ਆਸਟ੍ਰੇਲੀਆ ਦੇ ਵਿਕਟੋਰੀਆ ਸੂਬੇ ‘ਚ ਭਿਆਨਕ ਤੂਫਾਨ ਨੇ ਦਿੱਤੀ ਦਸਤਕ, ਲੱਖਾਂ ਘਰਾਂ ਦੀ ਬਿਜ਼ਲੀ ਗੁੱਲ

ਆਸਟ੍ਰੇਲੀਆ ਦੇ ਵਿਕਟੋਰੀਆ ਸੂਬੇ ਵਿਚ ਭਿਆਨਕ ਤੂਫਾਨ ਨੇ ਦਸਤਕ ਦਿੱਤੀ ਹੈ। ਭਿਆਨਕ ਤੂਫਾਨ ਕਾਰਨ ਇੱਥੇ ਵੱਡੀਆਂ ਬਿਜਲੀ ਟਰਾਂਸਮਿਸ਼ਨ ਲਾਈਨਾਂ ਅਤੇ ਪਾਵਰ ਜਨਰੇਟਰ ਫੇਲ੍ਹ ਹੋ ਗਏ ਹਨ। ਇਨ੍ਹਾਂ ਹਾਲਾਤ ਵਿਚ ਅੰਦਾਜ਼ਨ ਅੱਧਾ ਮਿਲੀਅਨ ਵਿਕਟੋਰੀਆ ਵਾਸੀ ਬਿਜਲੀ ਤੋਂ ਬਿਨਾਂ ਹਨ। ਅੱਜ ਖੇਤਰੀ ਵਿਕਟੋਰੀਆ ਅਤੇ ਮੈਲਬੌਰਨ ਦੇ ਵੱਡੇ ਹਿੱਸਿਆਂ ਵਿੱਚ ਤੂਫਾਨੀ ਮੌਸਮ ਨੇ ਗੋਲਫ-ਬਾਲ ਦੇ ਆਕਾਰ ਦੇ ਗੜੇ, ਅਚਾਨਕ ਹੜ੍ਹ ਅਤੇ ਤੇਜ਼ ਹਵਾਵਾਂ ਲਿਆ ਦਿੱਤੀਆਂ।