ਸਰਦੀਆਂ ਨੂੰ ਹੀ ਕਿਉਂ ਆਉਂਦੀ ਹੈ ਸਭ ਤੋਂ ਵੱਧ ਨੀਂਦ, ਜਾਣੋ ਇਸ ਪਿੱਛੇ ਕੀ ਹੈ ਤਰਕ ?

ਸਰਦੀ ਦੇ ਮੌਸਮ ਵਿਚ ਜਦੋਂ ਬਹੁਤ ਜ਼ਿਆਦਾ ਠੰਢ ਹੁੰਦੀ ਹੈ, ਤਾਂ ਬਿਸਤਰ ਤੋਂ ਉੱਠਣ ਨੂੰ ਦਿਲ ਨਹੀਂ ਕਰਦਾ। ਹਰ ਵੇਲੇ ਸੌਣ ਦਾ ਮੰਨ ਬਣਿਆ ਰਹਿੰਦਾ ਹੈ । ਕੀ ਤੁਸੀਂ ਕਦੇ ਸੋਚਿਆ ਹੈ ਕਿ ਸਰਦੀਆਂ ਵਿੱਚ ਅਜਿਹਾ ਕਿਉਂ ਹੁੰਦਾ ਹੈ ਅਤੇ ਕੀ ਸਰਦੀਆਂ ਵਿੱਚ ਜ਼ਿਆਦਾ ਨੀਂਦ ਆਉਂਦੀ ਹੈ? ਕਈ ਲੋਕਾਂ ਦਾ ਮੰਨਣਾ ਹੈ ਕਿ ਸਰਦੀਆਂ ‘ਚ ਜ਼ਿਆਦਾ ਨੀਂਦ ਆਉਂਦੀ ਹੈ ਅਤੇ ਇਸ ਕਾਰਨ ਲੋਕ ਜ਼ਿਆਦਾ ਸਮਾਂ ਬਿਸਤਰ ‘ਤੇ ਬਿਤਾਉਂਦੇ ਹਨ। ਤਾਂ ਆਓ ਜਾਣਦੇ ਹਾਂ ਇਸ ਵਿੱਚ ਕਿੰਨੀ ਸੱਚਾਈ ਹੈ ਅਤੇ ਸਰਦੀਆਂ ਵਿੱਚ ਜ਼ਿਆਦਾ ਸੌਣ ਦਾ ਕੀ ਤਰਕ ਹੈ?

ਕੀ ਤੁਹਾਨੂੰ ਸਰਦੀਆਂ ਵਿੱਚ ਜ਼ਿਆਦਾ ਨੀਂਦ ਦੀ ਲੋੜ ਹੈ?

ਹੁਣ ਸਵਾਲ ਇਹ ਹੈ ਕਿ ਕੀ ਸਰਦੀਆਂ ਵਿੱਚ ਸਰੀਰ ਨੂੰ ਜ਼ਿਆਦਾ ਨੀਂਦ ਦੀ ਲੋੜ ਹੁੰਦੀ ਹੈ ਅਤੇ ਇਸ ਕਾਰਨ ਤੁਸੀਂ ਥਕਾਵਟ ਮਹਿਸੂਸ ਕਰਦੇ ਹੋ ? ਪਰ ਇਹ ਇਸ ਤਰ੍ਹਾਂ ਨਹੀਂ ਹੈ। ਸਰਦੀਆਂ ਵਿੱਚ ਵਿਅਕਤੀ ਨੂੰ ਜ਼ਿਆਦਾ ਨੀਂਦ ਦੀ ਲੋੜ ਨਹੀਂ ਹੁੰਦੀ। ਨੀਂਦ ਦੀਆਂ ਲੋੜਾਂ ਗਰਮੀਆਂ ਵਾਂਗ ਹੀ ਰਹਿੰਦੀਆਂ ਹਨ। ਮੌਸਮ ਦਾ ਨੀਂਦ ਦੀ ਲੋੜ ਨਾਲ ਕੋਈ ਲੈਣਾ-ਦੇਣਾ ਨਹੀਂ ਹੈ। ਨੈਸ਼ਨਲ ਸਲੀਪ ਫਾਊਂਡੇਸ਼ਨ ਦੇ ਅੰਕੜਿਆਂ ਅਨੁਸਾਰ ਇਹ ਦੇਖਿਆ ਗਿਆ ਹੈ ਕਿ ਸਰਦੀਆਂ ਵਿੱਚ ਲੋਕ 1.75 ਘੰਟੇ ਤੋਂ 2.5 ਘੰਟੇ ਤੱਕ ਜ਼ਿਆਦਾ ਸੌਂਦੇ ਹਨ। ਪਰ, ਅਜਿਹਾ ਨਹੀਂ ਹੈ ਕਿ ਲੋਕ ਸਰੀਰਕ ਲੋੜਾਂ ਕਾਰਨ ਅਜਿਹਾ ਕਰਦੇ ਹਨ।

ਫਿਰ ਲੋਕ ਜ਼ਿਆਦਾ ਕਿਉਂ ਸੌਂਦੇ ਹਨ?

ਇਹ ਸਾਬਤ ਹੋ ਚੁੱਕਾ ਹੈ ਕਿ ਸਰੀਰ ਜ਼ਿਆਦਾ ਨੀਂਦ ਦੀ ਮੰਗ ਨਹੀਂ ਕਰਦਾ। ਇਹ ਸਿਰਫ ਮਨੋਵਿਗਿਆਨਕ ਹੈ ਅਤੇ ਆਪਣੇ ਦਿਮਾਗ ਕਾਰਨ ਲੋਕ ਸਰਦੀਆਂ ਵਿੱਚ ਜ਼ਿਆਦਾ ਸੌਂਦੇ ਹਨ। ਰਿਪੋਰਟਾਂ ਦੇ ਅਨੁਸਾਰ, ਸਰਦੀਆਂ ਵਿੱਚ ਦਿਨ ਛੋਟੇ ਹੁੰਦੇ ਹਨ, ਸੂਰਜ ਜਲਦੀ ਡੁੱਬਦਾ ਹੈ ਅਤੇ ਤਾਪਮਾਨ ਠੰਡਾ ਹੁੰਦਾ ਹੈ। ਇਸ ਕਾਰਨ ਲੋਕ ਜਲਦੀ ਥੱਕਣ ਲੱਗਦੇ ਹਨ ਅਤੇ ਨੀਂਦ ਆਉਣ ਲੱਗਦੀ ਹੈ। ਸਰੀਰਕ ਨੀਂਦ ਦੀ ਕੋਈ ਲੋੜ ਨਾ ਹੋਣ ਦੇ ਬਾਵਜੂਦ ਸੌਣਾ ਮਹਿਸੂਸ ਹੁੰਦਾ ਹੈ। ਇਸ ਤੋਂ ਇਲਾਵਾ ਸਰਦੀਆਂ ਵਿਚ ਬਿਸਤਰ ਵਿਚ ਜ਼ਿਆਦਾ ਆਰਾਮ ਮਿਲਦਾ ਹੈ ਅਤੇ ਇਸ ਨਾਲ ਨੀਂਦ ਵੀ ਆਉਂਦੀ ਹੈ।