ਫਿਜੀ ਪੁਲਿਸ ਫੋਰਸ ਵੱਲੋਂ ਸਿੱਖ ਭਾਈਚਾਰੇ ਲਈ ਬਹੁਤ ਹੀ ਚੰਗੀ ਖਬਰ ਆਈ ਹੈ। ਜਿਸ ਤੋਂ ਬਾਅਦ ਫਿਜੀ ਪੁਲਿਸ ਫੋਰਸ ਵਿੱਚ ਸੇਵਾ ਕਰਦੇ ਸਿੱਖ ਭਾਈਚਾਰੇ ਵਿੱਚ ਖੁਸ਼ੀ ਦੀ ਲਹਿਰ ਬਣੀ ਹੋਈ ਹੈ। ਆਈਲੈਂਡ ਰਾਸ਼ਟਰ ਦੀ ਪੁਲਿਸ ਫੋਰਸ ਵੱਲੋਂ ਵਿਭਿੰਨਤਾ ਨੂੰ ਉਤਸ਼ਾਹਿਤ ਕਰਨ ਲਈ ਵਰਦੀ ਵਿੱਚ ਬਦਲਾਅ ਨੂੰ ਮਨਜ਼ੂਰੀ ਦਿੱਤੀ ਗਈ ਹੈ। ਇਸ ਮਨਜ਼ੂਰੀ ਤੋਂ ਬਾਅਦ ਨਵਜੀਤ ਸਿੰਘ ਸੋਹਾਤਾ ਸਰਕਾਰੀ ਫਿਜੀ ਪੁਲਿਸ ਬੈਚ ਨਾਲ ਪੱਗ ਬੰਨ੍ਹਣ ਵਾਲਾ ਪਹਿਲਾ ਸਿੱਖ ਸਿਪਾਹੀ ਬਣ ਗਿਆ ਹੈ।