ਨਿਊਯਾਰਕ, 11 ਸਤੰਬਰ (ਰਾਜ ਗੋਗਨਾ )-ਬੀਤੇਂ ਦਿਨ ਲੋਂਗ ਆਈਲੈਂਡ, ਨਿਊਯਾਰਕ ਵਿੱਚ ਹੋਏ ਇੱਕ ਦਰਦਨਾਕ ਹਾਦਸੇ ਚ’ ਭਾਰਤ ਦੇ ਤੇਲਗੂ ਮੂਲ ਦੇ ਪਰਿਵਾਰ ਦੀਆਂ ਦੋ ਛੋਟੀਆਂ ਸਕੀਆਂ ਭੈਣਾਂ ਦੀ ਪਾਣੀ ਵਿੱਚ ਡੁੱਬਣ ਕਾਰਨ ਮੋਤ ਹੋ ਜਾਣ ਦੀ ਮੰਦਭਾਗੀ ਖਬਰ ਮਿਲੀ ਹੈ। ਜਿੱਥੇ ਭਾਰਤ ਦੇ ਤੇਲਗੂ ਮੂਲ ਦੇ ਜੋੜੇ ਦੀਅਾਂ ਦੋ ਛੋਟੀਅਾ ਬੱਚੀਅਾ ਹੋਲਟਸਵਿਲੇ ਵਿੱਚ ਅਪਾਰਟਮੈਂਟ ਵਿੱਚ ਰਹਿੰਦੇ ਸਨ। ਅਤੇ ਜੋੜੇ ਦੀਆਂ ਦੋ ਧੀਆਂ ਸਨ। ਜਿੰਨਾਂ ਦਾ ਨਾਂ ਰੂਥ ਇਵੈਂਜਲਿਨ ਗੈਲੀ (4) ਅਤੇ ਸੇਲਾਹ ਗ੍ਰੇਸ ਗੈਲੀ ਸੀ।ਮ੍ਰਿਤਕ ਬੱਚੇ ਬੀਤੇ ਦਿਨ ਸ਼ਨੀਵਾਰ ਨੂੰ ਘਰੋਂ ਖੇਡਣ ਲਈ ਨਿਕਲੇ ਸਨ। ਜਦਕਿ ੳੁਹਨਾਂ ਦੀ ਮਾਂ ਘਰ ਵਿੱਚ ਸੁੱਤੀ ਪੲੀ ਸੀ।
ੳੁਹ ਘਰ ਦੇ ਨੇੜੇ ਖੇਡਦੇ ਖੇਡਦੇ ਝੀਲ ‘ਚ ਡੁੱਬਣ ਕਾਰਨ ੳੁਹਨਾਂ ਦੀ ਮੌਤ ਹੋ ਗੲੀ। ਬੀਤੇ ਸ਼ਨੀਵਾਰ ਨੂੰ ਵਾਪਰੀ ਇਹ ਘਟਨਾ ਦੇਰ ਰਾਤ ਸਾਹਮਣੇ ਆਈ।ਡੇਵਿਡ ਅਤੇ ਸੁਧਾ ਗਾਲੀ ਨਾਮ ਦਾ ਇੱਕ ਤੇਲਗੂ ਜੋੜਾ ਪਤੀ-ਪਤਨੀ ਹੋਲਟਸਵਿਲੇ, ਲੋਂਗ ਆਈਲੈਂਡ, ਨਿਊਯਾਰਕ ਵਿੱਚ ਇੱਕ ਅਪਾਰਟਮੈਂਟ ਵਿੱਚ ਰਹਿੰਦਾ ਸੀ ਇਸ ਜੋੜੇ ਦੀਆਂ ਦੋ ਧੀਆਂ ਸਨ। ਜਿੰਨਾਂ ਦੇ ਨਾਂ ਰੂਥ ਇਵੈਂਜਲਿਨ ਗੈਲੀ (4)ਸਾਲ ਅਤੇ ਸੇਲਾਹ ਗ੍ਰੇਸ ਗੈਲੀ ਦੋ ਸਾਲ ਚਾਰ ਮਹੀਨੇ ਦੇ ਕਰੀਬ ਬੀਤੇਂ ਦਿਨ ਸ਼ਨੀਵਾਰ ਨੂੰ ਉਹ ਦੋਵੇਂ ਖੇਡਣ ਲਈ ਘਰ ਤੋਂ ਬਾਹਰ ਗੲੀਅਾ ਸਨ। ਪਰ ਕਾਫੀ ਦੇਰ ਤੱਕ ਬੱਚੇ ਘਰ ਵਾਪਸ ਨਹੀਂ ਆਏ। ਇਸ ਲਈ ਮਾਂ ਨੇ ਘਰ ਦੇ ਚਾਰੇ ਪਾਸੇ ਉਨ੍ਹਾਂ ਦੀ ਭਾਲ ਕੀਤੀ। ਇਹ ਸੋਚ ਕੇ ਕਿ ਉਹ ਲਾਪਤਾ ਹੈ, ਉਸ ਨੇ ਤੁਰੰਤ 911 ‘ਤੇ ਪੁਲਿਸ ਨੂੰ ਕਾਲ ਕੀਤੀ ਅਤੇ ਪੁਲਿਸ ਨੂੰ ਸੂਚਿਤ ਕੀਤਾ।ਜਾਣਕਾਰੀ ਮੁਤਾਬਕ ਪੁਲਸ ਬਚਾਅ ਕਰਮਚਾਰੀਆਂ ਦੇ ਨਾਲ ਉਥੇ ਪਹੁੰਚ ਗਈ। ਬਾਅਦ ਵਿੱਚ ਉਨ੍ਹਾਂ ਨੇ ਅਪਾਰਟਮੈਂਟ ਦੇ ਆਸਪਾਸ ਦੇ ਇਲਾਕੇ ਵਿੱਚ ਤਲਾਸ਼ੀ ਲਈ ਜਿੱਥੇ ਤੇਲਗੂ ਜੋੜਾ ਰਹਿ ਰਿਹਾ ਸੀ। ਇਸ ਸਿਲਸਿਲੇ ‘ਚ ਦੋ ਛੋਟੀਆਂ ਬੱਚੀਆਂ ਅਪਾਰਟਮੈਂਟ ਦੇ ਕੋਲ ਬਣੀ ਝੀਲ ਦੇ ਪਾਣੀ ‘ਤੇ ਤੈਰਦੀਆਂ ਦਿਖਾਈ ਦਿੱਤੀਅਾ ਸਨ। ਉਨ੍ਹਾਂ ਨੂੰ ਤੁਰੰਤ ਬਾਹਰ ਕੱਢ ਕੇ ਨਜਦੀਕੀ ਸਟੋਨੀ ਬਰੁਕ ਯੂਨੀਵਰਸਿਟੀ ਨਾਮੀਂ ਹਸਪਤਾਲ ਲਿਜਾਇਆ ਗਿਆ।
ਉੱਥੇ ਜਾਂਚ ਕਰਨ ਵਾਲੇ ਡਾਕਟਰਾਂ ਨੇ ਪੁਸ਼ਟੀ ਕੀਤੀ ਕਿ ਬੱਚੇ ਪਹਿਲਾਂ ਹੀ ਮਰ ਚੁੱਕੇ ਸਨ। ਆਪਣੀਆਂ ਦੋ ਧੀਆਂ ਨੂੰ ਗੁਆਉਣ ਵਾਲੀ ਮਾਂ ਸੁਧਾ ਗੈਲੀ ਦੁਖੀ ਹੋ ਕੇ ਵਿਰਲਾਪ ਕਰ ਰਹੀ ਸੀ ਅਤੇ ਉੱਥੇ ਮੌਜੂਦ ਲੋਕ ਹਿੱਲ ਗਏ ਸਨ।ਅਤੇ ਮੀਡੀਆ ਦੀ ਜਾਣਕਾਰੀ ਮੁਤਾਬਕ ਪਤਾ ਲੱਗਾ ਹੈ ਕਿ ਬੱਚਿਆਂ ਦਾ ਪਿਤਾ ਡੇਵਿਡ ਵੀਜ਼ਾ ਸਮੱਸਿਆ ਕਾਰਨ ਦੇਸ਼ ‘ਚ ਹੈ। ਲੱਗਦਾ ਹੈ ਕਿ ਉਸ ਨੇ ਜ਼ਰੂਰੀ ਵੀਜ਼ੇ ‘ਤੇ ਅਮਰੀਕਾ ਜਾਣਾ ਸੀ, ਪਰ ਉਹ ਅਜਿਹਾ ਨਹੀਂ ਕਰ ਸਕਿਆ, ਇਸ ਲਈ ਉਹ ਫਿਲਹਾਲ ਭਾਰਤ ‘ਚ ਹੈ। ਫੰਡ ਇਕੱਠਾ ਕਰਨ ਵਾਲੀ ਸੰਸਥਾ ਕ੍ਰਾਈਸਟਲਾਈਫ ਚਰਚ ਮੁਤਾਬਕ ੳੁਸ ਨੂੰ ਐਮਰਜੈਂਸੀ ਵੀਜ਼ੇ ‘ਤੇ ਅਮਰੀਕਾ ਲਿਆਉਣ ਦੀਆਂ ਕੋਸ਼ਿਸ਼ਾਂ ਚੱਲ ਰਹੀਆਂ ਹਨ। ਦੱਸਿਆ ਜਾ ਰਿਹਾ ਹੈ ਕਿ ਬੱਚਿਆਂ ਦਾ ਅੰਤਿਮ ਸੰਸਕਾਰ ਉਸ ਦੇ ਅਮਰੀਕਾ ਰਵਾਨਾ ਹੋਣ ਤੋਂ ਬਾਅਦ ਹੀ ਕੀਤਾ ਜਾਵੇਗਾ।