾਰ ਜਿੱਤ ਨਾਲ ਆਪਣਾਂ ਨਾਮ ਇਤਿਹਾਸ ਵਿੱਚ ਦਰਜ ਕਰਵਾ ਲਿਆ ਹੈ । ਸਮੂਹ ਸਿੱਖ ਭਾਈਚਾਰੇ ਵਿੱਚ ਗੁਰੂ ਨਾਨਕ ਸਾਹਿਬ ਜੀ ਦੇ ਮੁਬਾਰਕ ਗੁਰਪੁਰਬ ਸਮੇਂ ਮਿਲੀ ਇਸ ਸ਼ਾਨਦਾਰ ਜਿੱਤ ਨਾਲ ਖੁਸ਼ੀ ਦੀ ਲਹਿਰ ਪਾਈ ਜਾ ਰਹੀ ਹੈ ।
ਸਵਰਨਜੀਤ ਸਿੰਘ ਖ਼ਾਲਸਾ ਨੇ ਚੋਣ ਨਤੀਜੇ ਉਪਰੰਤ ਆਪਣੇ ਸਾਰੇ ਸਾਥੀਆਂ ਅਤੇ ਸਮਰਥਕਾਂ ਦਾ ਵਿਸ਼ੇਸ਼ ਧੰਨਵਾਦ ਵੀ ਕੀਤਾ ।
